Twitter ਦਾ ਨਵਾਂ ਫੀਚਰ ਜਲਦ ਹੋਵੇਗਾ ਲਾਂਚ, ਯੂਜ਼ਰਸ ਆਪਣੀ ਪੋਸਟ ਕਰ ਸਕਣਗੇ ਸ਼ੈਡਿਊਲ

Monday, May 11, 2020 - 01:13 AM (IST)

Twitter ਦਾ ਨਵਾਂ ਫੀਚਰ ਜਲਦ ਹੋਵੇਗਾ ਲਾਂਚ, ਯੂਜ਼ਰਸ ਆਪਣੀ ਪੋਸਟ ਕਰ ਸਕਣਗੇ ਸ਼ੈਡਿਊਲ

ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਸਾਈਟ ਟਵੀਟਰ ਆਪਣੇ ਯੂਜ਼ਰਸ ਲਈ ਜਲਦ ਨਵਾਂ ਫੀਚਰ ਲਾਂਚ ਕਰਨ ਵਾਲੀ ਹੈ। ਇਸ ਫੀਚਰ ਰਾਹੀਂ ਟਵੀਟਰ ਯੂਜ਼ਰਸ ਆਪਣੀ ਪੋਸਟ ਨੂੰ ਆਉਣ ਵਾਲੇ ਸਮੇਂ ਲਈ ਸ਼ੈਡਿਊਲ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸ ਤੋਂ ਪਹਿਲਾਂ ਕਈ ਸਾਰੇ ਫੀਚਰਸ ਪੇਸ਼ ਕਰ ਚੁੱਕੀ ਹੈ, ਜਿਨ੍ਹਾਂ ਤੋਂ ਯੂਜ਼ਰਸ ਦੇ ਲਈ ਟਵੀਟ ਕਰਨਾ ਬਹੁਤ ਆਸਾਨ ਹੋ ਗਿਆ ਹੈ।

ਨਵੇਂ ਫੀਚਰ ਦੀ ਚੱਲ ਰਹੀ ਟੈਸਟਿੰਗ
ਮੀਡੀਆ ਰਿਪੋਰਟ ਮੁਤਾਬਕ, ਟਵੀਟਰ ਆਪਣੇ ਪਲੇਟਫਾਰਮ 'ਤੇ ਹੇਟ ਸਪੀਚ ਅਤੇ ਟਰੋਲਿੰਗ ਨੂੰ ਰੋਕਣ ਲਈ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਕੁਝ ਚੁਨਿੰਦਾ ਡੈਸਕਟਾਪ ਯੂਜ਼ਰਸ ਨੂੰ ਇਹ ਨਵਾਂ ਫੀਚਰ ਮਿਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਜਲਦ ਹੀ ਇਸ ਫੀਚਰ ਨੂੰ ਹੋਰ ਯੂਜ਼ਰਸ ਲਈ ਪੇਸ਼ ਕਰੇਗੀ।

ਕੰਟੈਂਟ ਲਈ ਜਲਦ ਆਵੇਗਾ ਇਕ ਹੋਰ ਨਵਾਂ ਫੀਚਰ
ਟਵੀਟਰ ਇਸ ਤੋਂ ਇਲਾਵਾ ਇਕ ਹੋਰ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਨੂੰ ਪੋਸਟ ਕਰਨ ਤੋਂ ਪਹਿਲਾਂ ਕੰਟੈਂਟ ਨੂੰ ਸੁਧਾਰਨ ਦਾ ਮੌਕਾ ਮਿਲੇਗਾ। ਉੱਥੇ, ਕੰਪਨੀ ਦਾ ਕਹਿਣਾ ਹੈ ਕਿ ਇਸ ਫੀਚਰ ਰਾਹੀਂ ਅਪਮਾਨਜਨਕ ਪੋਸਟ 'ਤੇ ਰੋਕ ਲਗਾਈ ਜਾ ਸਕੇਗੀ।

ਪਹਿਲਾਂ IOS ਯੂਜ਼ਰਸ ਨੂੰ ਮਿਲੇਗਾ ਇਹ ਫੀਚਰ
ਟਵੀਟਰ ਦਾ ਕਹਿਣਾ ਹੈ ਕਿ ਇਸ ਫੀਚਰ ਨੂੰ ਸਭ ਤੋਂ ਪਹਿਲਾਂ ਆਈ.ਓ.ਐੱਸ. ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ। ਨਾਲ ਹੀ ਇਸ ਫੀਚਰ ਨਾਲ ਹੇਟ ਸਪੀਚ ਅਤੇ ਅਪਮਾਨਜਨਕ ਪੋਸਟ ਨੂੰ ਰੋਕਣ 'ਚ ਮਦਦ ਮਿਲੇਗੀ।


author

Karan Kumar

Content Editor

Related News