TVS Radeon ਦੀ ਵਿਕਰੀ ਦਾ ਅੰਕੜਾ 3 ਲੱਖ ਤੋਂ ਪਾਰ, ਹੁਣ 2 ਨਵੇਂ ਰੰਗਾਂ ’ਚ ਖ਼ਰੀਦ ਸਕਣਗੇ ਗਾਹਕ

09/18/2020 12:58:52 PM

ਆਟੋ ਡੈਸਕ– ਹੀਰੋ ਸਪਲੈਂਡਰ ਨੂੰ ਟੱਕਰ ਦੇਣ ਲਈ ਟੀ.ਵੀ.ਐੱਸ. ਨੇ ਆਪਣੀ ਰੇਡੀਓਨ 110 ਬਾਈਕ ਨੂੰ ਅਗਸਤ 2018 ’ਚ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਸੀ। ਹੁਣ ਤਕ ਕੰਪਨੀ ਇਸ ਬਾਈਕ ਦੀਆਂ 3 ਲੱਖ ਇਕਾਈਆਂ ਵੇਚ ਚੁੱਕੀ ਹੈ। ਹੁਣ ਟੀ.ਵੀ.ਐੱਸ. ਨੇ ਹੋਰ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਬਾਈਕ ਨੂੰ 2 ਨਵੇਂ ਰੰਗਾਂ- ਰੀਗਲ ਬਲਿਊ ਅਤੇ ਕ੍ਰੋਮ ਪਰਪਲ ’ਚ ਪੇਸ਼ ਕਰ ਦਿੱਤਾ ਹੈ। ਨਵੇਂ ਰੰਗਾਂ ਤੋਂ ਇਲਾਵਾ ਕੰਪਨੀ ਨੇ ਇਸ ਮੋਟਰਸਾਈਕਲ ਦੇ ਫੀਚਰਜ਼ ’ਚ ਕੋਈ ਬਦਲਾਅ ਨਹੀਂ ਕੀਤਾ। 

PunjabKesari

ਕੀਮਤ
ਟੀ.ਵੀ.ਐੱਸ. ਨੇ ਹਾਲ ਹੀ ’ਚ ਇਸ ਬਾਈਕ ਦੀ ਕੀਮਤ ’ਚ 200 ਰੁਪਏ ਦਾ ਮਾਮੂਲੀ ਵਾਧਾ ਕੀਤਾ ਸੀ। ਜਿਸ ਤੋਂ ਬਾਅਦ ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ 59,942 ਰੁਪਏ, ਕੰਪਿਊਟਰ ਆਫ ਦਿ ਯੀਅਰ- ਡਰੱਮ ਬ੍ਰੇਕ ਮਾਡਲ ਦੀ ਕੀਮਤ 62,942 ਰੁਪਏ ਅਤੇ ਟਾਪ ਕੰਪਿਊਟਰ ਆਫ ਦਿ ਯੀਅਰ- ਡਿਸਕ ਬ੍ਰੇਕ ਵਾਲੇ ਮਾਡਲ ਦੀ ਕੀਮਤ 65,942 ਰੁਪਏ ਹੋ ਗਈ ਹੈ। 

PunjabKesari

ਇੰਜਣ
ਟੀ.ਵੀ.ਐੱਸ. ਰੇਡੀਓਨ ’ਚ 109.7 ਸੀਸੀ ਦਾ ਸਿੰਗਲ ਸਿਲੰਡਰ, ਫਿਊਲ ਇੰਜੈਕਟਿਡ ਇੰਜਣ ਲੱਗਾ ਹੈ। ਇਹ ਇਕ ਬੀ.ਐੱਸ.-6 ਅਨੁਕੂਲ ਇੰਜਣ ਹੈ ਜੋ ਕਿ 7350 ਆਰ.ਪੀ.ਐੱਮ. ’ਤੇ 8.08 ਬੀ.ਐੱਚ.ਪੀ. ਦੀ ਪਾਵਰ ਅਤੇ 8.7 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 


Rakesh

Content Editor

Related News