TVS ਨੇ ਭਾਰਤ ’ਚ ਲਾਂਚ ਕੀਤਾ Ntorq 125 ਦਾ ਰੇਸ ਐਡੀਸ਼ਨ, ਜਾਣੋ ਕੀਮਤ

Friday, Sep 20, 2019 - 11:48 AM (IST)

TVS ਨੇ ਭਾਰਤ ’ਚ ਲਾਂਚ ਕੀਤਾ Ntorq 125 ਦਾ ਰੇਸ ਐਡੀਸ਼ਨ, ਜਾਣੋ ਕੀਮਤ

ਗੈਜੇਟ ਡੈਸਕ– ਟੀ.ਵੀ.ਐੱਸ. ਨੇ ਆਪਣੇ ਪ੍ਰੀਮੀਅਮ ਸਕੂਟਰ Ntorq 125 ਦੇ ਰੇਸ ਐਡੀਸ਼ਨ ਨੂੰ ਲਾਂਚ ਕਰ ਦਿੱਤੀ ਹੈ। ਇਸ ਦੀ ਭਾਰਤ ’ਚ ਕੀਮਤ 62,995 ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਇਸ ਸਕੂਟਰ ’ਚ ਕੰਪਨੀ ਨੇ ਨਵੀਂ ਪੇਂਟ ਸਕੀਮ ਅਤੇ ਅਨੋਖੇ ਬਾਡੀ ਗ੍ਰਾਫਿਕਸ ਦਿੱਤੇ ਹਨ। ਇਸ ਨੂੰ ਤਿੰਨ ਨਵੇਂ ਰੰਗਾਂ- ਮੈਟ ਬਲੈਕ/ਮੇਟੈਲਿਕ ਬਲੈਕ ਅਤੇ ਮੇਟੈਲਿਕ ਰੈੱਡ ’ਚ ਉਪਲੱਬਧ ਕੀਤਾ ਜਾਵੇਗਾ। 

ਬਲੂਟੁੱਥ ਰਾਹੀਂ ਸਮਾਰਟਫੋਨ ਨਾਲ ਹੋ ਸਕਦਾ ਹੈ ਕੁਨੈਕਟ
TVS Ntorq 125 ਦੇ ਰੇਸ ਐਡੀਸ਼ਨ ’ਚ ਪੂਰੀ ਤਰ੍ਹਾਂ ਨਵੇਂ ਐੱਲ.ਈ.ਡੀ. ਹੈੱਡਲੈਂਪ ਅਤੇ ਟੇਲ ਲੈਂਪ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਇੰਸਟਰੂਮੈਂਟ ਕਲੱਸਟਰ ’ਚ ਬਲੂਟੁੱਥ ਕੁਨੈਕਟੀਵਿਟੀ ਫੀਚਰ ਸ਼ਾਮਲ ਹੈ। ਇਸ ਸਕੂਟਰ ਨੂੰ ਸਮਾਰਟਫੋਨ ਦੇ ਨਾਲ ਕੁਨੈਕਟ ਕਰਨ ਤੋਂ ਬਾਅਦ ਇਸ ਦੇ ਮੀਟਰ ’ਤੇ ਹੀ ਤੁਹਾਨੂੰ ਕਾਲ, ਮੈਸੇਜ ਅਤੇ ਹੋਰ ਨੋਟੀਫਿਕੇਸ਼ੰਸ ਦਿਸਣਗੇ। 

PunjabKesari

ਇੰਜਣ
ਇਸ ਪ੍ਰੀਮੀਅਮ ਸਕੂਟਰ ’ਚ 124cc ਦਾ ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਲੱਗਾ ਹੈ ਜੋ 7500 rpm ’ਤੇ 9.4 bhp ਦੀ ਪਾਵਰ ਅਤੇ 10.5 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ ਨਵੇਂ ਨਿਯਮਾਂ ਦੇ ਅਨੁਸਾਰ ਬੀ.ਐੱਸ.-6 ਇੰਜਣ ਲੱਗਾ ਹੈ। 


Related News