ਟੀ. ਵੀ. ਐੱਸ. ਮੋਟਰ ਨੇ ਲਾਂਚ ਕੀਤੀ ਆਲ ਨਿਊ TVS Jupiter 110
Tuesday, Sep 03, 2024 - 10:52 PM (IST)
ਅੰਮ੍ਰਿਤਸਰ, (ਰਮਨ/ਬੀ.ਐੱਨ.3189)- 2024 ਦੋ ਅਤੇ ਤਿੰਨ ਪਹੀਆ ਵਾਹਨ ਬਣਾਉਣ ਵਾਲੀ ਪ੍ਰਮੁੱਖ ਗਲੋਬਲ ਕੰਪਨੀਆਂ ਵਿਚੋਂ ਇਕ ਟੀ. ਵੀ. ਐੱਸ. ਮੋਟਰ ਕੰਪਨੀ (ਟੀ. ਵੀ. ਐੱਸ. ਐੱਮ.) ਨੇ ਆਲ ਨਿਊ ਟੀ. ਵੀ. ਐੱਸ. ਜੁਪੀਟਰ 110 ਨੂੰ ਲਾਂਚ ਕਰ ਦਿੱਤਾ ਹੈ। ਇਹ ਸਕੂਟਰ ਅਗਲੀ ਪੀੜੀ ਦੇ ਇੰਜਣ ਅਤੇ ਭਵਿੱਖ ਦੇ ਲਿਹਾਜ਼ ਤੋਂ ਸੈਗਮੇਂਟ ਵਿਚ ਪਹਿਲੀ ਬਾਰ ਪੇਸ਼ ਕੀਤੇ ਗਏ ਫੀਚਰਜ਼ ਨਾਲ ਲੈਸ ਹੈ। ਆਲ ਨਿਊ ਟੀ. ਵੀ. ਐੱਸ ਜੁਪੀਟਰ 110 ‘ਜਿਆਦਾ’ ਦੇ ਸਰ ਨੂੰ ਦਰਸ਼ਾਉਂਦਾ ਹੈ- ਜਿਆਦਾ ਸਟਾਈਲ, ਮਾਈਲੇਜ, ਪ੍ਰਦਰਸ਼ਨ, ਆਰਾਮ, ਸਹੂਲਤ, ਸੁਰੱਖਿਆ ਅਤੇ ਟੈਕਨੋਲੋਜੀ।ਟੀ. ਵੀ. ਐੱਸ ਜੁਪੀਟਰ ਇੱਕ ਅਟੁੱਟ ਸਾਥੀ ਦੇ ਰੂਪ ਵਿਚ ਆਪਣੇ 6. 5 ਮਿਲੀਅਨ ਗਾਹਕਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਲਗਾਤਾਰ ਪੂਰਾ ਕਰਦਾ ਆਇਆ ਹੈ।
ਆਲ ਨਿਊ ਟੀ. ਵੀ. ਐੱਸ ਜੁਪੀਟਰ 110 ਦੇ ਲਾਂਚ ਦੇ ਮੌਕੇ ’ਤੇ ਬੋਲਦਿਆਂ, ਟੀ. ਵੀ. ਐੱਸ ਮੋਟਰ ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ-ਹੈੱਡ ਕਮਿਊਟਰ ਬਿਜ਼ਨਸ ਅਤੇ ਹੈੱਡ ਕਾਰਪੋਰੇਟ ਬ੍ਰਾਂਡ ਐਂਡ ਮੀਡੀਆ ਅਨਿਰੁੱਧ ਹਲਦਰ ਨੇ ਕਿਹਾ ਟੀ. ਵੀ. ਐੱਸ. ਜੁਪੀਟਰ 110 ਪਿਛਲੇ ਦਹਾਕੇ ਤੋਂ ਟੀ. ਵੀ. ਐੱਸ ਮੋਟਰ ਸਕੂਟਰ ਪੋਰਟਫੋਲੀਓ ਦਾ ਐਂਕਰ ਰਿਹਾ ਹੈ। ਸਮੇਂ ਦੇ ਨਾਲ, 6.5 ਮਿਲੀਅਨ ਪਰਿਵਾਰਾਂ ਨੇ ਇਸ ਉਤਪਾਦ ਵਿਚ ਆਪਣਾ ਵਿਸ਼ਵਾਸ ਜਤਾਇਆ ਹੈ, ਜਿਸ ਨਾਲ ਇਹ ਭਾਰਤ ਦੇ ਸਭ ਤੋਂ ਵੱਡੇ ਆਟੋਮੋਟਿਵ ਬ੍ਰਾਂਡਾਂ ਵਿਚੋਂ ਇੱਕ ਬਣ ਗਿਆ ਹੈ।