TVS ਨੇ ਲਾਂਚ ਕੀਤੀ 2022 Apache RTR 200 4V, ਜਾਣੋ ਕੀਮਤ ਤੇ ਖੂਬੀਆਂ

Tuesday, Nov 30, 2021 - 05:47 PM (IST)

TVS ਨੇ ਲਾਂਚ ਕੀਤੀ 2022 Apache RTR 200 4V, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਟੀ.ਵੀ.ਐੱਸ. ਮੋਟਰ ਕੰਪਨੀ ਨੇ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ 2022 Apache RTR 200 4V ਨੂੰ 1,33,840 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। ਇਹ ਬਾਈਕ ਦੋ ਮਾਡਲਾਂ- ਸਿੰਗਲ ਚੈਨਲ ਏ.ਬੀ.ਐੱਸ. ਅਤੇ ਡਿਊਲ ਚੈਨਲ ਏ.ਬੀ.ਐੱਸ. ’ਚ ਉਪਲੱਬਧ ਕਰਵਾਈ ਗਈ ਹੈ। ਕੰਪਨੀ ਦੁਆਰਾ ਸਿੰਗਲ ਚੈਨਲ ਏ.ਬੀ.ਐੱਸ. ਦੀ ਕੀਮਤ 1,33,840 ਰੁਪਏ ਅਤੇ ਡਿਊਲ ਚੈਨਲ ਏ.ਬੀ.ਐੱਸ. ਦੀ ਕੀਮਤ 1,38,890 ਰੁਪਏ ਰੱਖੀ ਗਈ ਹੈ। 

ਟੀ.ਵੀ.ਐੱਸ. ਦੀ ਇਸ ਨਵੀਂ ਬਾਈਕ ’ਚ ਨਵਾਂ ਐੱਲ.ਈ.ਡੀ. ਹੈੱਡਲੈਂਪ ਸੈੱਟਅਪ, Horizontal LED DRL ਬਾਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਵਿਚ ਪਹਿਲਾਂ ਵਰਗਾ ਹੀ 197.75cc ਦਾ ਇੰਜਣ ਦਿੱਤਾ ਗਿਆ ਹੈ ਜੋ 20.5 ਪੀ.ਐੱਸ. ਦੀ ਪਾਵਰ ਅਤੇ 8500rpm ਅਤੇ 7500 rpm ’ਤੇ 16.8 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸ ਮੋਟਰਸਾਈਕਲ ਨੂੰ 3 ਰੰਗਾਂ- Gloss Black, Pearl White, and Matte Blue ’ਚ ਪੇਸ਼ ਕੀਤਾ ਜਾਵੇਗਾ। 

PunjabKesari

ਇਸ ਦੇ ਨਾਲ ਹੀ ਟੀ.ਵੀ.ਐੱਸ. ਮੋਟਰਸ ਨੇ ਹਾਲ ਹੀ ’ਚ ਇਲੈਕਟ੍ਰਿਕ ਵਾਹਨਾਂ ਦੇ ਪ੍ਰੋਡਕਸ਼ਨ ’ਤੇ ਨਿਵੇਸ਼ ਬਾਰੇ ਵੀ ਐਲਾਨ ਕੀਤਾ ਹੈ। ਇਸ ਸੰਬੰਧ ’ਚ ਕੰਪਨੀ ਨੇ ਤਾਮਿਲਨਾਡੂ ਸਰਕਾਰ ਨਾਲ ਇਕ MoU ’ਤੇ ਦਸਤਖਤ ਕੀਤੇ ਹਨ। ਚੇਨਈ ਸਥਿਤ ਇਹ ਬਾਈਕ ਨਿਰਮਾਤਾ ਇਲੈਕਟ੍ਰਿਕ ਵਾਹਨਾਂ ਦੇ ਪ੍ਰੋਡਕਸ਼ਨ ਅਤੇ ਭਵਿੱਖ ਦੀਆਂ ਤਕਨੀਕਾਂ ’ਤੇ ਕੰਮ ਕਰਨ ਲਈ ਅਗਲੇ 4 ਸਾਲਾਂ ’ਚ ਸੂਬੇ ’ਚ 1,200 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। 


author

Rakesh

Content Editor

Related News