BS-4 ਇੰਜਣ ਨਾਲ ਅਪਗਰੇਡ ਹੋਈਆਂ Apache RTR 160 ਅਤੇ RTR 180 ਬਾਈਕਸ

Friday, Apr 14, 2017 - 05:34 PM (IST)

BS-4 ਇੰਜਣ ਨਾਲ ਅਪਗਰੇਡ ਹੋਈਆਂ Apache RTR 160 ਅਤੇ RTR 180 ਬਾਈਕਸ

ਜਲੰਧਰ- ਇੰਡੀਅਨ ਆਟੋਮੋਬਾਇਲ ਕੰਪਨੀ ਟੀ. ਵੀ. ਐੱਸ ਨੇ ਆਪਣੇ ਮਾਡਲ ਨੂੰ ਅਪਗਰੇਡ ਕੀਤਾ ਹੈ। ਕੰਪਨੀ ਨੇ ਅਪਾਚੇ ਆਰ. ਟੀ. ਆਰ 160, ਆਰ. ਟੀ. ਆਰ 180 ਮਾਡਲ ਨੂੰ ਬੀ. ਐੱਸ-4 ਐਮਿਸ਼ਨ ਦੀ ਗਾਇਡਲਾਈਨ ਨੂੰ ਧਿਆਨ ''ਚ ਰੱਖਦੇ ਹੋਏ ਅਪਗਰੇਡ ਕੀਤਾ ਗਿਆ ਹੈ। ਨਾਲ ਹੀ ਇਸ ''ਚ ਡੇ-ਟਾਈਮ ਰਨਿੰਗ ਲਾਈਟਸ ਵੀ ਦਿੱਤੀਆਂ ਗਈਆਂ ਹਨ।

ਟੀ. ਵੀ. ਐੱਸ ਅਪਾਚੇ ਆਰ. ਟੀ. ਆਰ 160 ''ਚ 159.7 ਸੀ. ਸੀ ਇੰਜਣ ਲਗਾਇਆ ਗਿਆ ਹੈ। ਜਿਸ ਦੀ ਤਾਕਤ 15.2 ਪੀ. ਐੱਸ ਅਤੇ ਟਾਰਕ 13.1 ਐੱਨ. ਐੱਮ ਹੈ। ਇਹ ਮਾਡਲ ਕਈ ਰੰਗਾਂ ''ਚ ਜਿਵੇਂ ਵਾਈਟ, ਬਲੈਕ, ਗਰੇ, ਰੈੱਡ, ਯੈਲੋ ਅਤੇ ਮੈਟ ਬਲੂ ''ਚ ਉਪਲੱਬਧ ਹਨ। ਜਦ ਕਿ ਟੀ. ਵੀ. ਐੱਸ ਅਪਾਚੇ ਆਰਟੀਆਰ 180 ''ਚ 177.4 ਸੀ. ਸੀ ਦਾ ਇੰਜਣ ਮੌਜੂਦ ਹੈ। ਇਸ ਦੀ ਤਾਕਤ 17.02 ਪੀ. ਐੱਸ ਅਤੇ ਟਾਰਕ 15.5 ਐੱਨ. ਐੱਮ ਹੈ। ਇਹ ਦੋਨੋਂ ਬਾਈਕਸ 5-ਸਪੀਡ ਗਿਅਰਬਾਕਸ ਦੇ ਨਾਲ ਉਪਲੱਬਧ ਹਨ। ਅਪਾਚੇ ਆਰ. ਟੀ. ਆਰ 180 ਵਾਈਟ, ਬਲੈਕ, ਮੈਟ ਗਰੇ, ਮੈਟ ਬਲੂ ਅਤੇ ਮੈਟ ਬਲੈਕ ਰੰਗ ''ਚ ਉਪਲਬੱਧ ਹੈ। ਅਪਾਚੇ ਆਰ. ਟੀ. ਆਰ 180 ਦੇ ਇਕ ਏ. ਬੀ. ਐੱਸ ਵਰਜਨ ਦੋਹਰੇ ਚੈਨਲ ਏ. ਬੀ. ਐੱਸ ਨਾਲ ਲੈੱਸ ਹੈ।

ਕੰਪਨੀ ਨੇ 2017 ਅਪਾਚੇ ਆਰ. ਟੀ. ਆਰ 160 ਦੀ ਕੀਮਤ 75,089 ਰੁਪਏ ਜਦ ਕਿ ਅਪਾਚੇ ਆਰ. ਟੀ. ਆਰ 180 ਦੀ 80,019 ਰੁਪਏ ਕੀਮਤ ਤੈਅ ਕੀਤੀ ਹੈ। ਅਪਾਚੇ ਆਰ. ਟੀ. ਆਰ 180 ਦੇ ਏ. ਬੀ. ਐੱਸ ਵਰਜ਼ਨ ਦੀ ਕੀਮਤ 90,757 ਰੁਪਏ ਹੈ। ਸਾਰੀਆਂ ਕੀਮਤਾਂ ਦਿੱਲੀ ਦੇ ਮੁਤਾਬਕ ਤੈਅ ਕੀਤੀ ਗਈ ਹੈ।


Related News