ਟੀ. ਵੀ. ਅਤੇ ਮੋਬਾਇਲ ਬੱਚਿਆਂ ਦੇ ਦਿਮਾਗ ਲਈ ਨੁਕਸਾਨਦੇਹ

12/13/2018 1:37:10 AM

ਨਵੀਂ ਦਿੱਲੀ –ਬੱਚਿਆਂ ਦਾ ਲਗਾਤਾਰ ਟੀ. ਵੀ. ਦੇਖਣਾ ਜਾਂ ਫੋਨ 'ਤੇ ਖੇਡਣਾ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੱਲੋਂ ਫੰਡਿਡ ਲਗਭਗ 300 ਮਿਲੀਅਨ ਡਾਲਰ ਮਤਲਬ 21 ਅਰਬ ਰੁਪਏ ਦੀ ਮਦਦ ਨਾਲ  ਹੋ ਰਹੀ ਇਕ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਸਟੱਡੀ ਅਧੀਨ ਵਿਗਿਆਨੀ 9 ਤੋਂ 10 ਸਾਲ ਦੇ ਲਗਭਗ 11000 ਬੱਚਿਆਂ 'ਤੇ 10 ਸਾਲ ਤੱਕ ਸਟੱਡੀ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਬਚਪਨ ਦੇ ਤਜਰਬੇ ਬੱਚਿਆਂ ਦੇ ਇਮੋਸ਼ਨਲ ਅਤੇ ਮੈਂਟਲ ਹੈਲਥ 'ਤੇ ਕਿਵੇਂ ਅਸਰ ਪਾਉਂਦੇ ਹਨ। ਇਸ ਸਟੱਡੀ ਨਾਲ ਜੁੜੇ ਸ਼ੁਰੂਆਤੀ ਡਾਟਾ 'ਚ ਇਹ ਸਾਹਮਣੇ ਆਇਆ ਹੈ ਕਿ ਟੇਕ ਸਕ੍ਰੀਨਸ ਯੰਗ ਜਨਰੇਸ਼ਨ 'ਚ ਬਦਲਾਅ ਲਿਆ ਰਹੀ ਹੈ ਅਤੇ ਇਹ ਬਦਲਾਅ ਚੰਗਾ ਨਹੀਂ ਹੈ। 4500 ਬੱਚਿਆਂ ਦੇ ਬ੍ਰੇਨ ਸਕੈਨਸ 'ਚ ਇਹ ਦੇਖਿਆ ਗਿਆ ਕਿ ਸੱਤ ਘੰਟਿਆਂ ਤੋਂ ਜ਼ਿਆਦਾ ਟੀ. ਵੀ., ਮੋਬਾਇਲ ਆਦਿ ਵਰਗੇ ਟੇਕ ਸਕ੍ਰੀਨਸ 'ਤੇ ਦੇਖਦੇ ਰਹਿਣ ਕਾਰਨ ਉਨ੍ਹਾਂ ਦੀ ਬ੍ਰੇਨ ਕਾਰਟੈਕਸ ਪਤਲੀ ਹੋਣ ਲੱਗੀ ਹੈ। ਬ੍ਰੇਨ ਦੀ ਇਹ ਲੇਅਰ ਫਿਜ਼ੀਕਲ ਵਰਲਡ ਨਾਲ ਜੁੜੀ ਜਾਣਕਾਰੀ ਪ੍ਰੋਸੈੱਸ ਕਰਨ 'ਚ ਮਦਦ ਕਰਦੀ ਹੈ।


Related News