Truecaller ਐਂਡਰਾਇਡ ਐਪ ''ਚ ਸ਼ਾਮਲ ਹੋਇਆ ਨਵਾਂ ਕਾਲ ਮੀ ਬੈਕ ਫੀਚਰ

12/23/2016 11:46:27 AM

ਜਲੰਧਰ- Truecaller ਅੱਜ ਤੋਂ 7 ਸਾਲ ਪਹਿਲਾਂ ਸਤੰਬਰ 2009 ''ਚ ਸ਼ੁਰੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਯੂਜ਼ਰਸ ਨੇ ਫੋਨ ਨੰਬਰ ਦਾ ਪਤਾ ਲਗਾਉਣ ਲਈ ਇਸ ਐਪ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ। Truecaller ਨੇ ਵੀਰਵਾਰ ਨੂੰ ਆਪਣਾ ਐਂਡਰਾਇਡ ਐਪ ''ਚ ਨਵਾਂ ਫੀਚਰ ''ਕਾਲ ਮੀ ਬੈਕ'' ਪੇਸ਼ ਕੀਤਾ ਹੈ। ਇਸ ਫੀਚਰ ''ਚ ਤੁਸੀਂ ਜਦੋਂ ਵੀ ਕਿਸੇ ਵਿਅਕਤੀ ਨੂੰ ਕਾਲ ਕਰਦੇ ਹੋ ਅਤੇ ਉਹ ਕਿਸੇ ਕਾਰਨ ਕਾਲ ਨਹੀਂ ਚੁੱਕਦਾ ਤਾਂ ਤੁਹਾਨੂੰ ਦੇ ਵਿਕਲਪ ਮਿਲਣਗੇ। ਇਨ੍ਹਾਂ ''ਚੋਂ ਇਕ ਹੋਵੇਗਾ ਉਸ ਸਖਸ਼ ਨੂੰ ''ਕਾਲ ਬੈਕ'' ਦਾ ਨੋਟੀਫਿਕੇਸ਼ਨ ਅਤੇ ਦੂਜਾ ''ਕਾਲ ਅਗੇਨ''। ਇਸ ਫੀਚਰ ਦੀ ਮਦਦ ਨਾਲ ਆਮ ਯੂਜ਼ਰ ਦੇ ਨਾਲ-ਨਾਲ ਈ-ਕਾਮਰਸ ਕੰਪਨੀਆਂ ਨੂੰ ਡਿਲੀਵਰੀ ਕਰਨ ''ਚ ਵੀ ਆਸਾਨੀ ਹੋਵੇਗੀ। 
ਕਾਲ ਮੀ ਬੈਕ ਫੀਚਰ ''ਚ ਜੇਕਰ ਕੋਈ Truecaller ਯੂਜ਼ਰ ਕਿਸੇ ਦੂਜੇ Truecaller ਯੂਜ਼ਰ ਨਾਲ ਕੁਨੈੱਕਟ ਕਰਨ ''ਚ ਅਸਫਲ ਹੁੰਦਾ ਹੈ ਤਾਂ ਉਸ ਨੂੰ ਦੋ ਵਿਕਲਪ ਮਿਲਣਗੇ- ਆਸਕ ਟੂ ਕਾਲ ਬੈਕ ਅਤੇ ਕਾਲ ਐਨੀਵੇ। ਪਹਿਲਾ ਵਿਕਲਪ ਚੁਣਨ ''ਤੇ ਰਿਸੀਵਰ ਨੂੰ ਇਕ ਨੋਟੀਫਿਕੇਸ਼ਨ ਭੇਜਿਆ ਜਾਵੇਗਾ, ਕਾਲ ਬੈਕ ਲਈ ਅਤੇ ਜੇਕਰ ਦੂਜਾ ਵਿਕਲਪ ਚੁਣਦੇ ਹੋ ਤਾਂ ਕਾਲ ਫਿਰ ਤੋਂ ਲੱਗ ਜਾਵੇਗੀ। 
Truecaller ਨੇ ਦੱਸਿਆ ਕਿ ''ਆਸਕ ਟੂ ਕਾਲ ਬੈਕ'' ਅਤੇ ''ਕਾਲ ਐਨੀਵੇ'' ਵਿਕਲਪ ਤਾਂ ਹੀ ਦਿਸੇਗਾ ਜਦੋਂ ਰਿਸੀਵਰ ਨੇ ਇਨਕਮਿੰਗ ਕਾਲ ਨੂੰ ਰਿਜੈੱਕਟ ਕਰ ਦਿੱਤਾ ਹੋਵੇਗਾ ਜਾਂ ਦੂਜੇ ਕਾਲ ''ਤੇ ਬਿਜ਼ੀ ਹੋਵੇਗਾ। ਐਂਡਰਾਇਡ ਯੂਜ਼ਰ ਇਸ ਨਵੇਂ ਫੀਚਰ ਨੂੰ ਐਪ ਅਪਡੇਟ ਕਰਕੇ ਯੂਜ਼ ਕਰ ਸਕਦੇ ਹੋ। 

Related News