900cc ਦੇ ਪੈਰੇਲਲ-ਟਵਿਨ ਇੰਜਣ ਨਾਲ ਭਾਰਤ ’ਚ ਲਾਂਚ ਹੋਈ BS6 Triumph Street Twin

08/17/2020 4:17:40 PM

ਆਟੋ ਡੈਸਕ– ਟ੍ਰਾਇੰਫ ਮੋਟਰਸਾਈਕਲਸ ਨੇ ਬੀ.ਐੱਸ.-6 ਇੰਜਣ ’ਤੇ ਅਧਾਰਿਤ ਨਵੀਂ Triumph Street Twin ਬਾਈਕ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੀ ਕੀਮਤ 7.45 ਲੱਖ ਰੁਪਏ ਰੱਖੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਕੰਪਨੀ ਨੇ ਇਸ ਬਾਈਕ ਦੀ ਕੀਮਤ ਬੀ.ਐੱਸ.-4 ਮਾਡਲ ਜਿੰਨੀ ਹੀ ਰੱਖੀ ਗਈ ਹੈ। ਟ੍ਰਾਇੰਫ ਨੇ ਇਸ ਬਾਈਕ ਨੂੰ ਤਿੰਨ ਰੰਗਾਂ- ਜ਼ੈੱਡ ਬਲੈਕ, ਮੈਟ ਆਇਰਨਸਟੋਨ ਅਤੇ ਕੋਰੋਸੀ ਰੈੱਡ ’ਚ ਉਤਾਰਿਆ ਗਿਆ ਹੈ। 

PunjabKesari

ਇੰਜਣ
ਇਸ ਬਾਈਕ ’ਚ 900cc ਦਾ ਪੈਰੇਲਲ-ਟਵਿਨ, ਲਿਕੁਇਡ-ਕੂਲਡ, ਐਟ-ਵਾਲਵ, SOHC ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਇੰਜਣ 7,500 ਆਰ.ਪੀ.ਐੱਮ. ’ਤੇ 65 ਬੀ.ਐੱਚ.ਪੀ. ਦੀ ਪਾਵਰ ਅਤੇ 80 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

ਹੋਰ ਖੂਬੀਆਂ
- ਇੰਸ ਬਾਈਕ ਦੀਆਂ ਹੋਰ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਰਾਈਡ-ਬਾਈ-ਵਾਇਰ ਟੈੱਕ ਅਤੇ ਮਲਟੀਪੁਆਇੰਟ ਕ੍ਰਮਵਾਰ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਸਿਸਟਮ ਦਿੱਤਾ ਗਿਆ ਹੈ। 
- ਬਾਈਕ ’ਚ ਟੂ-ਇਨਟੂ-ਟੂਐਗਜਾਸਟ ਸਿਸਟਮ ਨਾਲ ਬ੍ਰਸ਼ਡ ਸਾਈਲੰਸਰ ਵੀ ਦਿੱਤੇ ਗਏ ਹਨ। 
- ਇਸ ਤੋਂ ਇਲਾਵਾ ਇਸ ਬਾਈਕ ’ਚ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਫਾਸਟ ਅਲੌਏ ਵ੍ਹੀਲਜ਼ ਲੱਗੇ ਹਨ ਜੋ ਇਸ ਦੀ ਲੁਕ ਨੂੰ ਹੋਰ ਵੀ ਨਿਖਾਰ ਦਿੰਦੇ ਹਨ। ਸੁਰੱਖਿਆ ਲਈ ਇਸ ਵਿਚ ਡਿਊਲ-ਚੈਨਲ ਏ.ਬੀ.ਐੱਸ. ਅਤੇ ਟ੍ਰੈਕਸ਼ਨ ਕੰਟਰੋਲ ਦਿੱਤਾ ਗਿਆ ਹੈ। 


Rakesh

Content Editor

Related News