ਸੌਰਭ ਸ਼ਰਮਾ ਨੇ ਵਿਸ਼ਵ ਪੈਰਾ-ਐਥਲੈਟਿਕਸ ਗ੍ਰਾਂ ਪ੍ਰੀ ਵਿਚ ਜਿੱਤੇ 2 ਸੋਨ ਤਮਗੇ
Monday, Jun 10, 2024 - 10:53 AM (IST)

ਹਮੀਰਪੁਰ (ਭਾਸ਼ਾ) - ਭਾਰਤੀ ਦੌੜਾਕ ਸੌਰਭ ਸ਼ਰਮਾ ਨੇ ਸਵਿਟਜ਼ਰਲੈਂਡ ਦੇ ਨੋਟਵਿਲ ਸਿਟੀ ’ਚ ਆਯੋਜਿਤ ਵਿਸ਼ਵ ਪੈਰਾ-ਐਥਲੈਟਿਕਸ ਗ੍ਰਾਂ ਪ੍ਰੀ ਵਿਚ 2 ਸੋਨ ਤਮਗੇ ਜਿੱਤੇ ਹਨ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਇਸ ਖਿਡਾਰੀ ਨੇ ਟੀ-12 ਵਰਗ ’ਚ 155 ਮੀਟਰ ਅਤੇ 5000 ਮੀਟ ਦੌੜ ’ਚ ਚੌਟੀ ਦਾ ਸਥਾਨ ਹਾਸਲ ਕੀਤਾ।
ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਅਦਾਕਾਰ ਨੇ ਜੜਿਆ ਸੰਸਦ ਮੈਂਬਰ ਦੇ ਥੱਪੜ, ਸਾਹਮਣੇ ਆਈ ਵੀਡੀਓ, ਪੜ੍ਹੋ ਕਾਰਨ
ਇਸ ਤੋਂ ਪਹਿਲਾਂ ਰਾਸ਼ਟਰੀ ਪੱਧਰ ’ਤੇ 7 ਤਮਗੇ ਜਿੱਤ ਚੁੱਕਾ ਹੈ। ਇਥੋਂ ਦੇ ਰੂਪ ਖਾਯਾਹ ਪਿੰਡ ਨਿਵਾਸੀ ਸੌਰਭ ਦੇ ਵੱਡੇ ਭਰਾ ਵਿਕਾਸ ਨੇ ਦੱਸਿਆ ਿਕ ਸੌਰਭ ਨੇ ਛੋਟੀ ਉਮਰ ਤੋਂ ਹੀ ਆਪਣੀ ਖੇਡ ਦਾ ਸਫਰ ਸ਼ੁਰੂ ਕਰ ਦਿੱਤਾ ਸੀ। ਅੱਜ ਉਸ ਨੇ ਭਾਰਤ ਦੀ ਨੁਮਾਇੰਦਗੀ ਕਰਨ ਅਤੇ ਦੇਸ਼ ਲਈ ਤਮਗਾ ਜਿੱਤਣ ਦਾ ਆਪਣਾ ਸੁਪਨਾ ਵੀ ਪੂਰਾ ਕਰ ਲਿਆ। ਸੌਰਭ ਸ਼ਰਮਾ ਦੇ ਬਿਹਤਰੀਨ ਪ੍ਰਦਰਸ਼ਨ ’ਤੇ ਉਸ ਦੇ ਕੋਚ ਨਰੇਸ਼ ਸਿੰਘ ਨਯਾਲ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਿਕ ਸੌਰਭ ਨੇ ਦੇਹਰਾਦੂਨ ’ਚ ਸਖਤ ਮਿਹਨਤ ਕੀਤੀ ਅਤੇ ਹੁਣ ਨਤੀਜੇ ਸਾਰਿਆਂ ਦੇ ਸਾਹਮਣੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।