Triumph ਨੇ ਭਾਰਤ ’ਚ ਲਾਂਚ ਕੀਤੇ ਦੋ ਸ਼ਾਨਦਾਰ ਮੋਟਰਸਾਈਕਲ

07/27/2022 6:30:30 PM

ਆਟੋ ਡੈਸਕ– Triumph ਨੇ ਭਾਰਤ ’ਚ ਅਧਿਕਾਰਤ ਤੌਰ ’ਤੇ ਆਪਣੇ ਦੋ ਨਵੇਂ ਮੋਟਰਸਾਈਕਲ speed twin 900 ਅਤੇ Scrambler 900 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਨ੍ਹਾਂ ਦੋਵਾਂ ਮੋਟਰਸਾਈਕਲਾਂ ਨੂੰ ਮੌਜੂਦਾ ਮਾਡਲਾਂ ਦੇ ਰੀਬੈਜ਼ਡ ਦੇ ਰੂਪ ’ਚ ਪੇਸ਼ ਕੀਤਾ ਹੈ। ਕੰਪਨੀ ਨੇ ਇਨ੍ਹਾਂ ਦੋਵਾਂ ਮੋਟਰਸਾਈਕਲਾਂ ’ਚ ਕੁਝ ਕਾਸਮੈਟਿਕ ਅਪਡੇਟਸ ਵੀ ਕੀਤੇ ਹਨ। ਕਾਸਮੈਟਿਕ ਅਪਡੇਟਸ ਤੋਂ ਇਲਾਵਾ ਇਨ੍ਹਾਂ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤੇ ਗਏ। ਯਾਨੀ speed twin 900 ਦੀ ਸ਼ੁਰੂਆਤੀ ਕੀਮਤ 8.35 ਲੱਖ ਰੁਪਏ ਅਤੇ ਸਕੈਮਬਲਰ 900 ਦੀ ਸ਼ੁਰੂਆਤੀ ਕੀਮਤ 9.45 ਲੱਖ ਰੁਪਏ ਹੈ। 

3 ਰੰਗਾਂ ’ਚ ਕੀਤਾ ਗਿਆ ਪੇਸ਼

ਕੰਪਨੀ ਨੇ speed twin 900 ਨੂੰ 3 ਰੰਗਾਂ ’ਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ’ਚ ਜੈੱਟ ਬਲੈਕ ਦੀ ਕੀਮਤ 9.45 ਲੱਖ ਰੁਪਏ ਅਤੇ ਮੈਟ ਆਇਰਨਸਟੋਨ ਅਤੇ ਮੈਟ ਸਿਲਵਰ ਦੀ ਕੀਮਤ 8.48 ਲੱਖ ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਸਕੈਮਬਲਰ 900 ਨੂੰ ਵੀ 3 ਰੰਗਾਂ ’ਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ’ਚ ਜੈੱਟ ਬਲੈਕ ਦੀ ਕੀਮਤ 9.45 ਲੱਖ ਰੁਪਏ, ਮੈਟ ਖਾਕੀ ਦੀ ਕੀਮਤ 9.58 ਲੱਖ ਰੁਪਏ ਅਤੇ ਕਾਰਨੀਵਲ ਰੈੱਡ ਪੇਂਟ ਸਕੀਮ ਦੀ ਕੀਮਤ 9.75 ਲੱਖ ਰੁਪਏ ਹੈ। ਕਲਰ ਆਪਸ਼ਨ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ ਦੋਵਾਂ ਮੋਟਰਸਾਈਕਲਾਂ ’ਚ 900cc ਦਾ ਇੰਜਣ ਦਿੱਤਾ ਗਿਆ ਹੈ। 


Rakesh

Content Editor

Related News