3 ਜੂਨ ਤੋਂ ਭਾਰਤ ''ਚ ਲਾਂਚ ਹੋਵੇਗੀ Triumph ਦੀ ਇਹ ਬਾਈਕ

05/27/2016 1:42:19 PM

ਜਲੰਧਰ - ਬੀ੍ਰਟੀਸ਼ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ Triumph 3 ਜੂਨ ਨੂੰ ਭਾਰਤ ''ਚ ਆਪਣੀ Thruxton R ਬਾਈਕ ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਬਾਈਕ ਕੰਪਨੀ ਦੀ ਮਾਡਰਨ ਕਲਾਸੀਕ ਰੇਂਜ ਦੇ ਤਹਿਤ ਬਣਾਈ ਗਈ ਬਾਈਕ ਹੈ ਜਿਸ ਨੂੰ ਲਗਭਗ 10 ਤੋਂ ਲੈ ਕੇ 11 ਲੱਖ ਰੂਪਏ ਦੀ ਕੀਮਤ ''ਚ ਲਾਂਚ ਕੀਤਾ ਜਾਵੇਗਾ। 

ਇਸ ਬਾਈਕ ਦੀਆਂ ਖਾਸਿਅਤਾਂ -
 
ਇੰਜਣ- ਇਸ ਬਾਈਕ ''ਚ 1200cc ਲਿਕਵਡ ਕੂਲਡ, 8 ਵਾਲਵ ਟਵੀਨ ਇੰਜਣ ਮੌਜੂਦ ਹੈ ਜੋ ਪਿਛਲੇ ਮਾਡਲ ਤੋਂ 62 ਫੀਸਦੀ ਜ਼ਿਆਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦੀ ਮਾਇਲੇਜ ਨੂੰ ਵੀ 11 ਫੀਸਦੀ ਤੱਕ ਵਧਾਇਆ ਗਿਆ ਹੈ।
ਹੋਰ ਫੀਚਰਸ - 
ਬਿਹਤਰ ਸੇਫਟੀ ਫੀਚਰਸ ਨਾਲ Triumph ਦੀ Thruxton R ਬਾਈਕ ''ਚ ਆਕਰਸ਼ਕ ਫਿਊਲ ਟੈਂਕ, ਥ੍ਰੀ ਰਾਇਡ ਮੋਡਸ,  ਟ੍ਰੇਕਸ਼ਨ ਕੰਟਰੋਲ, ਸਲਿਪ ਅਸਿਸਟ ਕਲਚ ਅਤੇ ਐਂਟੀ ਲਾਕ ਬ੍ਰੇਕਿੰਗ ਸਿਸਟਮ ਦਿੱਤਾ ਜਾਵੇਗਾ, ਜੋ ਇਸ ਨੂੰ ਬੇਹਰ ਸੈਫਟੀ ਫੀਚਰਸ ਵਾਲੀ ਬਾਈਕ ਬਣਾਵੇਗਾ।

Related News