ਆ ਗਿਆ ਸੋਨੇ ਦਾ ਫੋਲਡੇਬਲ ਸਮਾਰਟਫੋਨ, ਕੀਮਤ ਉਡਾ ਦੇਵੇਗੀ ਹੋਸ਼
Tuesday, Jan 07, 2025 - 06:37 PM (IST)
ਗੈਜੇਟ ਡੈਸਕ- ਲਗਜ਼ਰੀ ਗੈਜੇਟ ਨਿਰਮਾਤਾ ਕੰਪਨੀ Caviar ਨੇ Huawei Mate XT ਦਾ ਇਕ ਸਪੈਸ਼ਲ ਐਡੀਸ਼ਨ ਤਿਆਰ ਕੀਤਾ ਹੈ, ਜੋ ਪੂਰੀ ਤਰ੍ਹਾਂ 18 ਕੈਰੇਟ ਸੋਨੇ ਨਾਲ ਬਣਿਆ ਹੈ। ਕਰੀਬ 1 ਕਿਲੋਗ੍ਰਾਮ (2.2 ਪਾਊਂਡ) ਭਾਰੇ ਇਸ ਫੋਨ ਦਾ ਡਿਜ਼ਾਈਨ ਬੇਹਦ ਸ਼ਾਨਦਾਰ ਹੈ ਅਤੇ ਇਸਦੀ ਕੀਮਤ 100,000 ਡਾਲਰ (ਕਰੀਬ 85 ਲੱਖ ਰੁਪਏ) ਹੈ। ਕੰਪਨੀ ਨੇ ਦੱਸਿਆ ਕਿ 18K ਵਿਸ਼ੇਸ਼ ਮਾਡਲ ਕਸਟਮ-ਮੇਡ ਹੈ ਅਤੇ ਇਹ ਕੰਪਨੀ ਦੀ ਵੈੱਬਸਾਈਟ 'ਤੇ ਉਪਲੱਬਧ ਨਹੀਂ ਹੈ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਕੰਪਨੀ Mate XT ਦਾ 24K ਗੋਲਡ-ਪਲੇਟਿਡ 'ਗੋਲਡ ਡ੍ਰੈਗਨ' ਵਰਜ਼ਨ ਵੀ ਪੇਸ਼ ਕਰ ਚੁੱਕੀ ਹੈ। ਦੱਸ ਦੇਈਏ ਕਿ Huawei Mate XT ਅਲਟੀਮੇਟ ਦੁਨੀਆ ਦਾ ਪਹਿਲਾ ਟ੍ਰਾਈ-ਫੋਲਡ (ਤਿੰਨ ਵਾਰ ਫੋਲਡ ਹੋਣ ਵਾਲਾ) ਫੋਨ ਹੈ।
ਇੰਨੀ ਹੈ ਵੱਖ-ਵੱਖ ਵੇਰੀਐਂਟਸ ਦੀ ਕੀਮਤ
18K ਵਰਜ਼ਨ ਵੀ ਦਿਸਣ 'ਚ 24 ਕੈਰੇਟ ਵਰਜ਼ਨ ਵਰਗਾ ਹੀ ਹੈ ਪਰ ਇਸਦਾ ਭਾਲ ਲਗਭਗ 1 ਕਿਲੋਗ੍ਰਾਮ ਹੈ। ਇਸਦੀ ਕੀਮਤ 100,000 ਡਾਲਰ (ਕਰੀਬ 85 ਲੱਖ ਰੁਪਏ) ਤੋਂ ਵੱਧ ਹੈ ਅਤੇ ਕੈਵਿਆਰ ਨੇ ਦੱਸਿਆ ਕਿ 'ਇਸਨੂੰ ਵਿਸ਼ੇਸ਼ ਰੂਪ ਨਾਲ ਅਮੀਰ ਕਲਾਇੰਟ ਲਈ ਇਕ ਪੀਸ ਲਿਮਟਿਡ ਵਰਜ਼ਨ ਦੇ ਰੂਪ 'ਚ ਬਣਾਇਆ ਗਿਆ ਸੀ,' ਇਹੀ ਕਾਰਨ ਹੈ ਕਿ ਇਹ ਉਨ੍ਹਾਂ ਦੀ ਵੈੱਬਸਾਈਟ 'ਤੇ ਲਿਸਟ ਨਹੀਂ ਹੈ।
24K ਸੋਨੇ ਦਾ ਮਾਡਲ, ਜਿਸਦੀ ਸ਼ੁਰੂਆਤੀ ਕੀਮਤ 14,500 ਡਾਲਰ (ਕਰੀਬ 12 ਲੱਖ ਰੁਪਏ) ਸੀ, ਹੁਣ 17,340 ਡਾਲਰ (ਕਰੀਬ 14 ਲੱਖ ਰੁਪਏ) ਦੇ ਬੇਸ ਪ੍ਰਾਈਜ਼ 'ਤੇ ਉਪਲੱਬਧ ਹੈ। ਕੈਵਿਆਰ ਇਨ੍ਹਾਂ ਦੇ 88 ਯੂਨਿਟ ਬਣਾਏਗਾ ਕਿਉਂਕਿ ਚੀਨੀ ਸੱਭਿਆਚਾਰ 'ਚ 88 ਨੂੰ ਇਕ ਲੱਕੀ ਨੰਬਰ ਮੰਨਿਆ ਜਾਂਦਾ ਹੈ।
ਦੱਸ ਦੇਈਏ ਕਿ ਹੁਵਾਵੇਈ ਦੁਆਰਾ ਲਾਂਚ ਕੀਤੇ ਗਏ ਸਟੈਂਡਰਡ Huawei Mate XT ਅਲਟੀਮੇਟ ਦਾ ਭਾਰ ਲਗਭਗ 300 ਗ੍ਰਾਮ ਹੈ ਅਤੇ ਇਸਦੀ ਕੀਮਤ CNY 19,999 (ਕਰੀਬ 2 ਲੱਖ, 34 ਹਜ਼ਾਰ ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਮੌਜੂਦਾ ਸਮੇਂ 'ਚ ਚੀਨ ਲਈ ਵਿਸ਼ੇਸ਼ ਹੈ, ਜਿਸਨੂੰ ਗਲੋਬਲ ਬਾਜ਼ਾਰ 'ਚ 2025 ਦੀ ਪਹਿਲੀ ਤਿਮਾਹੀ 'ਚ ਲਾਂਚ ਕੀਤਾ ਜਾਣਾ ਹੈ।
ਦੋਵਾਂ ਵੇਰੀਐਂਟ 'ਚ ਅੰਤਰ
24K ਵਰਜ਼ਨ ਗੋਲਡ ਡ੍ਰੈਗਨ ਡਿਜ਼ਾਈਨ ਹੈ, ਜਿਸ ਵਿਚ ਬਣਾਵਟ ਹੈ, ਜੋ ਮਲਟੀ-ਲੇਅਰਡ ਸਟੀਲ ਫੋਰਜ਼ਿੰਗ ਦੀ ਪ੍ਰਾਚੀਨ ਕਲਾ ਤੋਂ ਪ੍ਰੇਰਿਤ ਹੈ। ਇਹ ਡਿਜ਼ਾਈਨ ਐਲੀਮੈਂਟ ਲਾਂਗਕਵਾਨ ਸ਼ਹਿਰ ਨੂੰ ਸ਼ਰਧਾਂਜਲੀ ਦਿੰਦਾ ਹੈ, ਜਿਥੇ ਕਲਾ ਦੀ ਸ਼ੁਰੂਆਤ 12ਵੀਂ ਸਤਾਬਦੀ ਈਸਾ ਪੂਰਵ 'ਚ ਹੋਈ ਸੀ। 18K ਗੋਲਡ ਮਾਡਲ ਅਤੇ 24K ਗੋਲਡ-ਪਲੇਟਿਡ ਵਰਜ਼ਨ ਵਿਚਾਲੇ ਥੋੜਾ ਅੰਤਰ ਹੈ। 24K ਮਾਡਲ 'ਚ ਜਵੈਲਰੀ ਐਲੌਏ ਨਾਲ ਬਣਿਆ ਗੋਲਡ-ਪਲੇਟਿਡ ਚੈਸਿਸ ਹੈ, ਜੋ ਕਿ 18K ਗੋਲਡ ਦੇ ਠੋਸ ਨਿਰਮਾਣ ਤੋਂ ਅਲੱਗ ਹੈ। ਇਹ ਅੰਤਰ ਦੋਵਾਂ ਵਰਜ਼ਨਾਂ ਵਿਚਾਲੇ ਭਾਰ ਅਤੇ ਕੀਮਤ ਦੇ ਅੰਤਰ ਨੂੰ ਸਪਸ਼ਟ ਕਰਦਾ ਹੈ।
ਇਹ ਫੋਨ ਰੋਜ਼ਾਨਾ ਦੇ ਇਸਤੇਮਾਲ ਲਈ ਇਕ ਪ੍ਰੈਕਟਿਕਲ ਆਪਸ਼ਨ ਹੈ ਜਾਂ ਨਹੀਂ, ਇਹ ਤਾਂ ਬਹਿਸ ਦਾ ਵਿਸ਼ਾ ਹੈ। ਹਾਲਾਂਕਿ, ਜੋ ਲੋਕ ਅਲਟੀਮੇਟ ਸਟੇਟਸ ਸਿੰਬਲ ਚਾਹੁੰਦੇ ਹਨ, ਉਨ੍ਹਾਂ ਲਈ 18K ਗੋਲਡ Huawei Mate XT ਇਕ ਸ਼ੋਸਟਾਪਰ ਹੈ।
ਇਸ ਸਾਲ ਦੀ ਸ਼ੁਰੂਆਤ 'ਚ ਕੈਵਿਆਰ ਨੇ ਸੋਨੇ ਅਤੇ ਟਾਈਟੇਨੀਅਮ ਡਿਜ਼ਾਈਨ ਵਾਲੇ ਹੁਵਾਵੇਈ ਮੈਟ X6 ਅਤੇ ਮੈਟ 70RS ਦੇ ਸ਼ਾਨਦਾਰ ਵਰਜ਼ਨ ਵੀ ਪੇਸ਼ ਕੀਤੇ ਅਤੇ ਸਭ ਤੋਂ ਮਹਿੰਗਾ ਆਈਫੋਨ 16 ਪ੍ਰੋ ਮੈਕਸ ਲਾਂਚ ਕੀਤਾ, ਜਿਸਦੀ ਕੀਮਤ 301,070 ਡਾਲਰ (ਕਰੀਬ 2 ਕਰੋੜ ਰੁਪਏ) ਤੋਂ ਸ਼ੁਰੂ ਹੁੰਦੀ ਹੈ।