ਪੇਡ ਪਲੇਟਫਾਰਮ ''ਚ ਬਦਲਿਆ ਫੇਸਬੁੱਕ ਦਾ ਫ੍ਰੀ ਬੇਸਿਕਸ

02/11/2016 6:33:36 PM

ਜਲੰਧਰ— ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ ਇੰਡੀਆ (TRAI) ਵੱਲੋਂ ਝਟਕਾ ਮਿਲਣ ਤੋਂ ਬਾਅਦ ਫੇਸਬੁੱਕ ਨੇ ਭਾਰਤ ''ਚ ਫ੍ਰੀ ਬੇਸਿਕਸ ਪ੍ਰੋਗਰਾਮ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਟ੍ਰਾਈ ਨੇ ਦੋ ਦਿਨ ਪਹਿਲਾਂ ਮੋਬਾਇਲ ਆਪਰੇਟਰ ਕੰਪਨੀਆਂ ''ਤੇ ਵੱਖ-ਵੱਖ ਡਾਟਾ ਇਸਤੇਮਾਲ ਲਈ ਵੱਖ-ਵੱਖ ਟੈਰਿਫ ਦੀ ਪੇਸ਼ਕਸ਼ ''ਤੇ ਪਾਬੰਦੀ ਲਗਾ ਦਿੱਤੀ ਹੈ. ਕੇਂਦਰ ਸਰਕਰਾ ਨੇ ਨੈੱਟ ਨਿਊਟਰੇਲਿਟੀ ਦੇ ਪੱਖ ''ਚ ਆਪਣਾ ਫੈਸਲਾ ਦਿੱਤਾ ਸੀ। 
ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਫ੍ਰੀ ਬੇਸਿਕ ਪ੍ਰੋਗਰਾਮ ਹੁਣ ਭਾਰਤ ''ਚ ਨਹੀਂ ਚੱਲੇਗਾ। ਫੇਸਬੁੱਕ ਨੇ ਇਹ ਸੇਵਾ ਰਿਲਾਇੰਸ ਕਮਿਊਨੀਕੇਸ਼ੰਸ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਸੀ। ਟ੍ਰਾਈ ਦੇ ਇਸ ਫੈਸਲੇ ਦੇ ਨਾਲ ਹੀ ਫੇਸਬੁੱਕ ਦੇ ਫ੍ਰੀ ਇੰਟਰਨੈੱਟ ਬੇਸਿਕ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਾ ਹੈ। ਟੈਲੀਕਾਮ ਕੰਪਨੀਆਂ ਨੇ ਗਾਹਕਾਂ ਨੂੰ ਇਸ ਦੇ ਤਹਿਤ ਖਾਸ ਆਫਰ ਦੇਣ ਦੀ ਗੱਲ ਕਹੀ ਸੀ। ਟ੍ਰਾਈ ਦੇ ਇਸ ਫੈਸਲੇ ਤੋਂ ਬਾਅਦ ਉਹ ਮਾਮਲਾ ਫੱਸ ਗਿਆ ਹੈ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਫ੍ਰੀ ਬੇਸਿਕਸ ਸਕੀਮ ਨੂੰ ਲੈ ਕੇ ਕਿਹਾ ਸੀ ਕਿ ਇਸ ਰਾਹੀਂ ਦਿਹਾਤੀ ਭਾਰਤ ਦੇ ਲੱਖਾਂ ਲੋਕਾਂ ਨੂੰ ਮੁਫਤ ''ਚ ਇੰਟਰਨੈੱਟ ਸੇਵਾ ਦਿੱਤੀ ਜਾਵੇਗੀ। 
ਟ੍ਰਾਈ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਦੱਸਿਆ ਕਿ ਜੇਕਰ ਕੋਈ ਸਰਵਿਸ ਪ੍ਰੋਵਾਈਡਰ ਇਸ ਨੂੰ ਨਹੀਂ ਮੰਨਦਾ ਤਾਂ ਉਸ ਤੋਂ ਟੈਰਿਫ ਪਲਾਨ ਵਾਪਸ ਲੈਣ ਲਈ ਕਿਹਾ ਜਾਵੇਗਾ। ਹੁਕਮ ਦੇ ਉਲੰਘਣ ਦੀ ਤਾਰੀਕ ਤੋਂ ਹੀ ਉਸ ''ਤੇ 50 ਹਜ਼ਾਰ ਰੁਪਏ ਰੋਜ਼ਾਨਾ ਦੀ ਦਰ ਨਾਲ ਜ਼ਿਆਦਾ ਤੋਂ ਜ਼ਿਆਦਾ 50 ਵੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਟ੍ਰਾਈ ਦੇ ਫੈਸਲੇ ਤੋਂ ਬਾਅਦ ਹੀ ਫੇਸਬੁੱਕ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਟ੍ਰਾਈ ਦੇ ਫੈਸਲੇ ਤੋਂ ਨਿਰਾਸ਼ਾ ਹੋਈ ਹੈ। ਫ੍ਰੀ ਬੇਸਿਕਸ ਰਾਹੀਂ ਸਾਡਾ ਇਰਾਦਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੰਟਰਨੈੱਟ ਨਾਲ ਜੋੜਨਾ ਸੀ।


Related News