ਟੈਲੀਕਾਮ ਕੰਪਨੀਆਂ ਤੋਂ ਟਰਾਈ ਨੇ ਮੰਗੇ ਕਾਲ ਡਰਾਪ ਦੇ ਅੰਕੜੇ
Sunday, Dec 17, 2017 - 12:08 PM (IST)

ਜਲੰਧਰ- ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕਾਲ ਡਰਾਪ 'ਤੇ ਕਦਮ ਚੁੱਕਦੇ ਹੋਏ ਕੰਪਨੀਆਂ ਨੂੰ ਅੰਕੜੇ ਜਲਦੀ ਜਮ੍ਹਾ ਕਰਾਉਣ ਲਈ ਕਿਹਾ ਹੈ। ਟਰਾਈ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਦੂਰਸੰਚਾਰ ਕੰਪਨੀਆਂ ਨੂੰ ਹਰ ਤਿਮਾਹੀ ਦੇ ਖਦਮ ਹੋਣ ਦੇ 21 ਦਿਨਾਂ ਦੇ ਅੰਦਰ ਇਹ ਅੰਕੜੇ ਉਪਲੱਬਧ ਕਰਾਉਣ ਲਈ ਕਿਹਾ ਹੈ।
ਟਰਾਈ ਨੇ ਸੇਵਾ ਗੁਣਵੱਤਾ ਦੇ ਨਵੇਂ ਤਰੀਕੇ ਦੇ ਆਧਾਰ 'ਤੇ ਹਰ ਤਿਮਾਹੀ ਨੈੱਟਵਰਕ ਦੇ ਅੰਕੜੇ ਜਮ੍ਹਾ ਕਰਨ ਲਈ ਨਵਾਂ ਫਾਰਮੇਟ ਜਾਰੀ ਕੀਤਾ ਹੈ। ਇਹ ਸਖਤ ਵਿਵਸਥਾ 1 ਅਕਤੂਬਰ ਤੋਂ ਲਾਗੂ ਹੋਈ ਹੈ ਅਤੇ ਇਹ ਇਸ ਪ੍ਰਣਾਲੀ ਦੇ ਤਹਿਤ ਪਹਿਲੀ ਤਿਮਾਹੀ ਹੋਵੇਗੀ। ਦੱਸ ਦਈਏ ਕਿ ਕਾਲ ਡਰਾਪ ਨੂੰ ਲੈ ਕੇ ਲਗਾਤਾਰ ਕੰਪਨੀਆਂ ਗਾਹਕਾਂ ਦੇ ਨਿਸ਼ਾਨੇ 'ਤੇ ਰਹਿੰਦੀਆਂ ਹਨ। ਟਰਾਈ ਨੂੰ ਟੈਲੀਕਾਮ ਕੰਪਨੀਆਂ 'ਤੇ ਕਾਲ ਡਰਾਪ ਹੋਣ 'ਤੇ ਜੁਰਮਾਨਾ ਲਗਾਉਣ ਦਾ ਵੀ ਅਧਿਕਾਰ ਹੈ।