Toyota ਨੇ ਭਾਰਤ ਬਾਜ਼ਾਰ ’ਚ ਉਤਾਰੀ ਛੋਟੀ SUV, ਕੀਮਤ 8.40 ਲੱਖ ਰੁਪਏ ਤੋਂ ਸ਼ੁਰੂ

2020-09-24T12:21:57.537

ਆਟੋ ਡੈਸਕ– ਟੋਇਟਾ ਨੇ ਆਖ਼ਿਰਕਾਰ ਭਾਰਤੀ ਬਾਜ਼ਾਰ ’ਚ ਆਪਣੀ ਛੋਟੀ ਐੱਸ.ਯੂ.ਵੀ. Urban Cruiser ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ 8.40 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਭਾਰਤ ਬਾਜ਼ਾਰ ’ਚ ਉਤਾਰਿਆ ਗਿਆ ਹੈ। ਸਬ 4 ਮੀਟਰ ਸੈਗਮੈਂਟ ’ਚ ਲਿਆਈ ਗਈ ਇਸ ਐੱਸ.ਯੂ.ਵੀ. ਦੀ ਬੁਕਿੰਗ ਕੰਪਨੀ ਨੇ ਪਿਛਲੇ ਮਹੀਨੇ ਹੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਵੀ ਇਸ ਦੀ ਬੁਕਿੰਗ ਜਾਰੀ ਹੈ। ਟੋਇਟਾ ਅਰਬਨ ਕਰੂਜ਼ਰ ਨੂੰ ਕੁਲ 3 ਮਾਡਲਾਂ ’ਚ ਲਿਆਇਆ ਗਿਆ ਹੈ ਜਿਨ੍ਹਾਂ ’ਚ ਮਿਡ, ਹਾਈ ਅਤੇ ਪ੍ਰੀਮੀਅਮ ਸ਼ਾਮਲ ਹਨ। ਇਸ ਦੇ ਟਾਪ ਸਪੇਕ ਮਾਡਲ ਦੀ ਕੀਮਤ 11.30 ਲੱਖ ਰੁਪਏ ਰੱਖੀ ਗਈ ਹੈ। ਇਸ ਸ਼ਾਨਦਾਰ ਕੰਪੈਕਟ ਐੱਸ.ਯੂ.ਵੀ. ਦੀ ਡਿਲਿਵਰੀ ਕੰਪਨੀ ਅਕਤੂਬਰ ਦੇ ਅੱਧ ਤੋਂ ਸ਼ੁਰੂ ਕਰੇਗੀ। ਉਂਝ ਤਾਂ ਟੋਇਟਾ ਅਰਬਨ ਕਰੂਜ਼ਰ, ਮਾਰੂਤੀ ਬ੍ਰੇਜ਼ਾ ਦਾ ਹੀ ਰਿਬੈਜ਼ ਮਾਡਲ ਹੈ ਪਰ ਕੰਪਨੀ ਨੇ ਇਸ ਦੇ ਸਮਾਹਣੇ ਵਾਲੇ ਹਿੱਸੇ ’ਚਕਈ ਬਦਲਾਅ ਕੀਤੇ ਹਨ। 

ਮਾਡਲ ਕੀਮਤ
MID-GRADE MT 8,40,000
MID-GRADE AT 9,80,000
HIGH-GRADE MT 9,15,000
HIGH-GRADE AT 10,65,000 
PREMIUM-GRADE MT 9,80,000
PREMIUM-GRADE AT 11,30,000

 

PunjabKesari

ਸ਼ਾਨਦਾਰ ਡਿਜ਼ਾਇਨ
ਅਰਬਨ ਕਰੁਜ਼ਰ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਦੇ ਸਾਹਮਣੇ ਵਾਲੀ ਗਰਿੱਲ ’ਤੇਕੰਪਨੀ ਨੇ ਆਪਣੇ ਲੋਗੋ ਦਿੱਤਾ ਹੈ। ਇਸ ਕੰਪੈਕਟ ਐੱਸ.ਯੂ.ਵੀ. ’ਚ ਐੱਲ.ਈ.ਡੀ. ਪ੍ਰਾਜੈਕਟਰ ਹੈੱਡਲੈਂਪ, ਡਿਊਲ ਫੰਕਸ਼ਨ LED DRLs, LED ਫੋਗ ਲੈਂਪਸ ਅਤੇ ਸਪਲਿਟ ਟੇਲਲਾਈਟ ਦਿੱਤੀ ਗਈ ਹੈ। ਅਰਬਨ ਕਰੂਜ਼ਰ ’ਚ ਡਿਊਲ ਟੋਨ ਸ਼ੇਡ ਨਾਲ 16 ਇੰਚ ਦੇ ਡਾਇਮੰਡ ਕੱਟ ਅਲੌਏ ਵ੍ਹੀਲਜ਼, ਕ੍ਰੋਮ ਰੂਫਰੇਲ, ਬਾਡੀ ਕਲਰ ORVM, ਨਵੇਂ ਫਰੰਟ ਬੰਪਰ ਦੇ ਨਾਲ ਫੋਕਸ ਸਕਿਡ ਪਲੇਟ ਲਗਾਈ ਗਈ ਹੈ। 

PunjabKesari

ਡਿਊਲ ਕਲਰ ਇੰਟੀਰੀਅਰ
ਟੋਇਟਾ ਅਰਬਨ ਕਰੂਜ਼ਰ ਦੇ ਇੰਟੀਰੀਅਰ ’ਚ ਸਟੀਅਰਿੰਗ ਵ੍ਹੀਲ ’ਤੇ ਟੋਇਟਾ ਦਾ ਲੋਗੋ ਅਤੇ ਨਵਾਂ ਬਲੈਕ ਅਤੇ ਬ੍ਰਾਊਨ ਡਿਊਲ ਕਲਰ ਟੋਨ ਥੀਮ ਵੇਖਣ ਨੂੰ ਮਿਲਿਆ ਹੈ। ਇਸ ਦੇ ਵੱਡੇ ਅਤੇ ਚੌੜੇ ਕੈਬਿਨ ’ਚ 7 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਕਿ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸੁਪੋਰਟ ਕਰਦਾ ਹੈ। ਇਸ ਕੰਪੈਕਟ ਐੱਸ.ਯੂ.ਵੀ. ’ਚ ਕਲਾਈਮੇਟ ਕੰਟਰੋਲ, ਆਟੋ ਡਿਮਿੰਗ ORVM, ਸਟੀਅਰਿੰਗ ’ਤੇ ਕੰਟਰੋਲ ਬਟਨ ਅਤੇ ਇੰਜਣ ਪੁਸ਼ ਸਟਾਰਟ/ਸਟਾਪ ਦੇ ਨਾਲ ਸਮਾਰਟ ਐਂਟਲੀ ਦੀ ਸੁਵਿਧਾ ਦਿੱਤੀ ਗਈ ਹੈ। 

PunjabKesari

ਸੁਰੱਖਿਆ ਦਾ ਰੱਖਿਆ ਗਿਆ ਖ਼ਾਸ ਧਿਆਨ
ਸੁਰੱਖਿਆ ਦੇ ਲਿਹਾਜ ਨਾਲ ਡਿਊਲ ਟੋਨ ਫਰੰਟ ਏਅਰਬੈਗ, EBD ਦੇ ਨਾਲ ਏ.ਬੀ.ਐੱਸ., ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ, ਫਰੰਟ ਪੈਸੰਜਰ ਸੀਟਬੈਲਟ ਵਾਰਨਿੰਗ, ਰੇਨ ਸੈਂਸਿੰਗ ਵਾਈਬਰ, ਕਰੂਜ਼ ਕੰਟਰੋਲ ਅਤੇ ਆਟੋਮੈਟਿਕ ORVM ਦਿੱਤੇ ਗਏ ਹਨ। ਇਸ ਨੂੰ 6 ਸਿੰਗਲ ਟੋਨ ਅਤੇ ਤਿੰਨ ਡਿਊਲ ਟੋਨ ਰੰਗਾਂ ’ਚ ਮੁਹੱਈਆ ਕਰਵਾਇਆ ਜਾਵੇਗਾ। 

PunjabKesari

ਇੰਜਣ
ਟੋਇਟਾ ਅਰਬਨ ਕਰੂਜ਼ਰ ’ਚ 1.5 ਲੀਟਰ ਦਾ ਪੈਟਰੋਲ ਇੰਜਣ ਲੱਗਾ ਹੈ ਜੋ 104 ਬੀ.ਐੱਚ.ਪੀ. ਦੀ ਪਾਵਰ ਅਤੇ 138 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ 5 ਸਪੀਡ ਮੈਨੁਅਲ ਅਤੇ 4 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਮਿਲੇਗਾ। ਖ਼ਾਸ ਗੱਲ ਇਹ ਹੈ ਕਿ ਸਾਰੇ ਮਾਡਲਾਂ ’ਚ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਦਿੱਤਾ ਗਿਆ ਹੈ। 

PunjabKesari

3 ਸਾਲ ਜਾਂ 1 ਲੱਖ ਕਿਲਮੀਟਰ ਦੀ ਮਿਲੇਗੀ ਵਾਰੰਟੀ
ਟੋਇਟਾ ਅਰਬਨ ਕਰੂਜ਼ਰ ’ਚ 3 ਸਾਲ ਜਾਂ 1 ਲੱਖ ਕਿਲੋਮੀਟਰ ਦੀ ਵਾਰੰਟੀ ਵੀ ਮਿਲੇਗੀ। ਇਹ ਐੱਸ.ਯੂ.ਵੀ. ਭਾਰਤੀ ਬਾਜ਼ਾਰ ’ਚ ਕੀਆ ਸੋਨੇਟ, ਟਾਟਾ ਨੈਕਸਨ, ਮਹਿੰਦਰਾ ਐਕਸ.ਯੂ.ਵੀ. 300 ਅਤੇ ਮਾਰੂਤੀ ਬ੍ਰੇਜ਼ਾ ਨੂੰ ਟੱਕਰ ਦੇਣ ਵਾਲੀ ਹੈ। 


Rakesh

Content Editor

Related News