ਮਹਿੰਗੀ ਹੋਈ ਭਾਰਤ ਦੀ ਸਭ ਤੋਂ ਧਾਕੜ ਪ੍ਰੀਮੀਅਮ SUV, 1.14 ਲੱਖ ਰੁਪਏ ਤਕ ਵਧੀ ਕੀਮਤ

07/04/2022 11:34:04 AM

ਆਟੋ ਡੈਸਕ– ਟੌਇਟਾ ਕਿਲੋਰਸਕਰ ਮੋਟਰ ਨੇ ਆਪਣੀ ਪ੍ਰਸਿੱਧ ਫੁਲ ਸਾਈਜ਼ ਐੱਸ.ਯੂ.ਵੀ. ਟੌਇਟਾ ਫਾਰਚੂਨਰ ਦੀ ਕੀਮਤ ਵਧਾ ਦਿੱਤੀ ਹੈ। ਹੁਣ ਇਹ ਕਾਰ ਆਪਣੀ ਪਿਛਲੀ ਕੀਮਤ ਤੋਂ 1.14 ਲੱਖ ਰੁਪਏ ਤਕ ਮਹਿੰਗੀ ਹੋ ਗਈ ਹੈ। ਵਧੀ ਹੋਈ ਕੀਮਤ ਬੀਤੀ 1 ਜੁਲਾਈ ਤੋਂ ਲਾਗੂ ਹੋ ਚੁੱਕੀ ਹੈ। ਕੰਪਨੀ ਨੇ ਕੁਝ ਸਮਾਂ ਪਹਿਲਾਂ ਇਸ ਕਾਰ ਦਾ ਫੇਸਲਿਫਟ ਵਰਜ਼ਨ ਲਾਂਚ ਕੀਤਾ ਸੀ। ਨਾਲ Legender 4×2 ਵਰਜ਼ਨ ਵੀ ਬਾਜ਼ਾਰ ’ਚ ਉਤਾਰਿਆ ਸੀ। 

ਪਿਛਲੇ ਸਾਲ ਟੌਇਟਾ ਨੇ 4x4 ਵਰਜ਼ਨ ਫਾਰਚੂਨਰ ਦੀ ਲਾਈਨਅਪ ’ਚ ਜੋੜਿਆ ਸੀ। ਕੁਝ ਮਹੀਨੇ ਪਹਿਲਾਂ GR-Sport ਵੇਰੀਐਂਟ ਵੀ ਭਾਰਤ ’ਚ ਲਾਂਚ ਕੀਤਾ ਗਿਆ। ਫਾਰਚੂਨਰ ਦੀ ਸ਼ੁਰੂਆਤੀ ਕੀਮਤ 31.79 ਲੱਖ ਰੁਪਏ ਹੈ। ਉੱਥੇ ਹੀ ਇਸ ਦਾ ਟਾਪ ਮਾਡਲ 48.43 ਲੱਖ ਰੁਪਏ ’ਚ ਖ਼ਰੀਦ ਸਕਦੇ ਹੋ।

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 19 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ, ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ

ਕਿਸ ਵੇਰੀਐਂਟ ਦੀ ਕਿੰਨੀ ਕੀਮਤ ਵਧੀ
ਫਾਰਚੂਨਰ ਦੇ 4x2 ਵੇਰੀਐਂਟ ਦੀ ਕੀਮਤ 61,000 ਰੁਪਏ ਤਕ ਵਧੀ ਹੈ। ਉੱਥੇ ਹੀ 4x4 ਵੇਰੀਐਂਟ 80,000 ਰੁਪਏ ਤਕ ਮਹਿੰਗਾ ਹੋ ਗਿਆ ਹੈ। GR-Sport ਵੇਰੀਐਂਟ ਅਤੇ ਲੇਜੇਂਡਰ ਵੇਰੀਐਂਟ ਦੀ ਕੀਮਤ ’ਚ 1.14 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰ ਦੇ 4x2 MT ਪੈਟਰੋਲ 4x2 AT ਪੈਟਰੋਲ, 4x2 MT ਡੀਜ਼ਲ ਅਤੇ 4x2 AT ਡੀਜ਼ਲ ਦੀ ਕੀਮਤ 61,000 ਰੁਪਏ ਵਧੀ ਹੈ। 

ਇਹ ਵੀ ਪੜ੍ਹੋ– ਯੂਟਿਊਬ ਨੇ ਕੀਤੇ ਵੱਡੇ ਬਦਲਾਅ, ਹੁਣ ਨਹੀਂ ਕਰ ਸਕੋਗੇ ਇਹ ਕੰਮ ! ਯੂਜ਼ਰਸ ਤੇ ਕ੍ਰਿਏਟਰਸ ’ਤੇ ਪਵੇਗਾ ਅਸਰ

ਟੌਇਟਾ ਇਨੋਵਾ ਭਾਰਤੀ ਬਾਜ਼ਾਰ ’ਚ ਕਾਫੀ ਸਮੇਂ ਤੋਂ ਮੌਜੂਦ ਹੈ ਅਤੇ ਕੰਪਨੀ ਦੀਆਂ ਸਭ ਤੋਂ ਸਫਲ ਕਾਰਾਂ ’ਚੋਂ ਇਕ ਹੈ ਅਤੇ ਟੌਇਟਾ ਤੋਂ ਇਲਾਵਾ ਹੋਰ ਕਾਰ ਕੰਪਨੀਆਂ ਵੀ ਪਿਛਲੇ ਕੁਝ ਸਮੇਂ ਤੋਂ ਆਪਣੇ ਮਾਡਲਾਂ ਦੀਆਂ ਕੀਮਤਾਂ ਵਧਾ ਰਹੀਆਂ ਹਨ। ਦੇਸ਼ ਦੇ ਸਭ ਤੋਂ ਲੋਕਪ੍ਰਸਿੱਧ ਕਾਰ ਨਿਰਮਾਤਾ ਬ੍ਰਾਂਡ ਮਾਰੂਤੀ ਅਤੇ ਹੁੰਡਈ ਨੇ ਵੀ ਆਪਣੇ ਕਈ ਮਾਡਲ ਬੀਤੇ ਕੁਝ ਸਮੇਂ ’ਚ ਮਹਿੰਗੇ ਕੀਤੇ ਹਨ। ਭਾਰਤ ’ਚ ਫੁਲ ਸਾਈਜ਼ ਐੱਸ.ਯੂ.ਵੀ. ਸੈਗਮੈਂਟ ’ਚ ਟੌਇਟਾ ਫਾਰਚੂਨਰ ਦੀ ਲੋਕਪ੍ਰਸਿੱਧੀ ਦਾ ਕੋਈ ਤੋੜ ਨਹੀਂ ਹੈ। ਇਸ ਕਾਰ ਦਾ ਮੌਜੂਦਾ ਮਾਡਲ ਕਈ ਪ੍ਰੀਮੀਅਮ ਫੀਚਰਜ਼ ਨਾਲ ਲੈਸ ਹੈ। 

ਇਹ ਵੀ ਪੜ੍ਹੋ– iPhone 13 ’ਤੇ ਮਿਲ ਰਹੀ ਭਾਰੀ ਛੋਟ, ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ


Rakesh

Content Editor

Related News