Toreto ਨੇ ਲਾਂਚ ਕੀਤੇ ਵਾਟਰ ਪਰੂਫ Earphone, ਜਾਣੋ ਕੀਮਤ

Friday, Jun 16, 2017 - 01:10 PM (IST)

Toreto ਨੇ ਲਾਂਚ ਕੀਤੇ ਵਾਟਰ ਪਰੂਫ Earphone, ਜਾਣੋ ਕੀਮਤ

ਜਲੰਧਰ- ਹਾਂਗ ਕਾਂਗ ਬੈਸਡ ਕੰਪਨੀ Toreto ਨੇ ਵਾਟਰ ਰੇਸਿਸਟੈਂਟ ਬਲੂਟੁਥ ਈਅਰਫੋਨ TBE-804 Blare ਨੂੰ ਭਾਰਤ 'ਚ ਲਾਂਚ ਕੀਤਾ ਹੈ। TBE-804 Bare ਈਅਰਫੋਨ ਸਾਰੇ ਈ-ਕਾਮਰਸ ਵੈੱਬਸਾਈਟ 2,499 ਰੁਪਏ 'ਚ ਸੇਲ ਲਈ ਉਪਲੱਬਧ ਹੋਵੇਗਾ। TBE-804 Blare ਨੂੰ ਰਬੜ ਫਿਨੀਸ਼ ਤੋਂ ਬਣਾਇਆ ਗਿਆ ਹੈ, ਜਿਸ ਨਾਲ ਡਿਵਾਈਸ ਸਲੀਕ ਅਤੇ ਹੈਂਡੀ ਬਣ ਜਾਂਦਾ ਹੈ। ਇਸ ਨੂੰ ਮੋਬਾਇਲ, ਟੈਬਲੇਟ, ਸਪੀਕਰ ਅਤੇ ਲੈਪਟਾਪ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਇਸ ਨੂੰ ਇਕ ਵਾਰ ਪੇਅਰ 'ਤੇ 33 ਫੁੱਟ ਤੱਕ ਸਿਗਨਲ ਮਿਲਦੇ ਹਨ।
ਕੰਪਨੀ ਦਾ ਦਾਅਵਾ ਹੈ ਕਿ ਇਸ ਬਲੂਟੁਥ ਈਅਰਫੋਨ 'ਚ ਮੌਜੂਦ 160 ਐੱਮ. ਏ. ਐੱਚ. ਦੀ ਬੈਟਰੀ 8-10 ਘੰਟੇ ਮਿਊਜ਼ਿਕ ਅਤੇ ਫੋਨ 'ਤੇ ਗੱਲ ਕੀਤੀ ਜਾ ਸਕਦੀ ਹੈ। ਇਸ ਨਾਲ ਹੀ ਇਸ ਨੂੰ ਢਾਈ ਘੰਟੇ 'ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ। ਇਸ ਬਲੂਟੁਥ ਈਅਰਫੋਨ ਦੀ ਫ੍ਰਿਕੂਐਂਸੀ ਰੇਂਜ 2.402GHz-2.480GHz ਹੈ। ਇਸ 'ਚ ਬਿਹਤਰ ਕੰਫਰਟ ਲਈ ਸਿੱਲੀਕਾਨ ਅਰ ਟਿਪਸ ਦਿੱਤੇ ਗਏ ਹਨ।
ਹਾਲ ਹੀ 'ਚ ਬਿਨਾਟੋਨ ਨੇ ਮੋਟੋ ਈਅਰਬਡਸ 2 ਇਨ-ਈਅਰਫੋਨ ਨੂੰ ਲਾਂਚ ਕੀਤਾ ਹੈ। ਈਅਰਬਡਸ 2 ਇਨ-ਈਅਰਫੋਨ ਦੀ ਕੀਮਤ 799 ਰੁਪਏ ਹੈ। ਇਙ ਇਅਰਫੋਨ ਵਾਟਰ ਰੇਸਿਸਟੈਂਟ ਅਤੇ ਸਪਲੈਸ਼ ਪਰੂਫ ਹੈ। ਮੋਟੋਰੋਲਾ ਕੰਪੇਨਿਅਨ ਪ੍ਰੋਡੈਕਟਸ ਦੇ ਗਲੋਬਲ ਲਾਈਸੈਂਸ ਧਾਰਕ ਬਿਨਾਟੋਨ, ਪਰਸਨਲ ਵਾਇਰਲੈੱਸ ਐਕਸੈਸਰੀਜ਼ ਡਿਜ਼ਾਈਨ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹੋ, ਜੋ ਸਮਾਰਟਫੋਨ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ, ਤਾਂ ਕਿ ਲੋਕਾਂ ਨੂੰ ਡਿਜ਼ੀਟਲ ਦੁਨੀਆਂ ਨਾਲ ਬਿਹਤਰ ਅਨੁਭਵ ਵੀ ਮਿਲ ਸਕੇ।


Related News