2016 ''ਚ ਟਾਪ ''ਤੇ ਰਹੀਆਂ ਇਹ games

Thursday, Dec 29, 2016 - 11:03 AM (IST)

2016 ''ਚ ਟਾਪ ''ਤੇ ਰਹੀਆਂ ਇਹ games

ਜਲੰਧਰ- ਸਾਲ 2016 ਗੇਮਿੰਗ ਦੇ ਸ਼ੌਕੀਨਾਂ ਲਈ ਕਾਫੀ ਚੰਗਾ ਰਿਹਾ। ਇਸ ਸਾਲ ਯੂਜ਼ਰਸ ਨੇ ਆਫਲਾਈਨ ਗੇਮਜ਼ ਦੇ ਨਾਲ-ਨਾਲ ਆਨਲਾਈਨ ਗੇਮਜ਼ ਨੂੰ ਵੀ ਕਾਫੀ ਪਸੰਦ ਕੀਤਾ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਟਾਪ ਗੇਮਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖੇਡ ਕੇ ਤੁਹਾਨੂੰ ਬਿਲਬੁਕ ਰਿਅਲ ਐਕਸਪੀਰੀਅੰਸ ਮਿਲੇਗਾ।

 

Pokemon Go

ਇਸ ਐਡਵੈਂਚਰਸ ਗੇਮ ਨੂੰ ਇਸ ਸਾਲ ਲੋਕਾਂ ਨੇ ਕਾਫੀ ਪਸੰਦ ਕੀਤਾ। ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਇਸ ਗੇਮ ਨੂੰ ਖੇਡਦੇ ਹੋਏ ਗੇਮਰ ਪੂਰੀ ਤਰ੍ਹੰ ਨਾਲ ਵਰਚੁਅਲ ਵਰਲਡ ''ਚ ਜਿਊਣ ਲੱਗਦਾ ਹੈ। ਅਜਿਹੇ ''ਚ ਉਹ ਆਪਣੇ ਆਲੇ-ਦੁਆਲੇ ਹੋ ਰਹੀਆਂ ਗਤੀਵਿਧੀਆਂ ਨੂੰ ਭੁੱਲ ਜਾਂਦਾ ਹੈ ਜਿਸ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਸਿਮਿਲਰਵੈੱਬ (ਵੈੱਬ ਐਨਾਲਿਸਟਿਕ) ਦੀ ਰਿਪੋਰਟ ਮੁਤਾਬਕ ਯੂ.ਐੱਸ. ''ਚ 8 ਜੁਲਾਈ ਨੂੰ ਲਾਂਚ ਹੋਈ ਇਹ ਗੇਮ ਸਿਰਫ 2 ਦਿਨਾਂ ''ਚ 5 ਫੀਸਦੀ ਤੋਂ ਜ਼ਿਆਦਾ ਐਂਡਰਾਇਡ ਡਿਵਾਈਸਿਸ ''ਤੇ ਇੰਸਟਾਲ ਹੋ ਗਈ ਸੀ।

 

Super Mario Run

ਵੀਡੀਓ ਗੇਮ ਪ੍ਰੋਡਕਟਸ ਬਣਾਉਣ ਵਾਲੀ ਕੰਪਨੀ ਨਾਈਨਟੈਂਡੋ ਨੇ ਸੁਪਰ ਮਾਰੀਓ ਰਨ ਨੂੰ ਪੇਸ਼ ਕਰਕੇ ਸਮਾਰਟਫੋਨ ਦੀ ਦੁਨੀਆ ''ਚ ਤਹਿਲਕਾ ਮਚਾ ਦਿੱਤਾ। ਆਈ.ਓ.ਐੱਸ. ਆਪਰੇਟਿੰਗ ਸਿਸਟਮ ਲਈ ਬਣਾਈ ਗਈ ਇਸ ਗੇਮ ਨੇ ਲੋਕਾਂ ਨੂੰ ਇਕ ਵਾਰ ਫਿਰ ਉਨ੍ਹਾਂ ਦੇ ਬਚਪਨ ਦੀ ਯਾਦ ਦਵਾ ਦਿੱਤੀ। ਜੇਕਰ ਤੁਹਾਡੀ ਡਿਵਾਈਸ ਆਈ.ਓ.ਐੱਸ. 8 ਜਾਂ ਉਸ ਤੋਂ ਉੱਪਰ ਦੇ ਵਰਜ਼ਨ ''ਤੇ ਚੱਲਦੀ ਹੈ ਤਾਂ ਤੁਸੀਂ ਇਸ ਗੇਮ ਨੂੰ ਆਪਣੀ ਡਿਵਾਈਸ ''ਚ ਇੰਸਟਾਲ ਕਰਕੇ ਗੇਮ ਦਾ ਮਜ਼ਾ ਲੈ ਸਕਦੇ ਹੋ

 

Clash of Plans

ਮੋਬਾਇਲ ਗੇਮ ਡਿਵੈੱਲਪਮੈਂਟ ਕੰਪਨੀ ਦੁਆਰਾ ਬਣਾਈ ਗਈ ਕਲੈਸ਼ ਆਫ ਕਲਾਂਸ ਗੇਮ ਨੂੰ ਗੇਮਰਜ਼ ਨੇ ਕਾਫੀ ਪਸੰਦ ਕੀਤਾ। ਇਸ ਗੇਮ ''ਚ ਯੂਜ਼ਰ ਨੂੰ ਆਪਣੇ ਪਿੰਡ ਦਾ ਨਿਰਮਾਣ ਕਰਨਾ ਹੋਵੇਗਾ ਅਤੇ ਹੌਲੀ-ਹੌਲੀ ਬਰਬਰ, ਹਾਗ ਰਾਈਡਰਸ, ਜਾਦੂਗਰਾਂ ਅਤੇ ਡਰੈਗਨ ਨੂੰ ਅਪਗ੍ਰੇਡ ਕਰਨਾ ਹੋਵੇਗਾ ਜਿਸ ਨਾਲ ਪਿੰਡ ਹੌਲੀ-ਹੌਲੀ ਸ਼ਕਤੀਸ਼ਾਲੀ ਬਣ ਜਾਵੇਗਾ। ਇਸ ਗੇਮ ''ਚ ਤੁਸੀਂ ਦੂਜੇ ਪਲੇਅਰ ਨੂੰ ਆਪਣੇ ਨਾਲ ਐਡ ਕਰਕੇ ਕਲੈਂਨ ਵਾਰ ਵੀ ਕਰ ਸਕਦੇ ਹੋ।

 

Chhota Bheem Jungle Run

ਨਜ਼ਾਰਾ ਗੇਮਜ਼ ਦੁਆਰਾ ਬਣਾਈ ਗਈ ਇਸ ਐਕਸ਼ਨ ਅਤੇ ਐਡਵੈਂਚਰਜ਼ ਗੇਮ ਨੂੰ ਬੱਚਿਆਂ ਨੇ ਕਾਫੀ ਪਸੰਦ ਕੀਤਾ ਹੈ। ਗੇਮ ''ਚ ਬੱਚਿਆਂ ਨੂੰ ਛੋਟਾ ਭੀਮ ਦਾ ਕਰੈਕਟਰ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਗੇਮ ''ਚ ਵੱਡੇ ਪੱਥਰ, ਜ਼ਹਿਰੀਲੇ ਸੱਪ ਅਤੇ ਮਧੁ ਮੱਖੀਆਂ ਤੁਹਾਨੂੰ ਪਰੇਸ਼ਾਨ ਕਰਨਗੀਆਂ ਅਤੇ ਤੁਹਾਡਾ ਰਸਤਾ ਰੋਕਣਗੀਆਂ ਪਰ ਗੇਮਰ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮਜ਼ਲ ਤੱਕ ਪਹੁੰਚਣਾ ਹੋਵੇਗਾ।

 

Need for Speed No Limits

ਰੇਸਿੰਗ ਕੈਟੇਗਰੀ ਦੀ ਇਸ ਗੇਮ ਨੂੰ ਗੇਮਰਜ਼ ਨੇ ਕਾਫੀ ਪਸੰਦ ਕੀਤਾ ਹੈ। ਗੇਮ ''ਚ ਕਾਰ ਨੂੰ ਕਸਟਮਾਈਜ਼ ਕਰਨ ਅਤੇ ਨਾਈਟਰੋਜਨ ਨਾਲ ਸਪੀਡ ਵਧਾਉਣ ਵਰਗੇ ਆਪਸ਼ਨ ਮਿਲਣਗੇ। ਗੇਮ ''ਚ ਯੂਜ਼ਰ ਨੂੰ ਰੇਸ ਲਗਾਉਂਦੇ ਹੋਏ ਸਾਰੀਆਂ ਕਾਰਾਂ ਨੂੰ ਪਿੱਛੇ ਛੱਡਣਾ ਹੋਵੇਗਾ ਜਿਸ ਤੋਂ ਬਾਅਦ ਉਸ ਨੂੰ ਅਲੱਗ ਟ੍ਰੈਗ ''ਤੇ ਨਵੇਂ ਚੈਲੇਂਜ ਦਾ ਸਾਹਮਣਾ ਕਰਨ ਦਾ ਮੌਕਾ ਮਿਲੇਗਾ। 

 

Real Cricket 19

ਸਪੋਰਟਸ ਦੇ ਚਾਹੁਣ ਵਾਲਿਆਂ ਲਈ ਮੋਬਾਇਲ ਗੇਮਿੰਗ ਸਟੂਡੀਓ ਨਾਟੀਲਸ ਮੋਬਾਇਲ ਨੇ ਇਸ ਬਿਹਤਰੀਨ ਗੇਮ ਨੂੰ ਪੇਸ਼ ਕੀਤਾ ਹੈ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਗੇਮ ''ਚ ਪਲੇਅਰ ਬੈਟਿੰਗ ਸ਼ਾਟਸ ਅਤੇ ਬਾਲਿੰਗ ਐਕਸ਼ੰਸ ਨੂੰ ਡਾਊਨਲੋਡ ਕਰ ਸਕਦੇ ਹਨ। ਟੈਸਟੀ ਸੀਰੀਜ਼ ਮੋਡ ਨਾਲ ਲੈਸ ਇਸ ਗੇਮ ''ਚ ਯੂਜ਼ਰ ਨੂੰ 20-20 ਵਰਲਡ ਕੱਪ ਅਤੇ ਟੂਰਨਾਮੈਂਟਸ ਖੇਡਣ ਦਾ ਮੌਕਾ ਮਿਲੇਗਾ। 


Related News