2018 'ਚ ਲਾਂਚ ਹੋਏ ਇਹ ਸ਼ਾਨਦਾਰ ਫੀਚਰ ਫੋਨਜ਼

Friday, Dec 28, 2018 - 04:12 PM (IST)

2018 'ਚ ਲਾਂਚ ਹੋਏ ਇਹ ਸ਼ਾਨਦਾਰ ਫੀਚਰ ਫੋਨਜ਼

ਗੈਜੇਟ ਡੈਸਕ- ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਬਜਟ ਤੋਂ ਪ੍ਰੀਮੀਅਮ ਸੈਗਮੈਂਟ ਤੱਕ ਦੇ ਸਮਾਰਟਫੋਨਜ਼ ਦੇ ਬਾਰੇ 'ਚ ਡਿਟੇਲ 'ਚ ਜਾਣਕਾਰੀ ਦਿੱਤੀ ਹੈ। ਪਰ ਭਾਰਤ ਦਾ ਇੱਕ ਵੱਡਾ ਤਬਕਾ ਅਜ ਵੀ ਫੀਚਰ ਫੋਨ ਇਸਤੇਮਾਲ ਕਰਦਾ ਹੈ। ਇੰਝ ਹੀ ਯੂਜ਼ਰਸ ਲਈ ਫੋਨ ਨਿਰਮਾਤਾ ਕੰਪਨੀਆਂ ਨੇ ਕਈ ਫੀਚਰ ਫੋਨਜ਼ ਲਾਂਚ ਕੀਤੇ ਹਨ। ਅਸੀਂ ਤੁਹਾਨੂੰ ਉਸੇ ਆਧਾਰ 'ਤੇ ਕੁਝ ਫੀਚਰ ਫੋਨਜ਼ ਦੇ ਬਾਰੇ 'ਚ ਦੱਸ ਰਹੇ ਹਾਂ। 

JioPhone 2 : 
ਇਹ JioPhone ਦਾ ਅਪਗ੍ਰੇਡਿਡ ਵੇਰੀਐਂਟ ਹੈ। ਇਸ ਨੂੰ ਰਿਲਾਇੰਸ ਜਿਓ ਨੇ ਜੁਲਾਈ 'ਚ ਪੇਸ਼ ਕੀਤਾ ਸੀ। ਇਸ ਫੋਨ ਨੂੰ 2,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ 'ਚ ਫੇਸਬੁੱਕ, ਵਟਸਐਪ 'ਤੇ ਯੂਟਿਊਬ ਦਾ ਐਕਸੇਸ ਵੀ ਦਿੱਤਾ ਗਿਆ ਹੈ। 2000 ਐੱਮ. ਏ. ਐੱਚ ਦੀ ਬੈਟਰੀ ਦੇ ਨਾਲ ਇਹ ਫੋਨ ਕਾਫ਼ੀ ਦਮਦਾਰ ਹੈ। ਇਹ K19 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਬੇਸਿਕ ਫੋਟੋਗਰਾਫੀ ਲਈ ਫੋਨ 'ਚ 2 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਵੀ. ਜੀ. ਏ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ JioPhone 2 'ਚ ਵੁਆਈਜ਼ ਕਮਾਂਡ ਫੀਚਰ ਵੀ ਦਿੱਤਾ ਗਿਆ ਹੈ। ਇਸ ਫੋਨ ਨੂੰ ਟ੍ਰੇਡਿਸ਼ਨਲ ਬਲੈਕ ਤੇ 2anana ਯੈਲੋ ਕਲਰ 'ਚ ਪੇਸ਼ ਕੀਤਾ ਗਿਆ ਹੈ। ਇਸ ਫੋਨ 'ਚ ਜੋ ਸਲਾਇਡਰ ਦਿੱਤਾ ਗਿਆ ਹੈ ਇਸ ਦੇ ਰਾਹੀਂ ਫੋਨ ਨੂੰ ਕੱਟਿਆ ਤੇ ਜਵਾਬ ਦਿੱਤਾ ਜਾ ਸਕਦਾ ਹੈ।PunjabKesari
Nokia 8110 : 
ਐੱਚ. ਐੱਮ. ਡੀ ਗਲੋਬਲ ਨੇ ਨੋਕੀਆ 8110 4ਜੀ ਫੀਚਰ ਫੋਨ ਨੂੰ 5,999 ਰੁਪਏ 'ਚ ਪੇਸ਼ ਕੀਤਾ ਹੈ। ਇਸ ਨੂੰ 2anana Phone ਵੀ ਕਿਹਾ ਜਾਂਦਾ ਹੈ। ਇਸ ਨੂੰ MWC 2018 ਈਵੈਂਟ 'ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਫੋਨ ਨੂੰ ਸਲਾਇਡਰ ਕਵਰ ਦੇ ਨਾਲ ਪੇਸ਼ ਕੀਤਾ ਗਿਆ ਹੈ ਜੋ ਕੀ-ਬੋਰਡ ਦੀ ਸੁਰੱਖਿਆ ਕਰਦਾ ਹੈ। ਪੁਰਾਣੇ 8110 ਦੇ ਮੁਕਾਬਲੇ ਇਸ ਨਵੇਂ ਮਾਡਲ 'ਚ ਡਿਜ਼ਾਈਨ ਤੇ ਹਾਰਡਵੇਅਰ ਨੂੰ ਲੈ ਕੇ ਥੋੜ੍ਹੇ ਬਦਲਾਅ ਕੀਤੇ ਗਏ ਹਨ। ਇਸ ਖਬਰ ਦੀ ਜ਼ਿਆਦਾ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।PunjabKesariDetel D1 : 
Detel ਇਕ ਭਾਰਤੀ ਬਰਾਂਡ ਹੈ। ਇਸ ਨੇ ਪ੍ਰੀਮੀਅਮ ਕੈਟਾਗਿਰੀ ਦੇ ਤਹਿਤ D1 Gold ਲਾਂਚ ਕੀਤਾ ਹੈ। ਇਸ ਦੀ ਕੀਮਤ 999 ਰੁਪਏ ਹੈ। ਭਾਰਤ 'ਚ ਜੋ ਯੂਜ਼ਰਸ ਫੀਚਰ ਫੋਨ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਦੇ ਲਈ ਇਹ ਫੋਨ ਕਾਰਗਰ ਸਾਬਿਤ ਹੋ ਸਕਦਾ ਹੈ। ਅਸੀਂ ਇਸ ਫੋਨ ਨੂੰ ਕੁਝ ਸਮੇ ਲਈ ਇਸਤੇਮਾਲ ਕੀਤਾ ਸੀ। ਜੇਕਰ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ ਇਹ ਬੇਸਿਕ ਕੰਸੈਪਟ 'ਤੇ ਅਧਾਰਿਤ ਹੈ। ਮਾਰਕੀਟ 'ਚ ਮੌਜੂਦ ਲਗਭਗ ਹਰ ਫੀਚਰ ਫੋਨ ਇੰਝ ਹੀ ਡਿਜ਼ਾਈਨ ਦੇ ਨਾਲ ਉਪਲੱਬਧ ਹੈ। ਫੀਚਰ ਫੋਨਜ਼ ਦਾ ਸਭ ਤੋਂ ਵੱਡਾ ਫਾਈਦਾ ਬੈਟਰੀ ਹੁੰਦਾ ਹੈ। ਇਸ ਫੋਨ 'ਚ ਫੋਨ ਨੂੰ ਪਾਵਰ ਦੇਣ ਲਈ 1500 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।PunjabKesari


Related News