ਲਾਂਚਿੰਗ ਤੋਂ ਪਹਿਲਾਂ ਲੀਕ ਹੋਏ Google Pixel 7a ਦੇ ਪੰਜ ਖ਼ਾਸ ਫੀਚਰਜ਼

Monday, Mar 13, 2023 - 01:54 PM (IST)

ਲਾਂਚਿੰਗ ਤੋਂ ਪਹਿਲਾਂ ਲੀਕ ਹੋਏ Google Pixel 7a ਦੇ ਪੰਜ ਖ਼ਾਸ ਫੀਚਰਜ਼

ਗੈਜੇਟ ਡੈਸਕ- Google I/O 2023 ਦਾ ਆਯੋਜਨ 10 ਮਈ ਨੂੰ ਹੋਣ ਜਾ ਰਿਹਾ ਹੈ ਅਤੇ ਇਸ ਵਾਰ ਸਾਫਟਵੇਅਰ ਦੀ ਘੱਟ, Google Pixel 7a ਦੀ ਚਰਚਾ ਜ਼ਿਆਦਾ ਹੈ। Google Pixel 7a ਨੂੰ ਲੈ ਕੇ ਰੋਜ਼ ਨਵੀਂ-ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਚਾਰ ਸਾਲਾਂ 'ਚ ਪਹਿਲੀ ਵਾਰ ਗੂਗਲ ਦੇ ਇਸ ਈਵੈਂਟ ਦਾ ਆਯੋਜਨ ਫਿਜੀਕਲ ਤੌਰ 'ਤੇ ਹੋ ਰਿਹਾ ਹੈ। ਇਸ ਤੋਂ ਪਹਿਲਾਂ ਇਹ ਈਵੈਂਟ ਆਨਲਾਈਨ ਹੁੰਦਾ ਸੀ, ਹਾਲਾਂਕਿ ਇਸ ਵਾਰ ਵੀ ਈਵੈਂਟ ਦਾ ਲਾਈਵ ਪ੍ਰਸਾਰਣ ਵਰਚੁਅਲ ਤੌਰ 'ਤੇ ਕੀਤਾ ਜਾਵੇਗਾ। ਇਸ ਈਵੈਂਟ 'ਚ ਗੂਗਲ ਪਿਕਸਲ 7ਏ ਦੀ ਲਾਂਚਿੰਗ ਹੋਣ ਵਾਲੀ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ ਪਿਕਸਲ 6ਏ ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ। ਇਸ ਰਿਪੋਰਟ 'ਚ ਤੁਹਾਨੂੰ Google Pixel 7a ਨੂੰ ਲੈ ਕੇ ਪੰਜ ਵੱਡੇ ਲੀਕ ਬਾਰੇ ਦੱਸ ਰਹੇ ਹਾਂ।

Google Pixel 7a ਦੇ ਸੰਭਾਵਿਤ ਫੀਚਰਜ਼

1. Google Pixel 7a 'ਚ 6.1 ਇੰਚ ਦੀ OLED FHD+ ਡਿਸਪਲੇਅ ਮਿਲ ਸਕਦੀ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ।

2. ਫੋਨ 'ਚ ਗੂਗਲ ਦਾ ਇਨਹਾਊਸ Tensor G2 ਚਿਪਸੈੱਟ ਮਿਲੇਗਾ। ਇਸ ਤੋਂ ਪਹਿਲਾਂ ਇਹ ਚਿਪ ਪਿਕਸਲ 7 ਅਤੇ ਪਿਕਸਲ 7 ਪ੍ਰੋ 'ਚ ਦੇਖਣ ਨੂੰ ਮਿਲਿਆ ਹੈ। ਇਹ ਇਕ 5nm ਪ੍ਰੋਸੈਸਰ 'ਤੇ ਬਣਿਆ ਚਿਪਸੈੱਟ ਹੈ ਜਿਸਦੇ ਨਾਲ 2x 2.85GHz Cortex X1 ਪ੍ਰਾਈਮ ਕੋਰ, 2x 2.35GHz Cortex A78 ਰੈਗੁਲਰ ਅਤੇ 4x 1.80GHz CortexA55 ਕੋਰ ਮਿਲਦੇ ਹਨ।। ਇਸਦੇ ਨਾਲ Mali-G710 MP7 GPU ਹੈ।

3. ਗੂਗਲ ਪਿਕਸਲ 7ਏ ਨੂੰ 6GB LPDDR5 ਰੈਮ ਅਤੇ 128GB UFS 3.1 ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

4. ਕੈਮਰੇ ਦੀ ਗੱਲ ਕਰੀਏ ਤਾਂ Pixel 7a 'ਚ 64MP (Sony IMX787) ਪ੍ਰਾਈਮਰੀ ਲੈੱਨਜ਼ ਮਿਲਦਾ ਹੈ ਜਿਸਦੇ ਨਾਲ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਵੀ ਹੋਵੇਗਾ। ਫਰੰਟ ਕੈਮਰੇ ਨੂੰ ਲੈ ਕੇ ਕੋਈ ਖਬਰ ਨਹੀਂ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਸੈਲਫੀ ਲਈ 10.8 ਮੈਗਾਪਿਕਸਲ ਦਾ ਕੈਮਰਾ ਮਿਲੇਗਾ।

5. Pixel 7a ਨੂੰ Android 13 ਦੇ ਨਾਲ ਪੇਸ਼ ਕੀਤਾ ਜਾਵੇਗਾ ਅਤੇ ਕਾਲ ਸਕਰੀਨ, ਹੋਲਡ ਫਾਰ ਮੀ, ਫੇਸ ਅਨਬੱਲਰ, ਮੈਜਿਕ ਇਰੇਜ਼ਰ ਵਰਗੇ ਫੀਚਰਜ਼ ਮਿਲਣਗੇ। ਫੋਨ ਦੇ ਨਾਲ 5 ਵਾਟ ਦੀ ਵਾਇਰਲੈੱਸ ਚਾਰਜਿੰਗ ਮਿਲ ਸਕਦੀ ਹੈ।


author

Rakesh

Content Editor

Related News