ਆਈਫੋਨ ਦੇ 5 ਸ਼ਾਨਦਾਰ ਫੀਚਰਜ਼ ਜਿਨ੍ਹਾਂ ਲਈ ਤਰਸਦੇ ਹਨ ਐਂਡਰਾਇਡ ਯੂਜ਼ਰਜ਼

09/16/2022 7:28:54 PM

ਗੈਜੇਟ ਡੈਸਕ– ਆਈ.ਓ.ਐੱਸ. ਅਤੇ ਐਂਡਰਾਇਡ ਦਾ ਮੁਕਾਬਲਾ ਕਈ ਸਾਲਾਂ ਤੋਂ ਜਾਰੀ ਹੈ। ਕਈ ਯੂਜ਼ਰਜ਼ ਆਈ.ਓ.ਐੱਸ. ਨੂੰ ਜ਼ਿਾਦਾ ਚੰਗਾ ਅਤੇ ਸੁਰੱਖਿਅਤ ਮੰਨਦੇ ਹਨ, ਉਥੇ ਹੀ ਕਈ ਯੂਜ਼ਰਜ਼ ਐਂਡਰਾਇਡ ਨੂੰ ਜ਼ਿਆਦਾ ਕਸਟਮਾਈਜ਼ ਅਤੇ ਯੂਜ਼ਰ ਫ੍ਰੈਂਡਲੀ ਕਹਿੰਦੇ ਹਨ। ਹਾਲ ਹੀ ’ਚ ਐਪਲ ਨੇ ਆਪਣੇ ਨਵੇਂ ਆਈ.ਓ.ਐੱਸ. 16 ਨੂੰ ਜਾਰੀ ਕੀਤਾ ਹੈ। ਇਸ ਤੋਂ ਥੋੜੇ ਦਿਨ ਪਹਿਲਾਂ ਹੀ ਗੂਗਲ ਨੇ ਵੀ ਆਪਣੇ ਨਵੇਂ ਆਪਰੇਟਿੰਗ ਸਿਸਟਮ ਐਂਡਰਾਇਡ 13 ਨੂੰ ਪਿਕਸਲ ਫੋਨ ਲਈ ਜਾਰੀ ਕੀਤਾ ਹੈ। ਦੋਵਾਂ ਆਪਰੇਟਿੰਗ ਸਿਸਟਮ ’ਚ ਕਈ ਨਵੇਂ ਅਤੇ ਸ਼ਾਨਦਾਰ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆਹੈ ਪਰ ਆਈ.ਓ.ਐੱਸ. 16 ’ਚ ਤੁਹਾਨੂੰ ਕੁਝ ਅਜਿਹੇ ਫੀਚਰਜ਼ ਵੀ ਵੇਖਣ ਨੂੰ ਮਿਲਦੇ ਹਨ ਜੋ ਐਂਡਰਾਇਡ ’ਚ ਨਹੀਂ ਮਿਲਦੇ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਆਈ.ਓ.ਐੱਸ. ਦੇ ਇਨ੍ਹਾਂ ਹੀ ਫੀਚਰਜ਼ ਬਾਰੇ ਦੱਸਣ ਵਾਲੇ ਹਾਂ। 

ਇਹ ਵੀ ਪੜ੍ਹੋ- Apple ਯੂਜ਼ਰਜ਼ ਨੂੰ ਸਰਕਾਰ ਦੀ ਚਿਤਾਵਨੀ, ਤੁਰੰਤ ਕਰੋ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

Inbuilt Document Scanner
ਆਈ.ਓ.ਐੱਸ. ਦੇ ਨਾਲ ਮਿਲਣ ਵਾਲੇ ਸਭ ਤੋਂ ਸ਼ਾਨਦਾਰ ਫੀਚਰਜ਼ ਦੀ ਗੱਲ ਕਰੀਏ ਤਾਂ ਤੁਸੀਂ ਇਸਦੀ ਮਦਦ ਨਾਲ ਆਪਣੇ ਆਈਫੋਨ ਤੋਂ ਹੀ ਕਿਸੇ ਡਾਕਿਊਣੈਂਟ ਨੂੰ ਕਿਸੇ ਵੱਡੇ ਡਾਕਿਊਮੈਂਟ ਸਕੈਨਰ ਦੀ ਤਰ੍ਹਾਂ ਹੀ ਸਕੈਨ ਕਰ ਸਕਦੇ ਹਨ। ਇਸਦੀ ਕੁਆਲਿਟੀ ਵੀ ਸ਼ਾਨਦਾਰ ਹੁੰਦੀ ਹੈ. ਨਾਲ ਹੀ ਤੁਸੀਂ ਇਸ ਵਿਚ ਟ੍ਰਾਈਪੌਡ ਦੀ ਮਦਦ ਨਾਲ ਪੂਰੀ ਕਿਤਾਬ ਨੂੰ ਹੀ ਸਕੈਨ ਕਰ ਸਕਦੇ ਹੋ, ਇਸ ਲਈ ਤੁਹਾਨੂੰ ਸਿਰਫ ਕਿਤਾਬ ਦੇ ਪੇਜ ਉਲਟਨੇ ਹਨ ਅਤੇ ਇਹ ਆਪਣੇ ਆਪ ਹੀ ਉਸਨੂੰ ਡਿਜੀਟਲ ਫਾਈਲ ’ਚ ਬਦਲ ਦਿੰਦਾ ਹੈ। ਜਦਕਿ ਐਂਡਰਾਇਡ 13 ’ਚ ਇਸ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਮਿਲਦੀ। ਹਾਲਾਂਕਿ, ਥਰਡ ਪਾਰਟੀ ਐਪ ਦੀ ਮਦਦ ਨਾਲ ਡਾਕਿਊਮੈਂਟ ਸਕੈਨ ਕੀਤੇ ਜਾ ਸਕਦੇ ਹਨ ਪਰ ਨਾ ਤਾਂ ਇਹ ਸੁਰੱਖਿਅਤ ਹਨ ਅਤੇ ਨਾ ਹੀ ਇਸਦੀ ਕੁਆਲਿਟੀ ਓਨੀ ਚੰਗੀ ਹੁੰਦੀ ਹੈ। 

ਇਹ ਵੀ ਪੜ੍ਹੋ- ਐਪਲ ਵਾਚ ਨੇ ਬਚਾਈ ਇਸ ਸ਼ਖ਼ਸ ਦੀ ਜਾਨ, 48 ਘੰਟਿਆਂ ’ਚ 138 ਵਾਰ ਬੰਦ ਹੋਈ ਸੀ ਧੜਕਨ

Live Text
ਇਸ ਟੈਕਸਟ ਫੀਚਰ ਦੀ ਮਦਦ ਨਾਲ ਵੀਡੀਓ ਦੇ ਟੈਕਸਟ ਨੂੰ ਵੀ ਕਾਪੀ-ਪੇਸਟ ਕੀਤਾ ਜਾ ਸਕਦਾ ਹੈ। ਜਦਕਿ ਇਹ ਫੀਚਰ ਐਂਡਰਾਇਡ 13 ’ਚ ਨਹੀਂ ਮਿਲਦਾ। ਲਾਈਵ ਟੈਕਸਟ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਵੀਡੀਓ ਨੂੰ ਪੌਜ਼ ਕਰਨਾ ਹੋਵੇਗਾ ਅਤੇ ਉਸਤੋਂ ਬਾਅਦ ਟੈਕਸਟ ਨੂੰ ਸਿਲੈਕਟ ਕਰਕੇ ਕਾਪੀ ਕੀਤਾ ਜਾ ਸਕਦਾ ਹੈ। ਇਸਤੋਂ ਬਾਅਦ ਤੁਸੀਂ ਟੈਕਸਟ ਨੂੰ ਟ੍ਰਾਂਸਲੇਟ ਅਤੇ ਸ਼ੇਅਰ ਵੀ ਕਰ ਸਕਦੇ ਹੋ। 

ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ

Safety Check
ਐਪਲ ਆਈ.ਓ.ਐੱਸ. 16 ਦੇ ਨਾਲ ਤੁਹਾਨੂੰ ਸੇਫਟੀ ਚੈੱਕ ਫੀਚਰ ਵੀ ਮਿਲਦਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਹੋਰ ਜ਼ਿਆਦਾ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਹ ਫੀਚਰ ਉਨ੍ਹਾਂ ਲੋਕਾਂ ਲਈ ਕਾਫੀ ਮਦਦਗਾਰ ਹੈ ਜੋ ਟਾਕਸਿਕ ਰਿਲੇਸ਼ਨਸ਼ਿਪ ’ਚ ਹੋ ਸਕਦੇ ਹਨ ਅਤੇ ਆਪਣੇ ਪਾਰਟਨਰ ਦੇ ਨਾਲ ਕੁਝ ਵੀ ਸ਼ੇਅਰ ਨਹੀਂ ਕਰਨਾ ਚਾਹੁੰਦੇ। ਇਹ ਫੀਚਰ ਲੋਕੇਸ਼ਨ ਸ਼ੇਅਰ ਨੂੰ ਵੀ ਰੋਕਦਾ ਹੈ ਅਤੇ ਪ੍ਰਾਈਵੇਸੀ ਨੂੰ ਵੀ ਰੀਸੈੱਟ ਕਰਦਾ ਹੈ। ਇਸ ਫੀਚਰ ਨਾਲ ਮੈਸੇਜ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਹ ਫੀਚਰ ਵੀ ਐਂਡਰਾਇਡ 13 ’ਚ ਨਹੀਂ ਮਿਲਦਾ।

 ਇਹ ਵੀ ਪੜ੍ਹੋ- 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਆਉਂਦੇ ਹਨ ਇਹ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ

ਐਡਿਟ ਅਤੇ ਅੰਡੂ ਮੈਸੇਜ
ਐਪਲ ਦੇ ਨਵੇਂ ਆਈ.ਓ.ਐੱਸ. 16 ਦੇ ਨਾਲ ਮੈਸੇਜ ਨੂੰ ਐਡਿਟ ਅਤੇ ਅੰਡੂ ਕੀਤਾ ਜਾ ਸਕਦਾ ਹੈ, ਜਦਕਿ ਐਂਡਰਾਇਡ 13 ’ਚ ਅਜਿਹੀ ਕੋਈ ਸੁਵਿਧਾ ਨਹੀਂ ਮਿਲਦੀ। ਐਪਲ ਆਪਣੇ ਮੈਸੇਂਜਰ ਐਪ ਆਈਮੈਸੇਜ ਲਈ ਇਹ ਸੁਵਿਧਾ ਦਿੰਦਾ ਹੈ। ਇਸ ਵਿਚ ਆਈ.ਓ.ਐੱਸ. 16 ਦੇ ਯੂਜ਼ਰਜ਼ ਨੂੰ ਭੇਜੇ ਗਏ ਟੈਕਸਟ ਮੈਸੇਜ ਨੂੰ ਵੀ ਐਡਿਟ ਕਰ ਸਕਦੇ ਹਨ। ਐਡਿਟ ਤੋਂ ਇਲਾਵਾ ਕਿਸੇ ਮੈਸੇਜ ਨੂੰ ਰੀਕਾਲ ਦੀ ਵੀ ਸੁਵਿਧਾ ਮਿਲਦੀ ਹੈ। ਦੱਸ ਦੇਈਏ ਕਿ ਇਹ ਸਾਰੇ ਫੀਚਰਜ਼, ਟੈਲੀਗ੍ਰਾਮ, ਵਟਸਐਪ ਅਤੇ ਸਿਗਨਲ ਵਰਗੇ ਐਪਸ ’ਚ ਪਹਿਲਾਂ ਤੋਂ ਹਨ। 

ਇਹ ਵੀ ਪੜ੍ਹੋ– WhatsApp ’ਚ ਹੁਣ ਤਾਰੀਖ਼ ਦੇ ਹਿਸਾਬ ਨਾਲ ਵੇਖ ਸਕੋਗੇ ਪੁਰਾਣੇ ਮੈਸੇਜ, ਆ ਰਿਹੈ ਜ਼ਬਰਦਸਤ ਫੀਚਰ

Passkeys
ਇਹ ਫੀਚਰ ਸਿਰਫ ਆਈ.ਓ.ਐੱਸ. 16 ਦੇ ਨਾਲ ਵੀ ਮਿਲਦਾ ਹੈ। ਪਾਸ-ਕੀਅ ਫੀਚਰ ਪਾਸਵਰਡ ਤੋਂ ਜ਼ਿਆਦਾ ਸੁਰੱਖਿਅਤ ਅਤੇ ਇਸਤੇਮਾਲ ’ਚ ਆਸਾਨ ਹੈ। ਇਸਨੂੰ ਪਾਸਵਰਡ ਬਦਲਣ ਲਈ ਡਿਜ਼ਾਈਨ ਕੀਤਾ ਗਿਆ ਹੈ, ਇਹ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਈ ਟੱਚ ਆਈ.ਡੀ. ਜਾਂ ਫੇਸ ਆਈ.ਡੀ. ਦਾ ਇਸਤੇਮਾਲ ਕਰਦਾ ਹੈ। ਇਸ ਫੀਚਰ ਦੀ ਮਦਦ ਨਾਲ ਆਈਫੋਨ ਯੂਜ਼ਰਜ਼ ਹੋਰ ਡਿਵਾਈਸ ’ਚ ਵੀ ਵੈੱਬਸਾਈਟਾਂ ਜਾਂ ਐਪ ਨੂੰ ਸੁਰੱਖਿਅਤ ਰੂਪ ਨਾਲ ਸਾਈਨ-ਇਨ ਕਰ ਸਕਦੇ ਹਨ। ਯਾਨੀ ਤੁਹਾਨੂੰ ਹੋਰ ਡਿਵਾਈਸ ’ਚ ਲਾਗ-ਇਨ ਕਰਨ ਲਈ ਆਪਣੇ ਓਰੀਜਨਲ ਪਾਸਵਰਡ ਨੂੰ ਲਗਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਇਸ ਲਈ ਤੁਸੀਂ ਆਈਫੋਨ ਦੀ ਪਾਸ-ਕੀਅ ਦਾ ਇਸਤੇਮਾਲ ਕਰ ਸਕਦੇ ਹੋ। 

ਇਹ ਵੀ ਪੜ੍ਹੋ- ਸਾਵਧਾਨ! ਫਿਰ ਵਾਪਸ ਆਇਆ SharkBot ਵਾਇਰਸ, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ ਐਪਸ


Rakesh

Content Editor

Related News