ਬਹੁਤ ਸਾਰੇ ਲੋਕ ਅਜੇ ਵੀ ਇਸਤੇਮਾਲ ਕਰਦੇ ਹਨ ਅਜਿਹੇ ਆਸਾਨ ਪਾਸਵਰਡ
Wednesday, Jan 20, 2016 - 12:13 PM (IST)

ਜਲੰਧਰ: ਇੰਟਰਨੈੱਟ ਦੇ ਸਭ ਤੋਂ ਖਰਾਬ ਪਾਸਵਰਡਜ਼ ਦੀ ਪੰਜਵੀਂ ਸਾਲਾਨਾ ਰਿਪੋਰਟ Splashdata ਚਾਰਟ ਸਾਹਮਣੇ ਆ ਗਈ ਹੈ ਅਤੇ ਇਸ ''ਚ ਪਤਾ ਚੱਲਦਾ ਹੈ ਕਿ ਲੋਕਾਂ ਨੇ ਅਜੇ ਵੀ ਕੁਝ ਨਹੀਂ ਸਿੱਖਿਆ ਹੈ। ਫਰਮ ਨੇ 2015 ''ਚ ਲੀਕ 2 ਮਿਲੀਅਨ ਪਾਸਵਰਡ ਇਕੱਠੇ ਕੀਤੇ ਹਨ ਅਤੇ ਪਾਇਆ ਕਿ ਸਾਧਾਰਣ, ਆਸਾਨੀ ਨਾਲ ਅਨੁਮਾਨ ਲਗਾਉਣ ਵਾਲੇ ਪਾਸਵਰਡ ਦਾ ਪ੍ਰਯੋਗ ਅਜੇ ਵੀ ਹੁੰਦਾ ਹੈ।
ਰਿਪੋਰਟ ਦੇ ਮੁਤਾਬਕ ਜਾਣਕਾਰੀ ਨੂੰ ਗੁਪਤ ਰੱਖਣ ਲਈ ਲੋਕ ਅਜੇ ਵੀ 123456, ਪਾਸਵਰਡ, 12345678 ਅਤੇ qwerty ਦਾ ਇਸਤੇਮਾਲ ਕਰ ਰਹੇ ਹਨ। ਲੋਕਾਂ ਦੁਆਰਾ princess, starwars ਜਿਹੇ ਪਾਸਵਰਡ ਦੇ ਇਲਾਵਾ football ਅਤੇ baseball ਜਿਹੇ ਪਾਸਵਰਡ ਸਭ ਤੋਂ ਉਪਰ ਰਹੇ ਹਨ। ਹਜ਼ਾਰਾਂ ਲੋਕਾਂ ਨੇ ਪਾਸਵਰਡ ਸ਼ਬਦ ਦਾ ਵੀ ਇਸਤੇਮਾਲ ਕੀਤਾ ਹੈ। ਫੋਟੋਜ਼ ''ਚ ਤੁਸੀਂ ਇਸ ਤਰ੍ਹਾਂ ਦੇ ਪਾਸਵਰਡ ਦੇਖ ਸਕਦੇ ਹੋ ਜਿਨ੍ਹਾਂ ਨੂੰ 2014 ਤੋਂ ਬਾਅਦ ਬਦਲਿਆ ਗਿਆ।