ਅੱਜ ਭਾਰਤ ''ਚ ਲਾਂਚ ਹੋਵੇਗਾ Asus zenfone 3S max ਸਮਾਰਟਫੋਨ

Tuesday, Feb 07, 2017 - 10:52 AM (IST)

ਅੱਜ ਭਾਰਤ ''ਚ ਲਾਂਚ ਹੋਵੇਗਾ Asus zenfone 3S max ਸਮਾਰਟਫੋਨ
ਜਲੰਧਰ - ਅਸੂਸ ਇੰਡੀਆ ਮੰਗਲਵਾਰ ਨੂੰ ਜ਼ੈੱਨਫੋਨ 3 ਸੀਰੀਜ਼ ਦੇ ਇਕ ਨਵੇਂ ਹੈਂਡਸੈੱਟ ਤੋਂ ਪਰਦਾ ਉਠਾਵੇਗੀ। ਅਸੀਂ ਗੱਲ ਕਰ ਰਹੇ ਹਾਂ ਅਸੂਸ ਜ਼ੈੱਨਫੋਨ 3ਐੱਸ ਮੈਕਸ (ਜ਼ੈੱਡ ਟੀ. ਐੱਲ.) ਦੀ। ਲਾਂਚ ਈਵੈਂਟ ਦਾ ਲਾਈਵ ਸਟ੍ਰੀਮ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਹੈਂਡਸੈੱਟ ਦੀ ਭਾਰਤ ''ਚ ਕੀਮਤ ਕੀ ਹੋਵੇਗੀ ਅਤੇ ਇਹ ਕਰੋਂ ਮਿਲੇਗਾ, ਇਨ੍ਹਾਂ ਸਵਾਲਾਂ ਦਾ ਜਵਾਬ ਫਿਲਹਾਲ ਨਹੀਂ ਮਿਲਿਆ। ਜਾਣਕਾਰੀ ਦੇ ਮੁਤਾਬਕ ਇਹ ਆਨਲਾਈਨ ਅਤੇ ਆਫਲਾਈਨ ਰਿਟੇਲ ਪਲੇਟਫਾਰਮ ''ਤੇ ਉਪਲੱਬਧ ਹੋਵੇਗਾ।
ਅਸੂਸ ਜ਼ੈੱਨਫੋਨ 3ਐੱਸ ਦੀ ਤਰ੍ਹਾਂ ਨਵੇਂ ਜ਼ੈੱਨਫੋਨ 3ਐੱਸ ਮੈਕਸ ''ਚ 5000 ਐੱਮ. ਏ. ਐੱਚ. ਦੀ ਬੈਟਰੀ ਹੈ, ਜੋ ਕਿ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਹੈ। ਅਸੂਸ ਜ਼ੈੱਨਫੋਨ 3ਐੱਸ ਮੈਕਸ ਲੇਟੈਸਟ ਐਂਡਰਾਇਡ 7.0 ਨਾਗਟ ''ਤੇ ਚੱਲੇਗਾ। ਇਹ ਬਲੈਕ ਅਤੇ ਗੋਲਡ ਕਲਰ ''ਚ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਦੀ ਬਾਡੀ ਐਲੂਮੀਨੀਅਮ ਮੇਟਲ ਦੀ ਹੈ ਅਤੇ ਇਹ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ, ਜੋ ਹੋਮ ਬਟਨ ''ਚ ਹੀ ਮੌਜੂਦ ਹੈ। ਅਸੂਸ ਦਾ ਦਾਅਵਾ ਹੈ ਕਿ ਸਮਾਰਟਫੋਨ ਨੂੰ ਸਿਰਫ 0.5 ਸੈਕਿੰਡ ''ਚ ਅਨਲਾਕ ਕਰਨਾ ਸੰਭਵ ਹੈ। ਸੈਂਸਰ 5 ਉੁਂਗਲੀਆਂ ਦੀ ਪਛਾਣ ਕਰ ਸਕਦਾ ਹੈ। ਓ. ਐੱਸ. ਦੇ ਤੌਰ ''ਤੇ ਐਂਡਰਾਇਡ 7.0 ਨਾਗਟ ''ਤੇ ਆਧਾਰਿਤ ਜ਼ੈੱਨ. ਯੈਆਈ 3.0 ਮੌਜੂਦ ਰਹੇਗਾ। ਜ਼ੈੱਨਫੋਨ 3ਐੱਸ ਮੈਕਸ ''ਚ ਮਲਟੀ-ਵਿੰਡੋ ਮੋਡ, ਜ਼ੇਨਮੋਸ਼ਨ ਟੱਚ ਗੇਸਚਰ ਅਤੇ ਗੇਮਜਿਨੀ ਫੀਚਰ ਮੌਜੂਦ ਹੈ। 
ਇਸ ਸਮਾਰਟਫੋਨ ''ਚ 5.2 ਇੰਚ ਦੀ ਐੱਚ. ਡੀ. (720x1280 ਪਿਕਸਲ) ਡਿਸਪਲੇ ਹੈ। ਇਸ ''ਚ ਇਕ ਇਨਬਿਲਟ ਬਲੂਲਾਈਟ ਫਿਲਟਰ ਵੀ ਹੈ। ਹੈਂਡਸੈੱਟ ''ਚ 1.5 ਗੀਗਾਹਟਰਜ਼ ਮੀਡੀਆਟੇਕ ਐੱਮ. ਟੀ. 6750 ਆਕਟਾ-ਕੋਰ ਪ੍ਰੋਸੈਸਰ ਨਾਲ 3ਜੀਬੀ ਰੈਮ ਅਤੇ 32ਜੀਬੀ ਸਟੋਰੇਜ ਦਿੱਤੀ ਘਈ ਹੈ। ਹੈਂਡਸੈੱਟ ''ਚ ਯੂਜ਼ਰ 2 ਟੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕਣਗੇ। 

ਕੈਮਰੇ ਦੀ ਗੱਲ ਕਰੀਅ ਤਾਂ ਜ਼ੈੱਨਫੋਨ 3 ਐੱਸ ਮੈਕਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜੋ ਐੱਫ/2.0 ਅਪਰਚਰ, 5ਪੀ ਲਾਰਗਨ ਲੈਂਸ ਅਤੇ ਡਿਊਲ-ਐੱਲ. ਈ. ਡੀ. ਰਿਅਲ-ਟੋਨ ਫਲੈਸ਼ ਨਾਲ ਲੈਸ ਹੈ। ਰਿਅਰ ਕੈਮਰਾ ਸੁਪਰ ਰੈਜ਼ੋਲਿਊਸ਼ਨ ਮੋਡ, ਲੋ-ਲਾਈਟ ਮੋਡ, ਪਨੋਰਮਿਕ ਮੋਡ, ਬੈਕਲਾਈਟ ਐੱਚ. ਡੀ. ਆਰ ਮੋਡ ਅਤੇ ਬਿਊਟੀਫਿਕੇਸ਼ਨ ਮੋਡ ਨਾਲ ਆਉਂਦਾ ਹੈ। ਇਸ ਦੇ ਫਰੰਟ ਕੈਮਰੇ ਦਾ ਸੈਂਸਰ 8 ਮੈਗਾਪਿਕਸਲ ਦਾ ਹੈ। ਡਿਊਲ ਸਿਮ ਜ਼ੈੱਨਫੋਨ 3 ਐੱਸ ਮੈਕਸ (ਜ਼ੈੱਡ. ਸੀ. 521 ਟੀ. ਐੱਲ.) ਰਿਵਰਸ ਚਾਰਜਿੰਗ ਸਮਰੱਥਾ ਨਾਲ ਆਉਂਦਾ ਹੈ। ਇਹ ਫੋਨ ਪਾਵਰਬੈਂਕ ਤੇ ਤੌਰ ''ਤੇ ਵੀ ਕੰਮ ਕਰ ਸਕਦਾ ਹੈ। 


Related News