ਅੱਜ ਐਮਾਜ਼ਾਨ ''ਤੇ ਫਿਰ ਵਿਕੇਗਾ Xiaomi Redmi 4A ਸਮਾਰਟਫੋਨ, ਕੀਮਤ 5,999 ਰੁਪਏ

Thursday, Mar 30, 2017 - 10:50 AM (IST)

ਅੱਜ ਐਮਾਜ਼ਾਨ ''ਤੇ ਫਿਰ ਵਿਕੇਗਾ Xiaomi Redmi 4A ਸਮਾਰਟਫੋਨ, ਕੀਮਤ 5,999 ਰੁਪਏ
ਜਲੰਧਰ- ਰੈੱਡਮੀ ਨੇ ਕਾਫੀ ਘੱਟ ਕੀਮਤ ''ਚ ਆਪਣਾ ਸਮਾਰਟਫੋਨ 4A ਲਿਆ ਕੇ ਬਾਜ਼ਾਰ ''ਚ ਤਹਿਲਕਾ ਮਚਾ ਦਿੱਤਾ ਹੈ। ਅੱਜ 12 ਵਜੇ ਇਕ ਵਾਰ ਫਿਰ ਐਮਾਜ਼ਾਨ ''ਤੇ ਰੈੱਡਮੀ 4A ਦੀ ਵਿਕਰੀ ਸ਼ੁਰੂ ਹੋਵੇਗੀ। ਇਸ ਫੋਨ ਦੀ ਪਹਿਲੀ ਸੇਲ 23 ਮਾਰਚ ਨੂੰ ਸ਼ੁਰੂ ਹੁੰਦੇ ਹੀ ਕੁਝ ਹੀ ਦੇਰ ''ਚ ਇਹ ਸਮਾਰਟਫੋਨ ਆਊਟ ਆਫ ਸਟਾਕ ਹੋ ਗਿਆ ਸੀ। 
ਭਾਰਤ ''ਚ ਸ਼ਿਓਮੀ ਕੰਪਨੀ ਦੇ ਰੈੱਡਮੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਮਾਰਟਫੋਨ ''ਚ ਸ਼ਾਮਲ ਹਨ। ਰੈੱਡਮੀ 3S, ਰੈੱਡਮੀ 3S Prime, ਰੈੱਡਮੀ ਨੋਟ 4 ਵਰਗੇ ਫੋਨ ਸ਼ਾਮਲ ਹਨ। ਰੈੱਡਮੀ 4A ਦੀ ਕੀਮਤ ਸਿਰਫ 5,999 ਰੁਪਏ ਹੈ। ਇਸ ਕੀਮਤ ਦੇ ਰੇਂਜ ''ਚ ਹੋਰ ਸਮਾਰਟਫੋਨ ਕਿਸੇ ਦੂਜੇ ਫੋਨ ਦੇ ਮੁਕਾਬਲੇ ਕਿਤੇ ਨਹੀਂ ਟਿਕਦੇ।
ਫੀਚਰਸ -
1. ਰੈੱਡਮੀ 4A ''ਚ 13MP ਕੈਮਰਾ ਅਤੇ 5MP ਦਾ ਫਰੰਟ ਕੈਮਰਾ ਹੈ।
2. 16 ਜੀ. ਬੀ. ਇੰਟਰਨਲ ਮੈਮਰੀ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਸਹਾਰੇ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
3. ਫੋਨ ਦਾ ਡਿਸਪਲੇ 5 ਇੰਚ ਦਾ ਹੈ। ਫੋਨ ''ਚ 3,120 mAh ਬੈਟਰੀ ਹੈ।
4. ਡਿਜ਼ਾਇਨ ਦੀ ਗੱਲ ਕਰੀਏ ਤਾਂ ਰੈੱਡਮੀ 4A ਦੀ ਲੁੱਕ ਅਤੇ ਡਿਜ਼ਾਈਨ ਕਿਸੇ ਮਾਮਲੇ ''ਚ ਹੋਰ ਫੋਨ ਤੋਂ ਘੱਟ ਨਹੀਂ ਹੈ।

Related News