ਗੂਗਲ ਨੇ ਅੱਜ ਰਾਜਾ ਰਾਮ ਮੋਹਨ ਰਾਏ ਦੇ 246ਵੇਂ ਜਨਮ ਦਿਨ 'ਤੇ ਬਣਾਇਆ ਸ਼ਾਨਦਾਰ ਡੂਡਲ

Tuesday, May 22, 2018 - 04:19 PM (IST)

ਗੂਗਲ ਨੇ ਅੱਜ ਰਾਜਾ ਰਾਮ ਮੋਹਨ ਰਾਏ ਦੇ 246ਵੇਂ ਜਨਮ ਦਿਨ 'ਤੇ ਬਣਾਇਆ ਸ਼ਾਨਦਾਰ ਡੂਡਲ

ਜਲੰਧਰ-ਗੂਗਲ ਨੇ ਅੱਜ ਦੇਸ਼ ਦੇ ਮਹਾਨ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੀ 246ਵੀਂ ਜਯੰਤੀ ਦੇ ਮੌਕੇ 'ਤੇ ਸ਼ਾਨਦਾਰ ਡੂਡਲ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ। ਇਸ ਡੂਡਲ 'ਤੇ ਕਲਿੱਕ ਕਰਦੇ ਹੀ ਤੁਹਾਨੂੰ ਰਾਜਾ ਰਾਮ ਮੋਹਨ ਰਾਏ ਨਾਲ ਜੁੜੀਆਂ ਬਹੁਤ ਸਾਰੀਆਂ ਜਾਣਕਾਰੀਆਂ ਮਿਲ ਜਾਣਗੀਆਂ। ਰਾਜਾ ਰਾਮ ਮੋਹਨ ਰਾਏ ਨੇ 19ਵੀਂ ਸਦੀ 'ਚ ਸਮਾਜ ਸੁਧਾਰ ਦੇ ਲਈ ਬਹੁਤ ਸਾਰੇ ਅੰਦੋਲਨ ਚਲਾਏ ਸਨ, ਜਿਨ੍ਹਾਂ 'ਚ ਸਤੀ ਪ੍ਰਥਾ, ਬਾਲ ਵਿਆਹ ਵਰਗੇ ਅੰਦੋਲਨ ਸਭ ਤੋਂ ਅਹਿਮ ਸਨ। ਇਨ੍ਹਾਂ ਸਾਰੀਆਂ ਕੁਰੀਤੀਆਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਔਰਤਾਂ ਨੂੰ ਝੱਲਣਾ ਪਿਆ ਸੀ।

 

ਰਾਜਾ ਰਾਮ ਮੋਹਨ ਰਾਏ ਨੇ ਭਾਰਤੀ ਸਮਾਜ 'ਚ ਫੈਲੀਆਂ ਇਨ੍ਹਾਂ ਬੁਰਾਈਆਂ ਦਾ ਵਿਰੋਧ ਕੀਤਾ। ਬ੍ਰਹਮ ਸਮਾਜ ਦੇ ਸੰਸਥਾਪਕ ਰਾਜਾ ਰਾਮ ਮੋਹਨ ਰਾਏ ਦਾ ਜਨਮ 22 ਮਈ 1772 ਨੂੰ ਪੱਛਮੀ ਬੰਗਾਲ 'ਚ ਹੁਗਲੀ ਜ਼ਿਲੇ ਦੇ ਰਾਧਾਨਗਰ ਪਿੰਡ 'ਚ ਹੋਇਆ ਸੀ ਅਤੇ ਸਿਰਫ 15 ਸਾਲ ਦੀ ਉਮਰ 'ਚ ਉਨ੍ਹਾਂ ਨੇ ਬੰਗਾਲੀ, ਸੰਸਕ੍ਰਿਤ, ਅਰਬੀ ਅਤੇ ਫਾਰਸੀ ਭਾਸ਼ਾ ਦਾ ਗਿਆਨ ਪ੍ਰਾਪਤ ਕਰ ਲਿਆ ਸੀ।

 

ਉਨ੍ਹਾਂ ਨੇ ਛੋਟੀ ਜਿਹੀ ਉਮਰ 'ਚ ਬਹੁਤ ਸਾਰੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਸੀ ਅਤੇ 17 ਸਾਲ ਦੀ ਉਮਰ 'ਚ ਉਨ੍ਹਾਂ ਨੇ ਮੂਰਤੀ ਪੂਜਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਨਾ ਸਿਰਫ ਸਮਾਜ 'ਚ ਫੈਲੀਆਂ ਬੁਰੀਆਂ ਕੁਰੀਤੀਆਂ ਨੂੰ ਦੂਰ ਕਰਨ 'ਚ ਸਭ ਤੋਂ ਅੱਗੇ ਰਹੇ ਸਗੋਂ ਉਨ੍ਹਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਉਣ ਲਈ ਲੜਾਈ 'ਚ ਵੱਧ-ਚੜ ਕੇ ਹਿੱਸਾ ਵੀ ਲਿਆ ਸੀ।


Related News