ਵੀਡੀਓ ਰਿਕਾਰਡ ਕਰਨ ਲਈ ਕਹਿਣਾ ਹੋਵੇਗਾ ਸਿਰਫ Ok Garmin
Sunday, Sep 04, 2016 - 10:17 AM (IST)

ਜਲੰਧਰ : ਤੁਸੀਂ ਬਹੁਤ ਸਾਰੇ ਕੈਮਰਿਆਂ ਦੀ ਵਰਤੋਂ ਕੀਤੀ ਹੋਵੇਗੀ ਪਰ ਇਸ ਨਵੇਂ ਐਕਸ਼ਨ ਕੈਮਰੇ ਨੂੰ ਕੰਟ੍ਰੋਲ ਕਰਨ ਲਈ ਸਿਰਫ ਵੁਆਇਸ ਕਮਾਂਡ ਦੀ ਲੋੜ ਹੋਵੇਗੀ। ਗੋ-ਪ੍ਰੋ ਦੇ ਕੈਮਰਿਆਂ ਨੂੰ ਐਕਸ਼ਨ ਕੈਮਰਾ ਸ਼੍ਰੇਣੀ ਦਾ ਕਿੰਗ ਕਿਹਾ ਜਾਂਦਾ ਹੈ ਪਰ ਹੋਰ ਨਿਰਮਾਤਾ ਇਸ ਬਾਰੇ ਕੀ ਕਰ ਰਹੇ, ਇਸ ਬਾਰੇ ਦੱਸਣ ਦਾ ਉਨ੍ਹਾਂ ਕੋਲ ਵਧੀਆ ਮੌਕਾ ਹੈ। ਬਰਲਿਨ ਵਿਚ ਆਈ. ਐੱਫ. ਏ. 2016 ਟ੍ਰੇਡ ਸ਼ੋਅ ਚੱਲ ਰਿਹਾ ਹੈ ਅਤੇ ਇਸ ਸ਼ੋਅ ਵਿਚ ਗਾਰਮਿਨ ਨੇ ਵਰਬ ਅਲਟਰਾ 30 (Virb ”ltra ੩੦) ਨੂੰ ਪੇਸ਼ ਕੀਤਾ ਹੈ ਜੋ ਕਿ ਇਕ 4ਕੇ ਕੈਮਰਾ ਹੈ ।
ਡਿਜ਼ਾਈਨ
ਦੇਖਣ ਵਿਚ ਵਿਰਬ ਅਲਟ੍ਰਾ 30 ਬਹੁਤ ਸਾਰੇ ਗੋ-ਪ੍ਰੋ ਐਕਸ਼ਨ ਕੈਮਰਿਆਂ ਵਾਂਗ ਲੱਗਦਾ ਹੈ। ਇਸ ਵਿਚ ਪਹਿਲਾਂ ਬੁਲੇਟ-ਸ਼ੇਪਡ ਐਕਸ਼ਨ ਕੈਮਰਾ ਫਿਰ ਆਇਤਾਕਾਰ ਰੂਪ ਵਿਚ ਦਿਖਾਈ ਦੇਣ ਵਾਲਾ ਕੈਮਰਾ ਸਾਹਮਣੇ ਆਇਆ ਪਰ ਵਿਰਬ ਅਲਟ੍ਰਾ 30 ਪੂਰਾ ਗੋ-ਪ੍ਰੋ ਵਰਗਾ ਹੀ ਲੱਗਦਾ ਹੈ। ਹਾਲਾਂਕਿ ਇਹ ਕੋਈ ਬੁਰੀ ਗੱਲ ਨਹੀਂ ਹੈ ਕਿਉਂਕਿ ਇਸ ਦੇ ਫੀਚਰਸ ਇਸ ਕਮੀ ਨੂੰ ਪੂਰਾ ਕਰ ਦਿੰਦੇ ਹਨ।
ਵੁਆਇਸ ਕੰਟ੍ਰੋਲ ਹੈ ਖਾਸ ਫੀਚਰ
ਯੂਜ਼ਰ ਨੂੰ ਸਿਰਫ ''ਓਕੇ ਗਾਰਮਿਨ'' ਕਹਿਣ ਦੀ ਲੋੜ ਹੋਵੇਗੀ, ਜਿਸ ਦੇ ਨਾਲ ਵਰਬ ਅਲਟਰਾ 30 ਰਿਕਾਰਡਿੰਗ ਸਟਾਰਟ ਕਰ ਦੇਵੇਗਾ। ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਵੁਆਇਸ ਕੰਟ੍ਰੋਲ ਫੀਚਰ ਰਿਕਾਰਡਿੰਗ ਲਈ ਦਿੱਤਾ ਗਿਆ ਹੈ।
RECORDING OPTIONS
30 ਫ੍ਰੇਮਸ ਪ੍ਰਤੀ ਸੈਕਿੰਟ ''ਤੇ 4ਕੇ ਵੀਡੀਓ, 60 ਫ੍ਰੇਮਸ ਪ੍ਰਤੀ ਸਕਿੰਟ ਉੱਤੇ 2.7 ਦੇ ਵੀਡੀਓ, 120 ਫ੍ਰੇਮਸ ਪ੍ਰਤੀ ਸਕਿੰਟ ''ਤੇ ਫੁੱਲ ਐੱਚ. ਡੀ. (1080ਪੀ) ਵੀਡੀਓ, 240 ਫ੍ਰੇਮਸ ਪ੍ਰਤੀ ਸਕਿੰਟ ''ਤੇ ਐੱਚ. ਡੀ. (720ਪੀ) ਵੀਡੀਓ ਅਤੇ 300 ਫ੍ਰੇਮਸ ਪ੍ਰਤੀ ਸੈਕੇਂਡ ''ਤੇ 480ਪੀ ਵੀਡੀਓ ਰਿਕਾਰਡ ਕਰ ਸਕਦੇ ਹਾਂ। ਇਸ ਦੇ ਇਲਾਵਾ ਸਮੂਥ ਵੀਡੀਓ ਰਿਕਾਰਡਿੰਗ ਲਈ 3-ਐਕਸਿਸ ਇਮੇਜ ਸਟੇਬਲਾਈਜ਼ੇਸ਼ਨ ਲੱਗਾ ਹੈ।
ਵਰਬ ਅਲਟ੍ਰਾ 30 ਦੇ ਹੋਰ ਫੀਚਰਸ -
ਇਸ ਵਿਚ 1.75 ਇੰਚ ਦੀ ਟੱਚ-ਸਕ੍ਰੀਨ ਲੱਗੀ ਹੈ ਜਿਸ ਦੀ ਵਾਟਰ ਪਰੂਫ ਕੇਸ ਨਾਲ ਵੀ ਵਰਤੋਂ ਕੀਤੀ ਜਾ ਸਕੇਗੀ। |
ਵਾਟਰਪਰੂਫ ਕੇਸ ਦੀ ਮਦਦ ਨਾਲ ਇਹ ਕੈਮਰਾ 40ਐੱਮ (130 ਫੁੱਟ) ਪਾਣੀ ਵਿਚ ਸਰਵਾਈਵ ਕਰ ਸਕਦਾ ਹੈ। |
ਸੈਂਸਰਜ਼ ਨਾਲ ਲੈਸ ਇਸ ਕੈਮਰੇ ਵਿਚ ਅਕਸਿਲਰੋਮੀਟਰ, ਜਾਇਰੋਸਕੋਪ, ਅਲਟੀਮੀਟਰ ਅਤੇ ਕੰਪਸ ਸੈਂਸਰਜ਼ ਲੱਗੇ ਹਨ। |
ਹਾਈ ਸੈਂਸੇਟੀਵਿਟੀ ਮਾਈਕ੍ਰੋਫੋਨ ਕਲਿਅਰ ਆਡੀਓ ਨੂੰ ਰਿਕਾਰਡ ਕਰਨ ਵਿਚ ਮਦਦ ਕਰਦਾ ਹੈ । |
ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁਥ ਅਤੇ ਏ. ਐੱਨ. ਟੀ.+ ਜਿਹੇ ਫੀਚਰਸ ਦਿੱਤੇ ਗਏ ਹਨ । |
ਆਈ. ਓ. ਐੱਸ. ਅਤੇ ਐਂਡ੍ਰਾਇਡ ਐਪ ਦੀ ਮਦਦ ਨਾਲ ਮਿਲੇਗੀ ਕੰਟ੍ਰੋਲ ਕਰਨ ਦੀ ਸਹੂਲਤ। |
4ਕੇ ''ਤੇ 75 ਮਿੰਟ ਅਤੇ 1080ਪੀ ਉੱਤੇ 125 ਮਿੰਟ ਤੱਕ ਦਾ ਬੈਟਰੀ ਬੈਕਅਪ ਮਿਲੇਗਾ । |
ਕੀਮਤ : 500 ਡਾਲਰ (ਲਗਭਗ 33,286 ਰੁਪਏ)