ਬਿਨਾਂ ਕੁਆਲਿਟੀ ਖਰਾਬ ਹੋਏ ਇੰਝ ਭੇਜੋ ਵਟਸਐਪ ਪਿਕਚਰ

07/22/2019 3:58:31 PM

ਗੈਜੇਟ ਡੈਸਕ– ਜੇਕਰ ਤੁਸੀਂ ਤਸਵੀਰਾਂ ਸੈਂਡ ਕਰਨ ਲਈ ਵਟਸਐਪ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਵਟਸਐਪ ਰਾਹੀਂ ਤਸਵੀਰਾਂ ਭੇਜਣ ’ਤੇ ਹਮੇਸ਼ਾ ਯੂਜ਼ਰ ਪਿਕਚਰ ਕੁਆਲਿਟੀ ਖਰਾਬ ਹੋਣ ਦੀ ਸ਼ਿਕਾਇਤ ਕਰਦੇ ਹਨ ਯਾਨੀ ਸੈਂਡਰ ਦੁਆਰਾ ਭੇਜੀ ਗਈ ਓਰਿਜਨਲ ਤਸਵੀਰ ਰਿਸੀਵਰ ਨੂੰ ਨਹੀਂ ਮਿਲਦੀ।
- ਯੂਜ਼ਰਜ਼ ਦੀ ਇਸ ਸਮੱਸਿਆ ’ਤੇ ਧਿਆ ਦਿੰਦੇ ਹੋਏ ਅੱਜ ਅਸੀਂ ਤੁਹਾਡੇ ਲਈ ਅਜਿਹੇ ਟਿਪਸ ਲੈ ਕੇ ਆਏ ਹਾਂ ਜੋ ਵਟਸਐਪ ਤੋਂ ਫੁਲ ਸਾਈਜ਼ ਓਰਿਜਨਲ ਤਸਵੀਰ ਸ਼ੇਅਰ ਕਰਨ ’ਚ ਤੁਹਾਡੀ ਕਾਫੀ ਮਦਦ ਕਰਨਗੇ।

ਫਰਸਟ ਮੈਥਡ-ਡਾਕਿਊਮੈਂਟ ’ਚ ਕਰੋ ਫੁਲ ਸਾਈਜ਼ ਤਸਵੀਰ ਸੈਂਡ
ਸਟੈੱਪ 1- ਸਭ ਤੋਂ ਪਹਿਲਾਂ ਵਟਸਐਪ ਓਪਨ ਕਰੋ ਅਤੇ ਜਿਨ੍ਹਾਂ ਨੂੰ ਤੁਸੀਂ ਫੁਲ ਸਾਈਜ਼ ਤਸਵੀਰ ਸੈਂਡ ਕਰਨਾ ਚਾਹੁੰਦੇ ਹੋ, ਉਸ ਗਰੁੱਪ ਜਾਂ ਚੈਟ ’ਚ ਜਾਓ।
ਸਟੈੱਪ 2- ਪੇਪਰ ਪਿਨ ਆਈਕਨ ’ਤੇ ਕਲਿੱਕ ਕਰਨ ਤੋਂ ਬਾਅਦ ਡਾਕਿਊਮੈਂਟ ’ਤੇ ਕਲਿੱਕ ਕਰੋ।
ਸਟੈੱਪ 3- ਬ੍ਰਾਊਜ਼ ਕਰੋ ਅਤੇ ਤਸਵੀਰ ਨੂੰ ਸਿਲੈਕਟ ਕਰੋ, ਉਸ ਤੋਂ ਬਾਅਦ ਸੈਂਡ ਬਟਨ ’ਤੇ ਕਲਿੱਕ ਕਰ ਦਿਓ। ਅਜਿਹਾ ਕਰਨ ’ਤੇ ਫੁਲ ਸਾਈਜ਼ ’ਚ ਫੁਲ ਰੈਜ਼ੋਲਿਊਸ਼ਨ ਦੇ ਨਾਲ ਓਰਿਜਨਲ ਇਮੇਜ ਸੈਂਡ ਹੋ ਜਾਵੇਗੀ। 

PunjabKesari

ਸੈਕਿੰਡ ਮੈਥਡ- ਫੁਲ ਪ੍ਰਾਈਵੇਸੀ ’ਚ ਇਸ ਤਰ੍ਹਾਂ ਭੇਜੋ ਤਸਵੀਰ
ਸਟੈੱਪ 1- ਫਾਈਲ ਮੈਨੇਜਰ/ਐਕਸਪਲੋਰਰ ’ਚ ਫਾਇਲ ਨੂੰ ਓਪਨ ਕਰੋ ਅਤੇ ਸਿਲੈਕਟ ਕਰੋ।
ਸਟੈੱਪ 2- ਤਸਵੀਰ ਨੂੰ ਰੀਨੇਮ ਕਰੋ ਅਤੇਉਸ ਦੀ ਐਕਸਟੈਂਸ਼ਨ ਨੂੰ image ਤੋਂ image.doc ਰੱਖੋ। ਜਿਸ ਤੋਂ ਬਾਅਦ ਰਿਸੀਵਰ ਦੀ ਪ੍ਰੋਫਾਇਲ ’ਚ ਜਾਓ ਅਤੇ ਅਟੈਚਮੈਂਟ ’ਚ ਇਸ ਫਾਇਲ ਨੂੰ ਸੈਂਡ ਕਰ ਦਿਓ। 
ਸਟੈੱਪ 3- ਰਿਸੀਵਰ ਨੂੰ ਕਹੋ ਕਿ ਇਸ ਫਾਇਲ ਨੂੰ ਦੁਬਾਰਾ jpg ਐਸਟਨੈਂਸ਼ਨ ’ਚ ਸੇਵ ਕਰਕੇ ਇਮੇਜ ਦੇਖੋ।

PunjabKesari

ਥਰਡ ਮੈਥਡ- ਜ਼ਿਪ ਫਾਇਲ ਬਣਾ ਕੇ ਸ਼ੇਅਰ ਕਰੋ ਫੋਟੋਜ਼
ਸਟੈੱਪ 1- ਜ਼ਿਆਦਾ ਤਸਵੀਰਾਂ ਹੋਣ ’ਤੇ ਫਾਇਲ ਮੈਨੇਜਰ ਜਾਂ ਕਿਸੇ ਥਰਡ ਪਾਰਟੀ ਕੰਪ੍ਰੈਸ਼ਨ ਟੂਲ ਰਾਹੀਂ ਸਾਰੀਆਂ ਤਸਵੀਰਾਂ ਦੀ ਜ਼ਿਪ ਫਾਇਲ ਬਣਾਓ। 
ਸਟੈੱਪ 2- ਫਾਇਲ ਮੈਨੇਜਰ ਤੋਂ ਹੀ ਇਸ ਜ਼ਿਪ ਫਾਇਲ ਨੂੰ ਵਟਸਐਪ ’ਤੇ ਸ਼ੇਅਰ ਕਰੋ ਜਾਂ ਫਿਰ ਵਟਸਐਪ ’ਚ ਜਾ ਕੇ ਕਾਨਟੈਕਟ ਨੰਬਰ ਨੂੰ ਓਪਨ ਕਰਕੇ ਅਟੈਚਮੈਂਟ ਲਗਾ ਕੇ ਇਸ ਨੂੰ ਸੈਂਡ ਕਰੋ। 
ਸਟੈੱਪ 3- ਰਿਸੀਵਰ ਨੂੰ ਇਸ ਫੋਲਡਰ ਨੂੰ ਸਾਫਟਵੇਅਰ ਰਾਹੀਂ ਅਨਜ਼ਿਪ ਕਰਨ ਨੂੰ ਕਹੋ ਜਿਸ ਤੋਂ ਬਾਅਦ ਰਿਸੀਵਰ ਤਸਵੀਰਾਂ ਨੂੰ ਦੇਖ ਸਕੇਗਾ। 


Related News