ਬਾਈਕ ਨੂੰ ਜਲਦੀ ਖਰਾਬ ਹੋਣ ਤੋਂ ਬਾਉਣਗੇ ਇਹ ਟਿਪਸ
Tuesday, Oct 11, 2016 - 12:00 PM (IST)

ਜਲੰਧਰ- ਮੋਟਰਸਾਈਕਲ ਖਰੀਦਣ ਤੋਂ ਬਾਅਦ ਉਸ ਦਾ ਰੱਖ-ਰਖਾਅ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ਜਿਵੇਂ ਕਾਰ ਨੂੰ ਸਮੇਂ-ਸਮੇਂ ''ਤੇ ਸਰਵਿਸ ਦੀ ਲੋੜ ਹੁੰਦੀ ਹੈ ਠੀਕ ਉਸੇ ਤਰ੍ਹਾਂ ਸਰਵਿਸ ਦੀ ਲੋੜ ਤੁਹਾਡੀ ਬਾਈਕ ਨੂੰ ਵੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਜ਼ਰੂਰੀ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੀ ਬਾਈਕ ਨੂੰ ਹਮੇਸ਼ਾ ਕਾਇਮ ਰੱਖ ਸਕਦੇ ਹੋ।
ਬਾਈਕ ਨੂੰ ਮੈਨਟੇਨ ਰੱਖਣ ਦੇ ਟਿਪਸ-
ਟਾਇਰ-
ਬਾਈਕ ਨੂੰ ਮੈਨਟੇਨ ਕਰਨ ਲਈ ਉਸ ਦੇ ਟਾਇਰਾਂ ਦਾ ਵੀ ਖਾਸਾ ਧਿਆਨ ਰੱਖਣਾ ਪੈਂਦਾ ਹੈ। ਹਮੇਸ਼ਾ ਟਾਇਰ ਦੀ ਕੰਡੀਸ਼ਨ ਅਤੇ ਹਵਾ ਦੇ ਪ੍ਰੈਸ਼ਰ ਦਾ ਖਾਸ ਧਿਆਨ ਰੱਖੋ ਅਤੇ ਸਮੇਂ-ਸਮੇਂ ''ਤੇ ਵ੍ਹੀਲ ਬੈਲੇਂਸਿੰਗ ਚੈੱਕ ਕਰਾਉਂਦੇ ਹੋ। ਯਾਦ ਰਹੇ ਕਿ ਬਿਨਾਂ ਗ੍ਰਿਪ ਵਾਲੇ ਟਾਇਰਾਂ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ।
ਬੈਟਰੀ-
ਬਾਈਕ ਦੀ ਬੈਟਰੀ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ, ਅਜਿਹੇ ''ਚ ਬਾਈਕ ਦੀ ਬੈਟਰੀ ਨੂੰ ਸਮੇਂ-ਸਮੇਂ ''ਤੇ ਸਾਫ ਕਰਦੇ ਰਹੋ। ਬੈਟਰੀ ''ਚ ਜੇਕਰ ਕਿਸੇ ਵੀ ਤਰ੍ਹਾਂ ਦੀ ਲੀਕੇਜ ਹੋਵੇ ਤਾਂ ਉਸ ਨੂੰ ਤੁਰੰਤ ਬਦਲ ਦਿਓ। ਜੇਕਰ ਜ਼ਿਆਦਾ ਨਹੀਂ ਚੱਲਦੀ ਤਾਂ ਬੈਟਰੀ ਨੂੰ ਸਮੇਂ-ਸਮੇਂ ''ਤੇ ਚਾਰਜ ਕਰਦੇ ਰਹੋ।
ਇੰਜਣ-
ਇੰਜਣ ਦੀ ਸਮੇਂ-ਸਮੇਂ ''ਤੇ ਸਰਵਿਸਿੰਗ ਕਰਾਉਂਦੇ ਰਹੋ। ਸਰਵਿਸਿੰਗ ਦੇ ਸਮੇਂ ਕਾਰਬੋਰੇਟਰ ਅਤੇ ਵਾਲਵ ਦੀ ਸਫਾਈ ਜ਼ਰੂਰ ਕਰਵਾਓ। ਤੁਹਾਨੂੰ ਦੱਸ ਦਈਏ ਕਿ ਹਰ 1500 ਕਿਲੋਮੀਟਰ ਤੋਂ ਬਾਅਦ ਕਾਰਬੋਰੇਟਰ ਨੂੰ ਸਾਫ ਕਰਨਾ ਜ਼ਰੂਰੀ ਹੈ। ਨਾਲ ਹੀ ਬਾਈਕ ਦੇ ਸਪਾਰਕ ਪਲੱਗ ਦਾ ਵੀ ਧਿਆਨ ਰੱਖੋ। 4-ਸਟ੍ਰੋਕ ਬਾਈਕ ''ਚ ਹਰ 1500 ਕਿਲੋਮੀਟਰ ਤੋਂ ਬਾਅਦ ਸਪਾਰਕ ਪਲੱਗ ਨੂੰ ਬਦਲ ਦਿਓ।
ਇੰਜਣ ਆਇਲ-
ਬਾਈਕ ਦੇ ਇੰਜਣ ਦੀ ਦੇਖਭਾਲ ਬਹੁਤ ਜ਼ਰੀਰੀ ਹੈ। ਬਿਹਤਰ ਇੰਜਣ ਪਰਫਾਰਮੈਂਸ ਲਈ ਵਧੀਆ ਇੰਜਣ ਆਇਲ ਦੀ ਵਰਤੋਂ ਕਰੋ। ਨਾਲ ਹੀ ਤੈਅ ਸਮੇਂ ''ਤੇ ਇੰਜਣ ਆਇਲ ਨੂੰ ਬਦਲ ਦਿਓ। ਇੰਜਣ ਆਇਲ ਦੇ ਲੈਵਲ ਨੂੰ ਹਮੇਸ਼ਾ ਚੈੱਕ ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਇੰਜਣ ਆਇਲ ਕਿਤੋਂ ਲੀਕ ਤਾਂ ਨਹੀਂ ਹੋ ਰਿਹਾ। ਗੰਦੇ ਇੰਜਣ ਆਇਲ ਦੇ ਨਾਲ ਬਾਈਕ ਚਲਾਉਣ ਨਾਲ ਨਾ ਸਿਰਪ ਮਾਈਲੇਜ ''ਤੇ ਅਸਰ ਪੈਂਦਾ ਹੈ ਸਗੋਂ ਇਸ ਨਾਲ ਇੰਜਣ ਦੀ ਲਾਈਫ ਅਤੇ ਪਰਫਾਰਮੈਂਸ ਵੀ ਘੱਟ ਹੁੰਦੀ ਹੈ।
ਏਅਰ ਫਿਲਟਰ-
ਏਅਰ ਫਿਲਟਰ ਵੀ ਬਾਈਕ ਦਾ ਇਕ ਜ਼ਰੂਰੀ ਹਿੱਸਾ ਹੈ। ਬਾਈਕ ਦੇ ਏਅਰ ਫਿਲਟਰ ਨੂੰ ਸਮੇਂ-ਸਮੇਂ ''ਤੇ ਸਾਫ ਕਰਦੇ ਰਹੋ ਅਤੇ ਹੋ ਸਕੇ ਤਾਂ ਸਰਵਿਸ ਕਰਾਉਂਦੇ ਸਮੇਂ ਇਸ ਨੂੰ ਬਦਲ ਦਿਓ।
ਕਲੱਚ-
ਕਲੱਚ ਦਾ ਐਡਜਸਟਮੈਂਟ ਹਮੇਸ਼ਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਕਲੱਚ ਨੂੰ ਬਹੁਤ ਜ਼ਿਆਦਾ ਟਾਈਟ ਨਾ ਰੱਖੋ। ਕਲੱਚ ''ਚ ਫ੍ਰੀ ਪਲੇਅ ਰੱਖੋ ਤਾਂ ਜੋ ਬਾਈਕ ਚਲਾਉਂਦੇ ਸਮੇਂ ਕਲੱਚ ਦੱਬਿਆ ਨਾ ਰਹੇ। ਇਸ ਨਾਲ ਕਲੱਚ ''ਤੇ ਜ਼ੋਰ ਪੈਂਦਾ ਹੈ ਜਿਸ ਦਾ ਅਸਰ ਮਾਈਲੇਜ ''ਤੇ ਵੀ ਪੈਂਦਾ ਹੈ।
ਟ੍ਰਾਂਸਮਿਸ਼ਨ-
ਬਾਈਕ ''ਚ ਲੱਗੀ ਚੇਨ ਦਾ ਰੱਖ-ਰਖਾਅ ਵੀ ਬਹੁਤ ਜ਼ਰੂਰੀ ਹੈ। ਚੇਨ ਨੂੰ ਸਮੇਂ-ਸਮੇਂ ''ਤੇ ਸਾਪ ਕਰਦੇ ਰਹੋ। ਸਾਫਰਟ ਬੁਰਸ਼ ਦੀ ਮਦਦ ਨਾਲ ਉਸ ''ਤੇ ਲੱਗੀ ਮਿੱਟੀ ਨੂੰ ਸਾਫ ਕਰੋ। ਚੇਨ ਨੂੰ ਕਦੇ ਵੀ ਪਾਣੀ ਨਾਲ ਨਾ ਧੋਵੋ, ਇਸ ਨਾਲ ਚੇਨ ''ਤੇ ਜ਼ੰਗ ਲੱਗਣ ਦਾ ਡਰ ਬਣ ਜਾਂਦਾ ਹੈ। ਚੇਨ ਨੂੰ ਬਹੁਤ ਜਲਦੀ ਟਾਈਟ ਜਾਂ ਬਹੁਤ ਜ਼ਿਆਦਾ ਢਿੱਲਾ ਕਦੇ ਨਾ ਰੱਖੋ ਅਤੇ ਹੋ ਸਕੇ ਤਾਂ ਮਕੈਨਿਕ ਨਾਲ ਸਮੇਂ-ਸਮੇਂ ''ਤੇ ਚੇਨ ਦੀ ਜਾਂਚ ਕਰਾਉਂਦੇ ਰਹੋ। ਇਨ੍ਹਾਂ ਦਿੱਤੇ ਗਏ ਟਿਪਸ ਨੂੰ ਧਿਆਨ ''ਚ ਰੱਖੋਗੇ ਤਾਂ ਤੁਹਾਡੀ ਬਾਈਕ ਕਦੇ ਵੀ ਖਰਾਬ ਨਹੀਂ ਹੋਵੇਗੀ।