ਬੈਨ ਤੋਂ ਬਾਅਦ ਵੀ ਟਿਕਟੌਕ ਟਾਪ ''ਤੇ, ਜੁਲਾਈ ''ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਇਆ ਐਪ

Saturday, Aug 08, 2020 - 09:36 PM (IST)

ਬੈਨ ਤੋਂ ਬਾਅਦ ਵੀ ਟਿਕਟੌਕ ਟਾਪ ''ਤੇ, ਜੁਲਾਈ ''ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਇਆ ਐਪ

ਗੈਜੇਟ ਡੈਸਕ—ਸ਼ਾਰਟ ਵੀਡੀਓ ਮੇਕਿੰਗ ਅਤੇ ਸ਼ੇਅਰਿੰਗ ਪਲੇਟਫਾਰਮ ਟਿਕਟੌਕ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ 'ਚ ਹੈ। ਐਪ ਨੂੰ ਜੂਨ ਦੇ ਆਖਿਰ 'ਚ ਚੀਨੀ ਕੁਨੈਕਸ਼ਨ ਦੇ ਚੱਲਦੇ ਭਾਰਤ 'ਚ ਬੈਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਾਪਾਨ ਅਤੇ ਅਮਰੀਕਾ ਵਰਗੇ ਦੇਸ਼ ਵੀ ਇਸ 'ਤੇ ਬੈਨ ਲਗਾਉਣ ਦੀ ਪਲਾਨਿੰਗ ਕਰ ਰਹੇ ਹਨ। ਬੈਨ ਦੇ ਚੱਲਦੇ ਕਰੋੜਾਂ ਯੂਜ਼ਰਸ ਨੇ ਗੁਆਉਣ ਤੋਂ ਬਾਅਦ ਵੀ ਐਪ ਜੁਲਾਈ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਗਿਆ ਅਤੇ ਡਾਊਨਲੋਡ ਚਾਰਟ 'ਤੇ ਟਾਪ 'ਤੇ ਬਰਕਰਾਰ ਹੈ।

ਨਵੀਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਵੱਖ-ਵੱਖ ਦੇਸ਼ ਦੀਆਂ ਸਰਕਾਰਾਂ ਵੱਲੋਂ ਪਾਏ ਜਾ ਰਹੇ ਦਬਾਅ ਦੇ ਬਾਵਜੂਦ ਟਿਕਟੌਕ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ 'ਤੇ ਜੁਲਾਈ 2020 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲਾ ਐਪ ਬਣਿਆ। ਐਨਾਲਿਟਿਕਲ ਫਰਮ ਸੈਂਸਰ ਟਾਵਰ ਵੱਲੋਂ ਐਪਸ ਡਾਊਨਲੋਡ ਨਾਲ ਜੁੜਿਆ ਲੇਟੈਸਟ ਡਾਟਾ ਸ਼ੇਅਰ ਕੀਤਾ ਗਿਆ ਹੈ। ਜੁਲਾਈ, 2020 ਦੀ ਰਿਪੋਰਟ ਵੀ ਪਿਛਲੇ ਮਹੀਨਿਆਂ ਦੀ ਤਰ੍ਹਾਂ ਹੀ ਹੈ ਅਤੇ ਇਨ੍ਹਾਂ 'ਚ ਵੀ ਟਾਪ ਸਟਾਪ 'ਤੇ ਟਿਕਟੌਕ ਬਣਿਆ ਹੋਇਆ ਹੈ।

ਟਿਕਟੌਕ ਫਿਰ ਟਾਪ 'ਤੇ
ਜੁਲਾਈ ਮਹੀਨੇ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਗਏ ਟਾਪ-5 ਐਪਸ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਟਿਕਟੌਕ ਤੋਂ ਇਲਾਵਾ ਫੇਸਬੁੱਕ, ਜ਼ੂਮ, ਇੰਸਟਾਗ੍ਰਾਮ ਅਤੇ ਵਟਸਐਪ ਸ਼ਾਮਲ ਹਨ। ਦੋਵਾਂ ਹੀ ਐਪਸ ਦੇ ਟਾਪ ਚਾਰਟ 'ਚ ਟਿਕਟੌਕ ਸਭ ਤੋਂ ਉੱਤੇ ਰਿਹਾ ਅਤੇ ਦੋਵੇਂ ਸਟੋਰਸ ਮਿਲਾ ਕੇ ਇਸ ਨੂੰ ਜੁਲਾਈ ਮਹੀਨੇ 6.52 ਕਰੋੜ ਵਾਰ ਡਾਊਨਲੋਡ ਕੀਤਾ ਗਿਆ। ਭਾਰਤ 'ਚ ਟਿਕਟੌਕ ਬੈਨ ਕੀਤੇ ਜਾਣ ਦੇ ਚੱਲਦੇ ਇਸ ਦੇ ਵਰਗੇ ਫੀਚਰਸ ਦੇਣ ਵਾਲੇ ਐਪ Likee ਅਤੇ Snack Video ਵੀ ਮਸ਼ਹੂਰ ਹੋਏ ਅਤੇ ਟਾਪ-10 ਚਾਰਟ 'ਚ ਪਹੁੰਚੇ।


author

Karan Kumar

Content Editor

Related News