TikTok ਚਲਾਉਣ ਲਈ ਹੁਣ ਦੇਣਾ ਹੋਵੇਗਾ ID ਪਰੂਫ
Friday, Mar 01, 2019 - 06:08 PM (IST)

ਗੈਜੇਟ ਡੈਸਕ– TikTok ਐਪ ਨੇ ਘੱਟ ਉਮਰ ਵਾਲੇ ਯੂਜ਼ਰਜ਼ ਨੂੰ ਇਸ ਐਪ ਦਾ ਇਸਤੇਮਾਲ ਕਰਨ ’ਤੇ ਰੋਕ ਲਗਾ ਦਿੱਤੀ ਹੈ। ਰਿਪੋਰਟ ਮੁਤਾਬਕ 13 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਹੁਣ TikTok ਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਸ ਐਪ ਦੀ ਨਿਰਮਾਤਾ ਕੰਪਨੀ ByteDance ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਤ ਸਾਰੇ ਯੂਜ਼ਰਜ਼ ਦੀ ਉਮਰ 13 ਸਾਲ ਤੋਂ ਘੱਟ ਹੈ ਪਰ ਉਹ ਵੀ ਇਸ ਐਪ ਦਾ ਇਸਤੇਮਾਲ ਵੱਡੀ ਗਿਣਤੀ ’ਚ ਕਰ ਰਹੇ ਹਨ। ਯੂਜ਼ਰਜ਼ ਨੇ ਆਪਣਾ ਡੇਟ ਆਫ ਬਰਥ ਗਲਤ ਭਰ ਕੇ ਇਸ ਆਪ ’ਤੇ ਅਕਾਊਂਟ ਬਣਾਏ ਹੋਏ ਹਨ। ਇਸ ਲਈ ਹੁਣ ਇਸ ਐਪ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਯੂਜ਼ਰ ਨੂੰ ਸਰਕਾਰੀ ID ਪਰੂਫ ਦੀ ਕਾਪੀ ਦੇਣੀ ਲਾਜ਼ਮੀ ਹੋਵੇਗੀ।
ਇਸ ਤਰ੍ਹਾਂ ਕਰੋ ID ਸਬਮਿਟ
TikTok ਐਪ ਨੂੰ ਓਪਨ ਕਰੋ> ਇਸ ਤੋਂ ਬਾਅਦ ਪ੍ਰੋਫਾਈਲ> ਪ੍ਰਾਈਵੇਸੀ ਐਂਡ ਸੈਟਿੰਗਸ> ਰਿਪੋਰਟ ਏ ਪ੍ਰੋਬਲਮ> ਅਕਾਊਂਟ ਇਸ਼ੂ> ਇਮੇਲ ਐਡ ਕਰੋ।
TikTok ਚਾਹੁੰਦੀ ਹੈ ਕਿ ਜੋ ਯੂਜ਼ਰਜ਼ ਇਸ ਸਮੱਸਿਆ ਨਾਲ ਜੂਝ ਰਹੇ ਹਨ ਉਹ ਇਸ ਇਸ਼ੂ ਨੂੰ ਲੇ ਕੇ ਜਾਣਕਾਰੀ ਦੇਣ। ਤੁਹਾਡੇ ਵਲੋਂ ਕਵੈਰੀ ਜਨਰੇਟ ਕਰਨ ’ਤੇ TikTok ਸਪੋਰਟ ਟੀਮ ਤੁਹਾਨੂੰ ਹੱਲ ਦੱਸੇਗੀ।
We're hearing that a few people are having trouble accessing TikTok today. If you typed the wrong birthday, head to the "Report a Problem" section of the app and provide confirmation that you're age 13 or older by submitting a copy of your government ID.
— TikTok (@tiktok_us) February 27, 2019
Not here. In the app.
ਇਸ ਲਈ ਚੁੱਕਿਆ ਇਹ ਕਦਮ
ਫੈਡਰਲ ਟ੍ਰੇਡ ਕਮਿਸ਼ਨ ਨੇ TikTok ’ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਐਪ ਚਿਲਡਰਨ ਆਨਲਾਈਨ ਪ੍ਰਾਈਵੇਸੀ ਐਕਟ ਦਾ ਉਲੰਘਣ ਕਰ ਰਹੀ ਹੈ ਜਿਸ ਤੋਂ ਬਾਅਦ ਕੰਪਨੀ ਨੂੰ 5.7 ਮਿਲੀਅਨ ਡਾਲਰ ਦਾ ਫਾਈਨ ਲਗਾਇਆ ਗਿਆ ਹੈ, ਜਿਸ ਨੂੰ ਕੰਪਨੀ ਜਲਦੀ ਹੀ ਅਦਾ ਕਰ ਦੇਵੇਗੀ। ਇਸ ਅਹਿਮ ਕਦਮ ਨੂੰ ਚੁੱਕਣ ਤੋਂ ਬਾਅਦ ਹੁਣ TikTok ਦੁਆਰਾ ਇਹ ਫੈਸਲਾ ਲਿਆ ਗਿਆ ਹੈ।