TikTok ਬੈਨ ਦਾ ਅਸਰ, ਚਿੰਗਾਰੀ ਤੇ ਮਿੱਤਰੋਂ ਐਪ ਸਟੋਰ ਤੇ ਪਲੇਅ ''ਚ ਟਾਪ ''ਤੇ

07/01/2020 7:14:45 PM

ਗੈਜੇਟ ਡੈਸਕ—ਸਰਕਾਰ ਵੱਲੋਂ ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਨੂੰ ਬਲਾਕ ਕੀਤੇ ਜਾਣ ਤੋਂ ਬਾਅਦ ਹੀ ਇਸ ਦੇ ਦੇਸੀ ਰਾਈਵਲ ਤੇਜ਼ੀ ਨਾਲ ਮਸ਼ਹੂਰ ਹੋ ਰਹੇ ਹਨ। ਟਿਕਟਾਕ ਦੀ ਜਗ੍ਹਾ ਭਾਰਤ 'ਚ Roposo, Mitron ਅਤੇ Chingari ਵਰਗੀਆਂ ਐਪਸ ਹੁਣ ਡਾਊਨਲੋਡ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਸੋਮਵਾਰ ਨੂੰ 59 ਚੀਨੀ ਐਪਸ 'ਤੇ ਬੈਨ ਲਗਾਇਆ ਹੈ ਜਿਨ੍ਹਾਂ 'ਚ ਟਿਕਟਾਕ ਵੀ ਸ਼ਾਮਲ ਹੈ। ਇਸ ਤੋਂ ਬਾਅਦ ਚਿੰਗਾਰੀ ਅਤੇ ਮਿੱਤਰੋਂ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਟਾਪ 'ਤੇ ਪਹੁੰਚ ਗਏ ਹਨ।

ਚਿੰਗਾਰੀ ਐਪਲ ਦੇ ਐਪ ਸਟੋਰ 'ਤੇ ਸੋਸ਼ਲ ਨੈੱਟਵਰਕਿੰਗ ਐਪ ਦੀ ਕੈਟਿਗਰੀ 'ਚ ਨੰਬਰ-1 'ਤੇ ਦਿਖ ਰਿਹਾ ਹੈ ਅਤੇ ਇਸ ਨੂੰ 4.1 ਸਟਾਰ ਰੇਟਿੰਗ ਮਿਲੀ ਹੋਈ ਹੈ। ਇਸ ਤਰ੍ਹਾਂ ਐਪ ਸਟੋਰ ਦੇ 'ਟਾਪ ਫ੍ਰੀ ਐਪਸ' ਦੀ ਲਿਸਟ 'ਤੇ ਇਹ ਨੰਬਰ-2 'ਤੇ ਪਹੁੰਚ ਗਿਆ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ 'ਤੇ 4.5 ਸਟਾਰ ਰੇਟਿੰਗ ਮਿਲੀ ਹੈ ਅਤੇ ਹੁਣ ਤੱਕ 50 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਗੂਗਲ ਪਲੇਅ ਸਟੋਰ 'ਤੇ ਵੀ 'ਟਾਪ ਫ੍ਰੀ ਐਪਸ' ਦੀ ਲਿਸਟ 'ਚ ਇਹ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ ਅਤੇ ਰੋਜ਼ਾਨਾ ਲੱਖਾਂ ਯੂਜ਼ਰਸ ਇਸ ਨੂੰ ਡਾਊਨਲੋਡ ਕਰ ਰਹੇ ਹਨ।

PunjabKesari

ਗੱਲ ਕਰੀਏ ਮਿੱਤਰੋਂ ਐਪ ਦੀ ਤਾਂ ਐਪਲ ਐਪ ਸਟੋਰ ਦੇ 'ਟਾਪ ਫ੍ਰੀ ਐਪਸ' ਸੈਕਸ਼ਨ 'ਚ ਇਹ ਚੌਥੇ ਸਥਾਨ 'ਤੇ ਜਾ ਪਹੁੰਚਿਆ ਹੈ। ਇਸ ਐਪ ਨੂੰ ਐਪ ਸਟੋਰ 'ਤੇ 4.5 ਸਟਾਰ ਰੇਟਿੰਗ ਮਿਲੀ ਹੋਈ ਹੈ ਅਤੇ ਸੋਸ਼ਲ ਮੀਡੀਆ ਨੈੱਟਵਰਕਿੰਗ ਐਪ ਦੀ ਕੈਟਿਗਰੀ 'ਚ ਇਹ ਚਿੰਗਾਰੀ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਉੱਥੇ, ਗੂਗਲ ਪਲੇਅ ਸਟੋਰ 'ਤੇ ਵੀ ਇਸ ਐਪ ਨੂੰ 4.5 ਸਟਾਰ ਰੇਟਿੰਗ ਮਿਲੀ ਹੈ ਅਤੇ ਟਾਪ ਫ੍ਰੀ ਐਪਸ ਦੀ ਲਿਸਟ 'ਚ ਇਹ ਚੌਥੇ ਨੰਬਰ 'ਤੇ ਹੈ। ਇਸ ਐਪ ਨੂੰ ਹੁਣ ਤੱਕ 1 ਕਰੋੜ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾ ਚੁੱਕਿਆ ਹੈ।

PunjabKesari

ਦੱਸ ਦੇਈਏ ਕਿ ਟਿਕਟਾਕ ਨੇ ਭਾਰਤ 'ਚ ਕੰਮ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਹ ਐਪ ਕਿਸੇ ਐਪ ਸਟੋਰ 'ਤੇ ਮੌਜੂਦ ਨਹੀਂ ਹੈ ਅਤੇ ਜਿਨ੍ਹਾਂ ਡਿਵਾਈਸੇਜ਼ 'ਚ ਪਹਿਲਾਂ ਤੋਂ ਟਿਕਟਾਕ ਮੌਜੂਦ ਸੀ, ਉਨ੍ਹਾਂ 'ਚ ਬਲੈਕ ਸਕਰੀਨ ਨਜ਼ਰ ਆ ਰਹੀ ਹੈ ਅਤੇ ਕੋਈ ਵੀਡੀਓ ਨਹੀਂ ਦਿਖ ਰਿਹਾ। ਯੂਜ਼ਰਸ ਨੂੰ ਐਪ 'ਚ ਇਕ ਪਾਪ-ਅਪ ਮੈਸੇਜ ਦਿਖਦਾ ਹੈ, ਜਿਸ 'ਚ ਲਿਖਿਆ ਹੈ, ''ਪਿਆਰੇ ਯੂਜ਼ਰਸ, ਅਸੀਂ ਭਾਰਤ ਸਰਕਾਰ ਵੱਲੋਂ 59 ਐਪਸ ਬੈਨ ਕੀਤੇ ਜਾਣ ਦਾ ਪਾਲਣ ਕਰਦੇ ਹਾਂ। ਭਾਰਤ 'ਚ ਸਾਰੇ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਸਾਡੀ ਪਹਿਲੀ ਕਦਮੀ ਹੈ।


Karan Kumar

Content Editor

Related News