ਫੇਸਬੁੱਕ ਦੇ ਇਸ ਫੀਚਰ ਰਾਹੀਂ ਨਹੀਂ ਹੋ ਸਕਦੈ ਤੁਹਾਡਾ ਡਾਟਾ ਚੋਰੀ

01/16/2020 6:47:09 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਥਰਡ ਪਾਰਟੀ ਐਪ ਐਕਸੈੱਸ ਅਤੇ ਇਸ ਨਾਲ ਜੁੜੇ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਕਈ ਵਾਰ ਵਿਵਾਦਾਂ 'ਚ ਰਹੀ ਹੈ। ਇਸ ਨੂੰ ਠੀਕ ਕਰਨ ਨੂੰ ਲੈ ਕੇ ਕੰਪਨੀ ਨੇ ਕਈ ਤਰ੍ਹਾਂ ਦੇ ਕਦਮ ਵੀ ਚੁੱਕੇ ਹਨ ਪਰ ਹੁਣ ਵੀ ਇਹ ਪੂਰੀ ਤਰ੍ਹਾਂ ਨਾਲ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਥਰਡ ਪਾਰਟੀ ਐਪ ਨਾਲ ਤੁਹਾਡੀ ਫੇਸਬੁੱਕ ਸੁਰੱਖਿਅਤ ਹੈ।
ਫੇਸਬੁੱਕ ਇਕ ਨਵਾਂ ਫੀਚਰ ਲੈ ਕੇ ਆਈ ਹੈ ਜੋ ਥਰਡ ਪਾਰਟੀ ਐਪਸ ਐਕਸੈੱਸ ਅਤੇ ਲਾਗਈਨ ਨੂੰ ਲੈ ਕੇ ਹੈ। ਇਹ ਫੀਚਰ ਲਾਗ ਇਨ ਨੋਟੀਫਿਕੇਸ਼ਨ ਦਾ ਹੈ। ਭਾਵ ਫੇਸਬੁੱਕ ਕ੍ਰੈਡੇਂਸ਼ੀਅਲ ਨਾਲ ਜੇਕਰ ਤੁਸੀਂ ਕਿਸੇ ਥਰਡ ਪਾਰਟੀ ਐਪਸ 'ਚ ਲਾਗ ਇਨ ਕਰਦੇ ਹੋ ਤਾਂ ਫੇਸਬੁੱਕ ਤੁਹਾਨੂੰ ਨੋਟੀਫਿਕੇਸ਼ਨ ਭੇਜ ਕੇ ਇਸ ਦੀ ਜਾਣਕਾਰੀ ਦੇਵੇਗਾ।

ਇਹ ਲਾਗ ਇਨ ਨੋਟੀਫਿਕੇਸ਼ਨ ਤੁਹਾਨੂੰ ਈ-ਮੇਲ ਰਾਹੀਂ ਵੀ ਭੇਜਿਆ ਜਾ ਸਕਦਾ ਹੈ। ਇਸ ਨੋਟੀਫਿਕੇਸ਼ਨ 'ਚ ਇਹ ਵੀ ਲਿਖਿਆ ਹੋਵੇਗਾ ਕਿ ਕਿਸ ਤਰ੍ਹਾਂ ਦੀਆਂ ਜਾਣਕਾਰੀਆਂ ਥਰਡ ਪਾਰਟੀ ਐਪਸ ਨਾਲ ਮਿਲ ਕੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਯੂਜ਼ਰ ਨੂੰ ਕਾਫੀ ਫਾਇਦੇ ਹੋਣਗੇ। ਇਸ ਨੋਟੀਫਿਕੇਸ਼ਨ ਨਾਲ ਤੁਹਾਨੂੰ ਇਕ ਬਟਨ ਦਿਖੇਗਾ ਜਿਥੋਂ ਤੁਸੀਂ ਐਕਸੈੱਸ ਨੂੰ ਰਿਵੋਕ ਵੀ ਕਰ ਸਕਦੇ ਹੋ। ਇਸ ਨੋਟੀਫਿਕੇਸ਼ਨ 'ਤੇ ਕਲਿੱਕ ਕਰਕੇ ਤੁਸੀਂ ਉਸ ਥਰਡ ਪਾਰਟੀ ਐਪਸ ਨਾਲ ਆਪਣੀ ਫੇਸਬੁੱਕ ਦਾ ਕ੍ਰੈਡੀਂਸ਼ੀਅਲ ਰਿਵੋਕ ਕਰ ਸਕਦੇ ਹੋ।

ਨੋਟੀਫਿਕੇਸ਼ਨ ਨਹੀਂ ਮਿਲਿਆ ਹੈ ਪਰ ਫਿਰ ਵੀ ਤੁਹਾਨੂੰ ਇਹ ਜਾਣਨਾ ਹੈ ਕਿ ਤੁਸੀਂ ਆਪਣੀ ਫੇਸਬੁੱਕ ਕ੍ਰੈਡੀਂਸ਼ੀਅਲ ਰਾਹੀਂ ਕਿਹੜੇ ਥਰਡ ਪਾਰਟੀ ਐਪਸ ਨੂੰ ਐਕਸੈੱਸ ਕੀਤਾ ਹੈ ਤਾਂ ਤੁਸੀਂ ਫੇਸਬੁੱਕ ਸੈਟਿੰਗਸ 'ਚ ਜਾ ਕੇ ਪ੍ਰਾਈਵੇਸੀ ਚੈੱਕਅਪ ਸਲੈਕਟ ਕਰਕੇ ਇਹ ਜਾਣ ਸਕਦੇ ਹੋ ਜੇਕਰ ਤੁਸੀਂ ਰਿਵੋਕ ਚਾਹੁੰਦੇ ਹੋ ਤਾਂ ਇਥੋ ਇਹ ਸੰਭਵ ਹੈ।

ਆਮਤੌਰ 'ਤੇ ਕਈ ਐਪਸ ਜਾਂ ਵੈੱਬਸਾਈਟ ਫੇਸਬੁੱਕ ਰਾਹੀਂ ਲਾਗ ਇਨ ਕਰਨ ਦਾ ਆਪਸ਼ਨ ਦਿੰਦੇ ਹਨ। ਜਿਵੇਂ ਹੀ ਤੁਸੀਂ ਇਨ੍ਹਾਂ ਨੂੰ ਐਕਸੈੱਸ ਦਿੰਦੇ ਹੋ ਤਾਂ ਤੁਹਾਡਾ ਫੇਸਬੁੱਕ ਦਾ ਡਾਟਾ ਇਨ੍ਹਾਂ ਨੂੰ ਦਿੱਤਾ ਜਾਂਦਾ ਹੈ। ਇਸ ਸਥਿਤੀ 'ਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਜਾਣਕਾਰੀ ਥਰਡ ਪਾਰਟੀ ਐਪਸ ਨਾਲ ਸ਼ੇਅਰ ਕਰ ਰਹੇ ਹੋ।


Karan Kumar

Content Editor

Related News