10 ਹਜ਼ਾਰ ਤੋਂ ਘੱਟ ਹੈ ਬਜਟ! ਤਾਂ ਨੋ ਟੈਂਸ਼ਨ, ਇਹ ਹਨ 3 ਸ਼ਾਨਦਾਰ ਸਮਾਰਟ ਫੋਨ

Monday, May 03, 2021 - 11:40 AM (IST)

ਨਵੀਂ ਦਿੱਲੀ- ਇਕ ਨਵਾਂ ਸਮਾਰਟ ਫੋਨ ਖ਼ਰੀਦਣ ਦੀ ਯੋਜਨਾ ਹੈ ਪਰ ਇਸ ਸੰਕਟ ਸਮੇਂ ਵਿਚ ਫੋਨ 'ਤੇ ਬਹੁਤ ਜ਼ਿਆਦਾ ਪੈਸਾ ਖ਼ਰਚਣਾ ਨਹੀਂ ਚਾਹੁੰਦੇ ਤਾਂ ਤੁਹਾਡੇ ਲਈ ਬਹੁਤ ਵਧੀਆ ਵਿਕਲਪ ਉਪਲਬਧ ਹਨ। ਆਨਲਾਈਨ ਬਾਜ਼ਾਰ ਵਿਚ ਇਸ ਸਮੇਂ 10 ਹਜ਼ਾਰ ਤੋਂ ਘੱਟ ਕੀਮਤ ਵਿਚ ਸ਼ਾਨਦਾਰ ਸਮਾਰਟ ਫੋਨ ਉਪਲਬਧ ਹਨ।

1. Realme Narzo 30A
ਇਹ ਰੀਅਲਮੀ ਦਾ ਬੇਸਟ ਸੇਲਿੰਗ ਘੱਟ ਬਜਟ ਵਾਲਾ ਸਮਾਰਟ ਫੋਨ ਹੈ। ਲੁਕਸ ਦੇ ਮਾਮਲੇ ਵਿਚ ਇਹ ਕਾਫ਼ੀ ਸ਼ਾਨਦਾਰ ਹੈ। ਫੋਨ ਵਿਚ ਵੱਡੀ ਸਕ੍ਰੀਨ ਹੈ। 10 ਹਜ਼ਾਰ ਤੋਂ ਘੱਟ ਬਜਟ ਵਿਚ 3GB ਤੇ 4GB ਰੈਮ ਮਾਡਲ ਉਪਲਬਧ ਹਨ। ਘੱਟ ਕੀਮਤ ਦੇ ਬਾਵਜੂਦ ਇਸ ਵਿਚ 6000mAh ਬੈਟਰੀ ਮਿਲਦੀ ਹੈ। ਇਸ ਤੋਂ ਇਲਾਵਾ ਇਹ ਫੋਨ 6.5 ਇੰਚ ਦੀ ਡਿਸਪਲੇਅ, 13 ਮੈਗਾਪਿਕਸਲ ਦੇ ਮੇਨ ਰੀਅਰ ਕੈਮਰਾ, 8 ਮੈਗਾਪਿਕਸਲ ਦੇ ਫਰੰਟ ਕੈਮਰਾ ਸਮੇਤ ਕਈ ਬਿਹਤਰ ਫ਼ੀਚਰਸ ਨਾਲ ਲੈੱਸ ਹੈ। ਕੀਮਤ ਤਕਰੀਬਨ 8 ਹਜ਼ਾਰ ਰੁਪਏ ਤੋਂ ਸ਼ੁਰੂ ਹੈ।

ਇਹ ਵੀ ਪੜ੍ਹੋ- ਵਿਧਾਨ ਸਭਾ ਚੋਣਾਂ ਦੇ ਨਤੀਜੇ ਪਿੱਛੋਂ ਛੇਤੀ ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ

2. Moto G10 Power
ਮੋਟੋ G10 ਪਾਵਰ ਵਿਚ 6000mAh ਦੀ ਵੱਡੀ ਬੈਟਰੀ ਮਿਲਦੀ ਹੈ। ਇਸ ਫੋਨ ਵਿਚ 6.5 ਇੰਚ ਸਕ੍ਰੀਨ, 48 ਮੈਗਾਪਿਕਸਲ ਕਵਾਡ ਰੀਅਲ ਕੈਮਰਾ ਸੈਟਅਪ, 8 ਮੈਗਾਪਿਕਸਲ ਫਰੰਟ ਕੈਮਰਾ, ਸਨੈਪਡ੍ਰੈਗਨ 460 ਪ੍ਰੋਸੈਸਰ ਸਮੇਤ ਕਈ ਹੋਰ ਖੂਬੀਆਂ ਹਨ। ਇਸ ਦੀ ਸ਼ੁਰੂਆਤੀ ਕੀਮਤ ਤਕਰੀਬਨ 9 ਹਜ਼ਾਰ ਰੁਪਏ ਹੈ।

ਇਹ ਵੀ ਪੜ੍ਹੋ- ਕੋਰੋਨਾ ਦਾ ਮੁਕਾਬਲਾ ਕਰਨ ਲਈ 'ਲਾਕਡਾਊਨ' ਲਾਉਣ ਦੀ ਲੋੜ : ਉਦੈ ਕੋਟਕ

3. Redmi 9 Prime
ਰੈਡਮੀ 9 ਪ੍ਰਾਈਮ (Redmi 9 Prime) ਫਲਿਪਕਾਰਟ 'ਤੇ 10 ਹਜ਼ਾਰ ਦੀ ਕੀਮਤ ਵਿਚ ਮਿਲਣ ਵਾਲਾ ਇਕ ਬਿਹਤਰ ਫੋਨ ਹੈ। ਇਸ ਵਿਚ ਕਵਾਡ ਰੀਅਰ ਕੈਮਰਾ ਮਿਲਦਾ ਹੈ। ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ ਇਸ ਵਿਚ 5020mAh ਬੈਟਰੀ, 6.5 ਇੰਚ 1080p ਐੱਲ. ਸੀ. ਡੀ. ਡਿਸਪਲੇਅ, ਮੀਡੀਆਟੈਕ ਹੀਲੀਓ ਜੀ80 ਪ੍ਰੋਸੈਸਰ ਸਣੇ ਕਈ ਫ਼ੀਚਰਸ ਹਨ।

ਇਹ ਵੀ ਪੜ੍ਹੋ- ਵੱਡੀ ਰਾਹਤ! ਗੱਡੀ ਦੀ ਮਾਲਕੀ ਟਰਾਂਸਫਰ ਨਾਲ ਜੁੜੇ ਨਿਯਮਾਂ 'ਚ ਤਬਦੀਲੀ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ


Sanjeev

Content Editor

Related News