ਇਸ ਸਾਲ ਟਵਿਟਰ ''ਤੇ ਸਭ ਤੋਂ ਲੋਕਪ੍ਰਿਯ ਰਹੇ ਇਹ ਹੈਸ਼ਟੈਗ

Sunday, Dec 27, 2015 - 11:52 AM (IST)

ਇਸ ਸਾਲ ਟਵਿਟਰ ''ਤੇ ਸਭ ਤੋਂ ਲੋਕਪ੍ਰਿਯ ਰਹੇ ਇਹ ਹੈਸ਼ਟੈਗ

ਜਲੰਧਰ : ਅੱਜਕਲ ਕਿਸੇ ਚੀਜ਼ ਦਾ ਮਸ਼ਹੂਰ ਹੋਣਾ ਜਾਂ ਨਾ ਹੋਣਾ ਸਭ ਸੋਸ਼ਲ ਮੀਡੀਆ ਦੇ ਹੱਥਾਂ ਵਿਚ ਹੈ। ਕੀ ਟ੍ਰੈਂਡ ਵਿਚ ਹੈ ਅਤੇ ਕੀ ਨਹੀਂ, ਇਸ ਬਾਰੇ ਟਵਿਟਰ ਓਪਨ ਕਰਦੇ ਹੀ ਪਤਾ ਚੱਲ ਜਾਂਦਾ ਹੈ । ਕਿਸੇ ਸ਼ਖਸੀਅਤ, ਚੀਜ਼ ਜਾਂ ਜਗ੍ਹਾ ਦੇ ਮਸ਼ਹੂਰ ਹੋਣ ਪਿੱਛੇ ਹੈਸ਼ਟੈਗ ਬਹੁਤ ਵੱਡਾ ਰੋਲ ਅਦਾ ਕਰਦਾ ਹੈ । ਜਿੰਨੇ ਲੋਕ ਖਾਸ ਸ਼ਖਸੀਅਤ, ਚੀਜ਼ ਆਦਿ ਬਾਰੇ ਹੈਸ਼ਟੈਗ ਲਗਾ ਕੇ ਟਵੀਟ ਕਰਦੇ ਜਾਂ ਖਾਸ ਟਵੀਟ ਨੂੰ ਰੀਟਵੀਟ ਕਰਦੇ ਹਨ, ਉਹ ਮਸ਼ਹੂਰ ਹੋ ਜਾਂਦੇ ਹਨ। ਇਸ ਸਾਲ ਬਹੁਤ ਕੁਝ ਟਵਿਟਰ ''ਤੇ ਟ੍ਰੈਂਡ ਵਿਚ ਰਿਹਾ ਹੈ, ਜਿਸ ਵਿਚ ਇਸ ਸਾਲ ਦੇ ਟਾਪ ਟਵਿਟਰ ਟ੍ਰੈਂਡਸ ਇਸ ਪ੍ਰਕਾਰ ਹੈ-


#JeSuisParis 
ਪਿਛਲੇ ਮਹੀਨੇ ਪੈਰਿਸ ''ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ JeSuisParis ਹੈਸ਼ਟੈਗ ਲਗਾਤਾਰ ਟ੍ਰੈਂਡ ਵਿਚ ਰਿਹਾ। ਪੈਰਿਸ ਹਮਲੇ ''ਤੇ ਆਪਣੀ ਹਮਦਰਦੀ ਵਿਖਾਉਣ ਲਈ ਲੋਕਾਂ ਨੇ ਇਸ ਹੈਸ਼ਟੈਗ ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਵੱਡੀ ਗਿਣਤੀ ''ਚ ਲੋਕਾਂ ਨੇ ਪੈਰਿਸ ਹਮਲੇ ਦੀ ਨਿੰਦਾ ਵੀ ਕੀਤੀ ਸੀ।
#BlackLivesMatter 
ਪੈਰਿਸ ਹਮਲੇ ਤੋਂ ਬਾਅਦ BlackLivesMatter ਹੈਸ਼ਟੈਗ ਦੂਜਾ ਸਭ ਤੋਂ ਟ੍ਰੈਂਡਿੰਗ ਹੈਸ਼ਟੈਗ ਰਿਹਾ, ਜਿਸ ਵਿਚ ਲੋਕਾਂ ਨੇ ਕਾਲੇ ਲੋਕਾਂ ''ਤੇ ਫਰਗਿਊਸਨ, ਚਾਰਲਸਟਨ ਅਤੇ ਬਾਲਟੀਮੋਰ ਵਿਚ ਹੋਏ ਹਮਲਿਆਂ ਅਤੇ ਰੰਗ-ਭੇਦ ਖਿਲਾਫ ਆਪਣਾ ਗੁੱਸਾ ਪ੍ਰਗਟਾਉਣ ਲਈ ਇਸ ਹੈਸ਼ਟੈਗ ਦਾ ਪ੍ਰਯੋਗ ਕੀਤਾ। ਇਸ ਸਾਲ 9 ਮਿਲੀਅਨ ਤੋਂ ਜ਼ਿਆਦਾ ਵਾਰ ਇਸ ਹੈਸ਼ਟੈਗ ਦਾ ਟਵਿਟਰ ''ਤੇ ਪ੍ਰਯੋਗ ਕੀਤਾ ਗਿਆ ਹੈ।
#MarriageEquality
ਆਇਰਲੈਂਡ ਅਤੇ ਅਮਰੀਕਾ ''ਚ ਸਮਲਿੰਗੀ ਵਿਆਹ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਚੱਲ ਰਹੇ ਹਨ। ਲੋਕਾਂ ਵੱਲੋਂ ਸਮਲਿੰਗੀ ਵਿਆਹ ਦੇ ਹੱਕ ''ਚ MarriageEquality ਹੈਸ਼ਟੈਗ ਦਾ ਪ੍ਰਯੋਗ ਕਰਕੇ ਆਪਣੀ ਰਾਏ ਦੁਨੀਆ ਦੇ ਸਾਹਮਣੇ ਰੱਖੀ ਗਈ।  
#HomeToVote
ਆਇਰਿਸ਼ ਨਾਗਰਿਕਾਂ ਨੇ ਆਪਣੇ ਦੇਸ਼ ਆ ਕੇ ਵੋਟ ਪਾਉਣ ਲਈ ਆਪਣਾ ਸਪੋਰਟ HomeToVote ਹੈਸ਼ਟੈਗ ਵੱਲੋਂ ਵਿਖਾਇਆ। ਇਸ ਤੋਂ ਬਾਅਦ 26 ਜੂਨ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਇਸ ਨੂੰ ਅਧਿਕਾਰਿਕਤਾ ਦਿੱਤੇ ਜਾਣ ''ਤੇ #LoveWins ਦਾ ਪ੍ਰਯੋਗ ਕੀਤਾ ਜੋ ਕਿ ਟ੍ਰੈਂਡ ਵਿਚ ਰਿਹਾ।
#IStandWithAhmed 
RefugeesWelcome ਹੈਸ਼ਟੈਗ ਨਾਲ ਮਸ਼ਹੂਰ ਹੋਏ ਅਹਿਮਦ ਨੂੰ ਦੁਨੀਆ ਭਰ ਵਿਚ ਉਦੋਂ ਇਕ ਵੱਖਰੀ ਪਛਾਣ ਮਿਲੀ ਜਦੋਂ ਬਰਾਕ ਓਬਾਮਾ ਨੇ ਇਸ ''ਤੇ ਟਵੀਟ ਕੀਤਾ। ਜਦੋਂ ਲੋਕਾਂ ਨੇ ਅਹਿਮਦ ਨੂੰ ਹੱਥਕੜੀਆਂ ''ਚ ਵੇਖਿਆ ਤਾਂ ਉਨ੍ਹਾਂ ਨੇ #IStandWithAhmed ਨਾਲ ਇਸ ਗੱਲ ਦੀ ਸਖਤ ਨਿੰਦਾ ਕੀਤੀ। ਇਸ ''ਤੇ ਓਬਾਮਾ ਵੱਲੋਂ ਕੀਤੇ ਗਏ ਟਵੀਟ ਨੂੰ 4 ਲੱਖ ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਗਿਆ।
#Election2015
ਯੂ. ਕੇ., ਕੈਨੇਡਾ ਅਤੇ ਭਾਰਤ ''ਚ ਹੋਣ ਵਾਲੀਆਂ ਕੌਮੀ ਚੋਣਾਂ ਨੂੰ ਲੈ ਕੇ Election2015 ਹੈਸ਼ਟੈਗ ਸਰਕਾਰੀ ਗਲਿਆਰਿਆਂ ਵਿਚ ਬਹੁਤ ਟ੍ਰੈਂਡ ''ਚ ਰਿਹਾ।
#FifaWW3
FifaWW3 (ਲੜਕੀਆਂ ਦਾ ਵਿਸ਼ਵ ਕੱਪ) ਇਸ ਸਾਲ ਸਭ ਤੋਂ ਮਸ਼ਹੂਰ ਟ੍ਰੈਂਡਸ ''ਚੋਂ ਇਕ ਰਿਹਾ। #FifaWW3 ਨਾਲ ਸੰਬੰਧਿਤ ਵੱਖ-ਵੱਖ ਸਬਜੈਕਟਸ ਨੂੰ 9 ਬਿਲੀਅਨ ਵਾਰ ਵੇਖਿਆ ਗਿਆ। ਇਸ ਤੋਂ ਇਹ ਟੂਰਨਾਮੈਂਟ ਇਸ ਸਾਲ ਦਾ ਸਭ ਤੋਂ ਮਸ਼ਹੂਰ ਸਪੋਰਟਸ ਈਵੈਂਟ ਬਣ ਗਿਆ।
#PlutoFlyby
ਜੁਲਾਈ ''ਚ ਨਾਸਾ ਨੇ Pluto Fly-by ਸਪੇਸਕ੍ਰਾਫਟ ਵੱਲੋਂ ਪਲੂਟੋ ਦੀਆਂ ਸਭ ਤੋਂ ਨਜ਼ਦੀਕੀ ਅਤੇ ਸਾਫ਼ ਤਸਵੀਰਾਂ PlutoFlyby ਹੈਸ਼ਟੈਗ ਨਾਲ ਟਵੀਟ ਕੀਤੀਆਂ ਅਤੇ ਇਸ ਨੂੰ ਜੁਲਾਈ ਵਿਚ 1 ਮਿਲੀਅਨ ਟਵੀਟਸ ਮਿਲੇ।
#RefugeesWelcome
ਮਿਡਲ ਈਸਟ ਤੋਂ ਭੱਜੇ ਸ਼ਰਨਾਰਥੀਆਂ ਨੂੰ ਯੂਰਪ ਵੱਲੋਂ ਪਨਾਹ ਦਿੱਤੇ ਜਾਣ ਨੂੰ ਲੋਕਾਂ ਵੱਲੋਂ ਸਲਾਹੁੰਦੇ ਹੋਏ RefugeesWelcome ਹੈਸ਼ਟੈਗ ਨਾਲ ਟਵੀਟ ਕੀਤਾ ਗਿਆ। ਇਸ ਹੈਸ਼ਟੈਗ ਨੂੰ ਪ੍ਰਯੋਗ ਕਰਦੇ ਹੋਏ ਲੋਕਾਂ ਵੱਲੋਂ ਇਕ ਸਕੂਲ ''ਚ ਪੜ੍ਹਨ ਵਾਲੇ ਅਹਿਮਦ ਮੁਹੰਮਦ ਨੂੰ ਮਸ਼ਹੂਰ ਬਣਾਇਆ ਗਿਆ ਜੋ ਆਪਣੇ ਬੈਗ ਵਿਚ ਅਲਾਰਮ ਕਲਾਕ ਲੈ ਗਿਆ ਸੀ, ਜਿਸ ਨੂੰ ਬੰਬ ਸਮਝ ਲਿਆ ਗਿਆ। ਅੰਤ ਵਿਚ ਟਵਿਟਰ ਤੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਵਾਲੇ @Caitlyn_Jenner ਦਾ ਨਾਂ ਆਉਂਦਾ ਹੈ, ਜਿਸ ਨੇ 4 ਘੰਟੇ ਅਤੇ 3 ਮਿੰਟ ਵਿਚ 10 ਤੋਂ ਵੱਧ ਪ੍ਰਸ਼ੰਸਕ ਬਣਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ।


Related News