ਇਸ ਸਾਲ ਐਪਲ iPhone8, iPhone 7s ਅਤੇ iPhone 7s Plus ਆਈਫੋਨਜ਼ ਕਰੇਗੀ ਲਾਂਚ, ਜਾਣੋ ਖਾਸ ਫੀਚਰਸ
Tuesday, Mar 07, 2017 - 09:49 AM (IST)

ਜਲੰਧਰ- ਐਪਲ ਇਸ ਸਾਲ 3 ਨਵੇਂ ਆਈਫੋਨ ਲਾਂਚ ਕਰੇਗੀ, ਜਿਸ ''ਚ ਇਕ 5.8 ਇੰਚ OLED ਡਿਸਪਲੇ ਵਾਲਾ ਆਈਫੋਨ 8 ਹੋਵੇਗਾ (''ਇਸਦਾ ਬ੍ਰਾਂਡ ਨਾਂ ਆਈਫੋਨ ਐਕਸ'' ਹੋ ਸਕਦਾ ਹੈ) ਇਸ ਤੋਂ ਇਲਾਵਾ ਦੋ ਡਿਵਾਈਸ ਆਈਫੋਨ 7 ਸੀਰੀਜ਼ ਦੇ ਹੋਣਗੇ, ਜਿੰਨ੍ਹਾਂ ਦਾ ਨਾਂ ਆਈਫੋਨ 7S ਅਤੇ ਆਈਫੋਨ 7S ਪਲੱਸ ਹੋਵੇਗਾ। ਇਕ ਰਿਪੋਰਟ ਦੇ ਮੁਤਾਬਕ ਐਪਲ ਆਈਫੋਨ 8 ''ਚ ਬੇਜ਼ਲ ਨੂੰ ਕਾਫੀ ਪਤਲਾ ਅਤੇ ਘੱਟ ਕੀਤਾ ਜਾਵੇਗਾ। ਇਕ ਰਿਪੋਰਟ ''ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ ਦੀ ਕੀਮਤ 1,000 ਡਾਲਰ ਹੋਵੇਗੀ ਅਤੇ ਐਪਲ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਨ ਹੋਵੇਗਾ। ਨਾਲ ਹੀ ਆਈਫੋਨ 8 ''ਚ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਹੋਵੇਗੀ।
ਇਸ ਸਾਲ ਐਪਲ ਆਪਣੀ 10 ਵਰੇਗ੍ਹੰਢ ਮਨਾ ਰਿਹਾ ਹੈ। ਅਜਿਹੇ ''ਚ ਖਬਰ ਹੈ ਕਿ ਆਉਣ ਵਾਲੇ ਆਈਫੋਨ ਨੂੰ ਸਭ ਤੋਂ ਜ਼ਬਰਦਸਤ ਆਈਫੋਨ ਬਣਾਵੇਗਾ। ਇਸ ਰਿਪੋਰਟ ਦੇ ਮੁਤਾਬਕ ਆਈਫੋਨ 8 ਜਾਂ ਆਈਫੋਨ x ''ਚ 5.8 ਇੰਚ ਦੀ OLED ਡਿਸਪਲੇ ਦਿੱਤੀ ਜਾਵੇਗੀ। ਇਸ ਦਾ ਡਿਜ਼ਾਈਨ ਆਈਫੋਨ ਨੂੰ ਬੇਹੱਦ ਪਤਲਾ ਲੁੱਕ ਦੇਵੇਗਾ। OLED ਡਿਸਪਲੇ ''ਚ LCD ਦੀ ਤੁਲਨਾ ''ਚ ਦੁੱਗਣਾ ਖਰਚ ਕੰਪਨੀ ਨੂੰ ਕਰਨਾ ਹੋਵੇਗਾ। ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਨਵਾਂ ਆਈਫੋਨ ਆਈਫੋਨ 7 ਦੀ ਤੁਲਨਾ ''ਚ ਜ਼ਿਆਦਾ ਮੈਮਰੀ ਨਾਲ ਆਵੇਗਾ।
ਆਈਫੋਨ 8 ''ਚ ਵੀ ਆਈਫੋਨ 7 ਪਲੱਸ ਦੀ ਤਰ੍ਹਾਂ ਡਿਊਲ ਕੈਮਰਾ ਸੈੱਟਅੱਪ ਹੋਵੇਗਾ, ਉਮੀਦ ਹੈ ਕਿ ਇਸ ਡਿਵਾਈਸ ''ਚ ਪਹਿਲਾਂ ਤੋਂ ਜ਼ਿਆਦਾ ਪਾਵਰ ਵਾਲੀ ਬੈਟਰੀ ਹੋਵੇਗੀ ਅਤੇ ਖਬਰ ਹੈ ਕਿ ਇਸ ਡਿਵਾਈਸ ''ਚ ਹੋਮਬਟਨ ਦੀ ਜਗ੍ਹਾ ''ਚ ਵੀ ਬਦਲਾਅ ਕੀਤਾ ਜਾਵੇਗਾ। ਹਾਲ ਹੀ ''ਚ ਖਬਰ ਸੀ ਕਿ ਐਪਲ ਸਮੇਂ ਤੋਂ ਪਹਿਲਾਂ ਹੀ ਆਈਫੋਨ 8 ਦਾ ਪ੍ਰੋਡੈਕਸ਼ਨ ਸ਼ੁਰੂ ਕਰਨ ਵਾਲੀ ਹੈ, ਟੇਕ ਐਕਸਪਰਟਸ ਦਾ ਮੰਨਣਾ ਹੈ ਕਿ ਕੰਪਨੀ ਦਾ ਇਹ ਸਮਾਰਟਫੋਨ ਬੇਹੱਦ ਨਵਾਂ ਅਤੇ ਬਾਕੀ ਆਈਫੋਨ ਡਿਵਾਈਸ ਤੋਂ ਬੇਹਤਰੀਨ ਹੋਵੇਗਾ।