ਜਲਦ ਦੀ ਵਟਸਐਪ ''ਚ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ

02/06/2018 10:02:08 PM

ਜਲੰਧਰ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਇਸਤੇਮਾਲ ਦੁਨੀਆਭਰ 'ਚ ਕੀਤਾ ਜਾਂਦਾ ਹੈ। ਉੱਥੇ ਕੰਪਨੀ ਆਪਣੇ ਯੂਜ਼ਰਸ ਨੂੰ ਹੋਰ ਬਿਹਤਰ ਸੁਵਿਧਾ ਦੇਣ ਦੇ ਉਦੇਸ਼ ਨਾਲ ਐਪ 'ਚ ਨਵੇਂ-ਨਵੇਂ ਫੀਚਰਸ ਨੂੰ ਸ਼ਾਮਲ ਕਰਦੀ ਰਹਿੰਦੀ ਹੈ। ਇਸ ਦੇ ਤਹਿਤ ਇਕ ਨਵੀਂ ਖਬਰ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਕੰਪਨੀ ਬੀਟਾ ਐਂਡਰੌਇਡ ਲਈ ਇਕ ਨਵਾਂ ਫੀਚਰ ਲੈ ਕੇ ਆ ਰਹੀ ਹੈ, ਜਿਸ 'ਚ ਯੂਜ਼ਰਸ ਗਰੁੱਪ ਕਾਲਿੰਗ 'ਚ ਤਿੰਨ ਲੋਕਾਂ ਨੂੰ ਸ਼ਾਮਲ ਕਰ ਸਕਣਗੇ। ਇਹ ਨਵਾਂ ਫੀਚਰ ਐਂਡਰੌਇਡ ਬੀਟਾ ਵਰਜ਼ਨ 2.18.39 ਲਈ ਉਪਲੱਬਧ ਹੋਵੇਗਾ। ਹਾਲਾਂਕਿ ਕੰਪਨੀ ਨੇ ਇਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਸ ਤੋਂ ਇਲਾਵਾ ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਯੂਜ਼ਰਸ ਨੂੰ ਵੀਡੀਓ ਕਾਲ 'ਤੇ ਜੋੜਿਆ ਜਾ ਸਕੇਗਾ ਜਾਂ ਫਿਰ ਵੌਇਸ ਕਾਲਿੰਗ ਕਰਦੇ ਸਮੇਂ। ਉÎੱਥੇ ਇਸ ਤੋਂ ਪਹਿਲਾਂ ਕੁਝ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਕੰਪਨੀ ਗਰੁੱਪ ਕਾਲਿੰਗ ਫੀਚਰ 'ਤੇ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਫੇਸਬੁੱਕ ਆਪਣੇ ਮੈਸੇਂਜਰ 'ਤੇ ਇਹ ਫੀਚਰ ਲਿਆ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਟਸਐਪ ਇਸ ਨਵੇਂ ਫੀਚਰਸ ਨੂੰ ਆਪਣੇ ਯੂਜ਼ਰਸ ਲਈ ਕਦੋਂ ਤਕ ਪੇਸ਼ ਕਰਦਾ ਹੈ।


Related News