ਯੂਟਿਊਬ ''ਚ ਜਲਦ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ

Friday, Nov 27, 2020 - 10:12 PM (IST)

ਯੂਟਿਊਬ ''ਚ ਜਲਦ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ

ਗੈਜੇਟ ਡੈਸਕ—ਦਿੱਗਜ ਟੈਕ ਕੰਪਨੀ ਗੂਗਲ ਆਪਣੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਲਈ ਬਹੁਤ ਸਾਰੇ ਫੀਚਰ ਪੇਸ਼ ਕਰਦੀ ਆਈ ਹੈ ਜੋ ਵਿਊਅਰਸ ਅਤੇ ਕ੍ਰਿਏਟਰਸ ਦੇ ਬਹੁਤ ਕੰਮ ਆਏ ਹਨ। ਇਸ ਦੌਰਾਨ ਹੁਣ ਕੰਪਨੀ ਯੂਟਿਊਬ ਦੇ ਪਲੇਟਫਾਰਮ 'ਤੇ ਚੈਪਟਰ ਫੀਚਰ ਜੋੜਨ ਦੀ ਤਿਆਰੀ ਕਰ ਰਹੀ ਹੈ। ਇਸ ਫੀਚਰ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ Algorithms ਤਕਨੀਕ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਚੈਪਟਰ ਵੀਡੀਓ 'ਚ ਆਪਣੇ ਆਪ ਜੁੜ ਜਾਣਗੇ। ਮੌਜੂਦਾ ਸਮੇਂ 'ਚ ਕ੍ਰਿਏਟਰਸ ਨੂੰ ਵੀਡੀਓ ਅਪਲੋਡ ਕਰਨ ਦੌਰਾਨ ਮੈਨਿਊਲੀ ਚੈਪਟਰ ਜੋੜਨੇ ਪੈਂਦੇ ਹਨ।

ਗੂਗਲ ਨੇ ਪੁਸ਼ਟੀ ਕੀਤੀ ਹੈ ਕਿ ਨਵੇਂ ਚੈਪਟਰ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਫੀਚਰ ਮਸ਼ੀਨ ਲਰਨਿੰਗ ਤਕਨੀਕ ਰਾਹੀਂ ਟੈਕਸਟ ਦੀ ਪਛਾਣ ਕਰਕੇ ਆਪਣੇ-ਆਪ ਵੀਡੀਓ ਚੈਪਟਰ ਜਨਰੇਟ ਕਰੇਗਾ। ਇਸ ਨਾਲ ਵੀਡੀਓ ਕ੍ਰਿਏਟਰਸ ਦਾ ਕੰਮ ਆਸਾਨ ਹੋ ਜਾਵੇਗਾ ਅਤੇ ਨਾਲ ਹੀ ਵਿਊਅਰਸ ਨੂੰ ਨੈਵੀਗੇਟ ਕਰਨ 'ਚ ਮਦਦ ਮਿਲੇਗੀ।

ਇਹ ਵੀ ਪੜ੍ਹੋ:-ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੂਚਾਲ

ਚੈਪਟਰ ਫੀਚਰ ਦੀ ਲਾਂਚਿੰਗ
ਯੂਟਿਊਬ ਦਾ ਚੈਪਟਰ ਫੀਚਰ ਇਸ ਸਮੇਂ ਟੈਸਟਿੰਗ ਜ਼ੋਨ 'ਚ ਹੈ। ਇਸ ਫੀਚਰ ਦੀ ਲਾਂਚਿੰਗ ਨੂੰ ਲੈ ਕੇ ਜਾਣਕਾਰੀ ਨਹੀਂ ਮਿਲੀ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਚੈਪਟਰ ਫੀਚਰ ਨੂੰ ਦਸੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ।

ਯਟਿਊਬ ਸ਼ਾਰਟਸ
ਤੁਹਾਨੂੰ ਦੱਸ ਦੇਈਏ ਕਿ ਯੂਟਿਊਬ ਨੇ ਸਤੰਬਰ 'ਚ ਟਿਕਟੌਕ ਦੀ ਤਰ੍ਹਾਂ ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮ ਸ਼ਾਰਟਸ ਭਾਰਤ 'ਚ ਲਾਂਚ ਕੀਤਾ ਸੀ। ਯੂਟਿਊਬ ਦੇ ਸ਼ਾਰਟ ਪਲੇਟਫਾਰਮ 'ਤੇ ਟਿਕਟੌਕ ਦੀ ਤਰ੍ਹਾਂ ਹੀ ਛੋਟੇ-ਛੋਟੇ ਵੀਡੀਓ ਬਣਾਏ ਜਾ ਸਕਣਗੇ। ਨਾਲ ਹੀ ਇਨ੍ਹਾਂ ਦੀ ਐਡੀਟਿੰਗ ਕਰ ਕੇ ਯੂਟਿਊਬ ਦੇ ਲਾਈਸੈਂਸ ਵਾਲੇ ਗਾਣਿਆਂ ਨੂੰ ਜੋੜਿਆ ਜਾ ਸਕੇਗਾ। ਟਿਕਟੌਕ ਭਾਰਤ 'ਚ ਕਾਫੀ ਮਸ਼ਹੂਰ ਸ਼ਾਰਟ ਵੀਡੀਓ ਐਪ ਸੀ। ਭਾਰਤ ਟਿਕਟੌਕ ਐਪ ਇਸਤੇਮਾਲ ਕਰਨ ਵਾਲੇ ਟੌਪ ਦੇਸ਼ਾਂ 'ਚ ਸ਼ਾਮਲ ਸੀ। ਇਸ ਵੀਡੀਓ ਐਪ ਦੇ ਭਾਰਤ 'ਚ ਕਰੀਬ 20 ਕਰੋੜ ਯੂਜ਼ਰਸ ਸਨ।

ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ

ਉੱਥੇ ਯੂਟਿਊਬ ਨੇ ਭਾਰਤ 'ਚ ਐਕਟਿਵ ਯੂਜ਼ਰਸ ਦੀ ਗਿਣਤੀ 30.8 ਕਰੋੜ ਹੈ। ਇਹ ਗਿਣਤੀ ਟਿਕਟੌਕ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਪਰ ਇਸ ਦੇ ਲਈ ਯੂਟਿਊਬ ਨੂੰ ਆਪਣੇ ਸਾਰੇ ਯੂਜ਼ਰਸ ਨੂੰ ਯੂਟਿਊਬ ਸ਼ਾਰਟਸ 'ਤੇ ਲਿਆਉਣਾ ਹੋਵੇਗਾ ਜੋ ਕਿ ਆਸਾਨ ਕੰਮ ਨਹੀਂ ਹੋਣ ਵਾਲਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਵੱਲੋਂ ਟਿਕਟੌਕ ਦੀ ਟੱਕਰ 'ਚ ਇੰਸਟਾਗ੍ਰਾਮ ਦਾ ਰੀਲਸ ਫੀਚਰ ਲਿਆਇਆ ਗਿਆ ਸੀ।


author

Karan Kumar

Content Editor

Related News