ਹੈੱਡਫੋਨ ਦੇ ਨਾਲ-ਨਾਲ ਸਪੀਕਰ ਦਾ ਵੀ ਮਜ਼ਾ ਦਵੇਗੀ ਇਹ ਵਾਇਰਲੈੱਸ ਡਿਵਾਈਸ
Tuesday, May 24, 2016 - 01:49 PM (IST)
ਜਲੰਧਰ- ਵਾਸ਼ਿੰਗਟਨ ਦੇ ਸੀਐਟਲ ਸ਼ਹਿਰ ''ਚ ਇਕ ਸਟਾਰਟਅਪ ਕੰਪਨੀ ਜਿਸ ਨੇ ਅਪ੍ਰੈਲ ਮਹੀਨੇ ''ਚ ਆਪਣੇ ਖੂਫੀਆ ਹਥਿਆਰ ਦਾ ਐਲਾਨ ਕੀਤਾ ਸੀ, ਨੇ ਇਕ ਅਨੌਖੀ ਦਿੱਖ ਵਾਲੇ ਵਾਇਰਲੈੱਸ ਇਅਰ-ਪੋਡ ਹੈੱਡਫੋਨ ਦੀ ਨਿਰਮਾਣ ਕੀਤਾ ਹੈ ਜੋ ਕਿ ਇਕ ਪ੍ਰਾਈਵੇਟ ਆਵਾਜ਼ ਨੂੰ ਸੁਣਨ ਵਾਲੀ ਡਿਵਾਈਸ ਤੋਂ ਇਕ ਲਾਊਡ ਸਪੀਕਰ ''ਚ ਬਦਲ ਜਾਂਦੀ ਹੈ। ਇਕ ਪ੍ਰੈੱਸ ਰੀਲੀਜ਼ ਅਨੁਸਾਰ ਹਿਊਮਨ ਇੰਕ ਵੱਲੋਂ ਇਹ ਸਪਸ਼ੱਟ ਕੀਤਾ ਗਿਆ ਹੈ ਕਿ ਇਸ ਡਿਵਾਈਸ ਨੂੰ ਸਾਊਂਡ ਐਕਸਪੀਰੀਅੰਸ ਨੂੰ ਟ੍ਰਡੀਸ਼ਨਲ ਹੈੱਡਫੋਨ ਤੱਕ ਖਤਮ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੈ ਅਤੇ ਨਿਜ਼ੀ ਆਡੀਓ ਡਿਵਾਈਸ ''ਚ ਇਕ ਨਵੀਂ ਬੈਂ੍ਰਡ ਕੈਟੇਗਰੀ ਦਾ ਨਿਰਮਾਣ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਡਿਵਾਈਸ ਨਾਲ ਮਲਟੀਪਲ ਯੂਜ਼ਰ ਇਕੋ ਹੀ ਸੋਰਸ ਨਾਲ ਕੁਨੈੱਕਟ ਹੋ ਸਕਦੇ ਹਨ ''ਤੇ ਕਿਸੇ ਸਾਊਂਡ ਨੂੰ ਸੁਣ ਸਕਦੇ ਹਨ।
ਹਿਊਮਨ ਇੰਕ ਦੇ ਸਾਊਂਡ ਪ੍ਰੋਗਰਾਮ ਹੈੱਡਫੋਨਜ਼ ਪੂਰੀ ਤਰ੍ਹਾਂ ਵਾਇਰਲੈੱਸ ਹਨ ਅਤੇ ਇਸ ''ਚ ਇਕ ਇਨਕੈਪਸੁਲਿੰਗ ਡਿਜ਼ਾਇਨ ਸ਼ਾਮਿਲ ਹੈ ਜੋ ਆਸਾਨੀ ਨਾਲ ਕੰਨਾਂ ਦੇ ਉਪਰਲੇ ਹਿੱਸੇ ਨਾਲ ਅਟੈਚ ਹੋ ਜਾਂਦੇ ਹਨ। ਇਸ ਕੋਰ ਫੰਕਸ਼ਨ ਨੂੰ ਹੈੱਡਫੋਨ ''ਚ ਵਰਤਿਆ ਜਾਵੇਗਾ ਪਰ ਇਹ ਹਾਲੇ ਵੀ ਇਕ ਰਾਜ਼ ਹੈ ਕਿ ਇਹ ਇਕ ਸੋਰਸ ਨਾਲ ਅਸਲ ''ਚ ਕਿਸ ਤਰ੍ਹਾਂ ਕੁਨੈੱਕਟ ਕੀਤਾ ਜਾਵੇਗਾ ਅਤੇ ਜਦੋਂ ਤੱਕ ਕਿਸੇ ਰੀਲੀਜ਼ ''ਚ ਇਹ ਨਹੀਂ ਦੱਸਿਆ ਜਾਂਦਾ ਕਿ ਇਸ ਲਈ ਕਿਸ ਵਾਇਰਲੈੱਸ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਤੱਦ ਤੱਕ ਇਹ ਰਾਜ਼ ਹੀ ਰਹੇਗਾ। ਹਰ ਤਰ੍ਹਾਂ ਦੀ ਡਿਵਾਈਸ ਨਾਲ ਕੁਨੈੱਕਟ ਹੋਣ ਵਾਲੇ ਇਸ ਹੈੱਡਫੋਨ ਲਈ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਕੰਪਨੀ ਵੱਲੋਂ ਇਸ ਦੇ ਰੀਲੀਜ਼ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਹਿਊਮਨ ਇੰਕ ਦੇ ਕੁ-ਫਾਊਂਡਰ ਅਤੇ ਸੀ.ਐੱਮ.ਓ. ਦਾ ਕਹਿਣਾ ਹੈ ਕਿ ਉਹ ਇਸ ਸਾਊਂਡ ਪ੍ਰੋਗਰਾਮ ਦੇ ਆਉਣ ਵਾਲੇ ਨਵੇਂ ਫੀਚਰਸ ਬਾਰੇ ਇਸ ਸਾਲ ਦੇ ਬਾਕੀ ਰਹਿੰਦੇ ਮਹੀਨਿਆ ''ਚ ਐਲਾਨ ਕਰਣਗੇ।
