iPhone ਯੂਜ਼ਰਸ ਲਈ ਵਟਸਐਪ ''ਚ ਜੁੜਿਆ ਇਹ ਖਾਸ ਫੀਚਰ

Wednesday, Jan 15, 2020 - 01:26 AM (IST)

iPhone ਯੂਜ਼ਰਸ ਲਈ ਵਟਸਐਪ ''ਚ ਜੁੜਿਆ ਇਹ ਖਾਸ ਫੀਚਰ

ਗੈਜੇਟ ਡੈਸਕ—ਵਟਸਐਪ ਨੇ ਹੁਣ ਆਈ.ਓ.ਐੱਸ. ਯੂਜ਼ਰਸ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਕਰ ਦਿੱਤੀ ਹੈ। ਇਸ ਅਪਡੇਟ ਨਾਲ ਹੀ ਕਾਲਿੰਗ ਫੀਚਰ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਤਕ ਇਸ ਫੀਚਰ ਦੇ ਨਾ ਹੋਣ ਕਾਰਨ ਯੂਜ਼ਰਸ ਨੂੰ ਦਿੱਕਤਾਂ ਹੁੰਦੀਆਂ ਸਨ। ਇਹ ਫੀਚਰ ਪਹਿਲੇ ਹੀ ਜਾਰੀ ਕੀਤਾ ਜਾ ਚੁੱਕਿਆ ਸੀ ਪਰ ਹੁਣ ਇਹ ਸਾਰੇ ਆਈਫੋਨਸ ਯੂਜ਼ਰਸ ਨੂੰ ਅਪਡੇਟ ਰਾਹੀਂ ਦਿੱਤੀ ਜਾ ਰਹੀ ਹੈ।

ਵਟਸਐਪ ਕਾਲਿੰਗ 'ਚ ਹੁਣ ਕਾਲ ਵੇਟਿੰਗ ਦਾ ਸਪੋਰਟ ਦਿੱਤਾ ਜਾਵੇਗਾ। ਭਾਵ ਹੁਣ ਆਈਫੋਨ ਯੂਜ਼ਰਸ ਵਟਸਐਪ ਕਾਲਿੰਗ ਦੌਰਾਨ ਕੋਈ ਦੂਜੀ ਕਾਲ ਆਉਣ 'ਤੇ ਉਸ ਨੂੰ ਵੀ ਐਕਸੈਪਟ ਕਰ ਸਕਦੇ ਹਨ ਅਤੇ ਇਸ ਨਾਲ ਪੁਰਾਣੀ ਕਾਲ ਨਹੀਂ ਕੱਟੇਗੀ ਅਤੇ ਉਹ ਵੀ ਜਾਰੀ ਰਹੇਗੀ।

ਇਸ ਅਪਡੇਟ 'ਚ Call Waiting ਨਾਲ ਪ੍ਰਾਈਵੇਸੀ ਫੀਚਰ 'ਤੇ ਵੀ ਫੋਕਸ ਕੀਤਾ ਗਿਆ ਹੈ। ਇਹ ਫੀਚਰ ਵੀ ਪਹਿਲੇ ਆ ਚੁੱਕਿਆ ਹੈ ਪਰ ਇਸ ਫਾਈਨਲ ਬਿਲਡ ਨਾਲ ਹੁਣ ਸਾਰੇ ਆਈਫੋਨਸ ਯੂਜ਼ਰਸ ਨੂੰ ਇਹ ਫੀਚਰ ਦਿੱਤਾ ਜਾਵੇਗਾ। ਇਸ ਪ੍ਰਾਈਵੇਸੀ ਫੀਚਰ ਤਹਿਤ ਤੁਸੀਂ ਇਹ ਕੰਟਰੋਲ ਕਰ ਸਕਦੇ ਹੋ ਕਿ ਕਿਹੜਾ ਤੁਹਾਨੂੰ ਆਪਣੇ ਗਰੁੱਪ 'ਚ ਐਡ ਕਰ ਸਕਦਾ ਹੈ। ਇਸ ਦੇ ਲਈ ਵਟਸਐਪ ਸੈਟਿੰਗਸ 'ਚ ਜਾ ਕੇ ਅਕਾਊਂਟ ਸੈਕਸ਼ਨ 'ਚ ਜਾਣਾ ਹੈ। ਇਥੋ ਤੁਸੀਂ ਪ੍ਰਾਈਵੇਸੀ 'ਚ ਜਾ ਕੇ ਗਰੁੱਪ 'ਤੇ ਟੈਪ ਕਰਕੇ ਇਸ ਨੂੰ ਇਨੇਬਲ ਕਰ ਸਕਦੇ ਹੋ।


author

Karan Kumar

Content Editor

Related News