ਹੁਣ ਹਵਾ ''ਚ ਦਿਖਾਏਗਾ ਵਰਚੁਅਲ ਕੀਬੋਰਡ ਇਹ ਸਮਾਰਟ ਗਲਾਸ
Tuesday, Mar 01, 2016 - 06:28 PM (IST)

ਜਲੰਧਰ- ਕੋਰੀਆ ਅਡਵਾਂਸ ਇੰਸਚੀਟਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਵਿਗਿਆਨੀਆਂ ਨੇ ਸਮਾਰਟ ਗਲਾਸ ਦੇ ਇਕ ਮਜ਼ਬੂਤ ਵਰਜਨ ਦਾ ਨਿਰਮਾਣ ਕੀਤਾ ਹੈ ਜਿਸ ਨਾਲ ਯੂਜ਼ਰਜ਼ ਟੈਕਸਟ ਮੈਸੇਜ ਨੂੰ ਇੰਟਰਨੈੱਟ ਸਰਫਿੰਗ ਦੀ ਦੁਆਰਾ ਅਤੇ ਵਰਚੁਅਲ ਕੀਬੋਰਡ ਦੀ ਵਰਤੋਂ ਨਾਲ ਟਾਇਪ ਕਰ ਸਕਦੇ ਹਨ। ਟੀਮ ਨੇ ਆਪਣੇ ''ਕੇ-ਗਲਾਸ'' ਨੂੰ ਅੱਪਗ੍ਰੇਡ ਕੀਤਾ ਹੈ ਜਿਸ ''ਚ ਘੱਟ ਪਾਵਰ ਵਾਲਾ ਮਲਟੀਕੋਰ ਪ੍ਰੋਸੈਸਰ ਦਾ ਸਟੀਰੀਓ ਵਿਜ਼ਨ ਦਿੱਤਾ ਗਿਆ ਹੈ। ਇਸ ਲੇਟੈਸਟ ਵਰਜਨ ਦਾ ਨਾਂ ''ਕੇ-ਗਲਾਸ 3'' ਦਿੱਤਾ ਗਿਆ ਹੈ ਜਿਸ ''ਚ ਸਟੀਰੀਓ ਕੈਮਰਾ, ਡੁਅਲ ਮਾਈਕ੍ਰੋਫੋਨਸ, ਇਕ ਵਾਈ-ਫਾਈ ਮੋਡਿਊਲ ਅਤੇ ਅੱਠ ਬੈਟਰੀਆਂ ਦਿੱਤੀਆਂ ਗਈਆਂ ਹਨ ਜੋ ਕਿ ਇਸਦੇ ਪਿਛਲੇ ਮਾਡਲਾਂ ਨਾਲੋਂ ਬਹੁਤ ਵਧੀਆ ਹਨ।
ਅਜੋਕੇ ਦੌਰ ''ਚ ਜ਼ਿਆਦਾਤਰ ਪਹਿਣੇ ਜਾਣ ਵਾਲੇ ਹੈਡ-ਮਾਊਂਟਡ ਡਿਸਪਲੇ (HMDs) ਘੱਟ ਬੈਟਰੀ ਲਾਈਫ, ਯੂਜ਼ਰਜ਼ ਇੰਟਰਫੇਸ ਅਤੇ ਵਜ਼ਨ ''ਚ ਭਾਰੀ ਹੋਣ ਵਰਗੀਆਂ ਮੁਸ਼ਕਿਲਾਂ ''ਚੋਂ ਲੰਘ ਰਹੇ ਹਨ। ਇਸ ਦੇ ਹੱਲ ਵਜੋਂ ਪ੍ਰੋਫੈਸਰ ਹੁਈ-ਜਨ ਯੂ ਅਤੇ ਉਨ੍ਹਾਂ ਦੀ ਟੀਮ ਨੇ ''ਕੇ-ਗਲਾਸ 3'' ਨੂੰ ਘੱਟ ਪਾਵਰ ਵਾਲੇ ਨੈਚੁਰਲ UI ਅਤੇ UX ਪ੍ਰੋਸੈਸਰ ਨਾਲ ਡਿਵੈਲਪ ਕੀਤਾ ਹੈ ਤਾਂ ਜੋ ਟਾਇਪਿੰਗ ਕਰਨਾ ਆਸਾਨ ਹੋ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਘੱਟ ਪਾਵਰ ਮਲਟੀਕੋਰ ਪ੍ਰੋਸੈਸਰ ਦਾ ਨਿਰਮਾਣ ਕਰਨ ''ਚ ਸਫਲ ਹੋਏ ਹਨ ਜੋ ਕਿ 126.1 ਮਿਲੀਵਾਟਸ ਪਾਵਰ ਨੂੰ ਕੰਜ਼ਿਊਮ ਕਰਦਾ ਹੈ। ਇਸ ਦਾ ਸਟੀਰੀਓ ਵਿਜ਼ਨ ਕੈਮਰਾ ''ਕੇ-ਗਲਾਸ 3'' ਦੇ ਫਰੰਟ ''ਤੇ ਲਗਾਇਆ ਗਿਆ ਹੈ ਅਤੇ ਇਹ ਬਿਲਕੁਲ 3D ਵਿਜ਼ਨ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਸੈਨਫ੍ਰਾਂਸਿਸਕੋ , ਕੈਲੀਫੋਰਨੀਆ ''ਚ 2016 IEEE (ਇੰਸਚੀਟਿਊਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰ) ਕਾਨਫ੍ਰੈਂਸ ਦੌਰਾਨ ਪੇਸ਼ ਕੀਤਾ ਗਿਆ ਸੀ।