ਇਹ ਹੈ ਹੁਣ ਤੱਕ ਦਾ ਸਭ ਤੋਂ ਪਤਲਾ ਪਾਵਰਬੈਂਕ
Tuesday, Aug 16, 2016 - 02:39 PM (IST)

ਜਲੰਧਰ-ਕਿਸੇ ਤਰ੍ਹਾਂ ਦੀ ਲੰਬੀ ਯਾਤਰਾ ਦੌਰਾਨ ਫੋਨ ਦੀ ਚਾਰਜਿੰਗ ਨੂੰ ਲੈ ਕੇ ਕਈ ਮੁਸ਼ਕਿਲਾਂ ਆਉਂਦੀਆਂ ਹਨ ਜਿਨ੍ਹਾਂ ਦਾ ਹਲ ਸਿਰਫ ਪਾਵਰਬੈਂਕ ਕਰ ਸਕਦਾ ਹੈ। ਮੋਬਾਇਲ ਦਾ ਬੈਟਰੀ ਬੈਕਅਪ ਜਿੰਨਾ ਮਰਜ਼ੀ ਹੋਵੇ ਪਰ ਖਤਮ ਹੋਣ ''ਤੇ ਚਾਰਜ ਕਰਨਾ ਹੀ ਪੈਂਦਾ ਹੈ। ਇਸ ਲਈ ਹੈਦਰਾਬਾਦ ਦੀ ਇਕ ਕੰਪਨੀ ਲੇਟੈਸਟਵਨ ਡਾਟ ਕਾਮ ਜੋ ਕਿ ਮੋਬਾਇਲ ਐਕਸੈਸਰੀ ਸੈਲਰ ਕੰਪਨੀ ਹੈ ਵੱਲੋਂ ਹਾਲ ਹੀ ''ਚ ਇਕ "PTron Gusto" ਪਾਵਰ ਬੈਂਕ ਪੇਸ਼ ਕੀਤਾ ਗਿਆ ਹੈ। ਇਹ ਇਕ ਕ੍ਰੈਡਿਟ ਕਾਰਡ ਤੋਂ ਵੀ ਥਿੱਕ ਹੈ ਜਿਸ ਦਾ ਭਾਰ 50 ਗ੍ਰਾਮ ਹੈ।
ਇਸ ''ਚ 3000 ਐੱਮ.ਏ.ਐੱਚ. (5 ਵੋਲਜ਼, 1 ਐਂਪੇਅਰ) ਦੀ ਚਾਰਜਿੰਗ ਪਾਵਰ ਦਿੱਤੀ ਗਈ ਹੈ। ਇਸ ਦੀ ਵਰਤੋਂ ਫੋਨਜ਼, ਟੈਬਲੇਟਜ਼, ਮਿਊਜ਼ਿਕ ਪਲੇਅਰ ਵਰਗੀਆਂ ਡਿਵਾਈਸਿਜ਼ ਨਾਲ ਲੰਬੇ ਸਮੇਂ ਤੱਕ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਕ ਯੂ.ਐੱਸ.ਬੀ. ਚਾਰਜਿੰਗ ਕੇਬਲ ਅਤੇ ਇਕ ਰਿਮੂਵੇਬਲ ਮਾਈਕ੍ਰੋ ਯੂ.ਐੱਸ.ਬੀ. ਕੇਬਲ ਵੀ ਦਿੱਤੀ ਗਈ ਹੈ ਜਿਸ ਨਾਲ ਐਂਡ੍ਰਾਇਡ ਫੋਨ ਨੂੰ ਚਾਰਜ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਪਾਵਰ ਬੈਂਕ ''ਚ ਆਈਫੋਨ ਅਤੇ ਆਈਪੈਡ ਲਈ ਵੀ ਪੋਰਟ ਦਿੱਤੀ ਗਈ ਹੈ। ਇਸ ਪਾਵਰ ਬੈਂਕ ਨੂੰ ਤੁਸੀਂ ਸਿਰਫ 599 ਰੁਪਏ ''ਚ ਖਰੀਦ ਸਕਦੇ ਹੋ।