ਤੁਹਾਡੇ ਸਮਾਰਟਫੋਨ ਨੂੰ ਸਕਿੰਟਾਂ ''ਚ ਚਾਰਜ ਕਰੇਗੀ ਇਹ ਨਵੀਂ ਤਕਨੀਕ
Friday, Dec 23, 2016 - 06:16 PM (IST)

ਜਲੰਧਰ- ਹੁਣ ਉਹ ਦਿਨ ਦੂਰ ਨਹੀਂ, ਜਦੋਂ ਤੁਸੀਂ ਸਮਾਰਟਫੋਨ ਨੂੰ ਸਿਰਫ ਕੁਝ ਹੀ ਸਕਿੰਟਾਂ ''ਚ ਚਾਰਜ ਕਰ ਸਕੋਗੇ। ਇਕ ਭਾਰਤੀ ਸਮੇਤ ਵਿਗਿਆਨੀਆਂ ਦੇ ਦਲ ਨੇ ਨਵਾਂ ਲਚਕੀਲਾ ਸੁਪਰਕੈਪੇਸਿਟਰ ਵਿਕਸਿਤ ਕੀਤਾ ਹੈ। ਇਸ ਵਿਚ ਇੰਨੀ ਜ਼ਿਆਦਾ ਸਮਰੱਥਾ ਹੈ ਕਿ ਇਹ ਮੌਜੂਦਾ ਸੁਪਰਕੈਪੇਸਿਟਰ ਦੀ ਤੁਲਨਾ ''ਚ 30 ਹਜ਼ਾਰ ਗੁਣਾ ਜ਼ਿਆਦਾ ਚਾਰਜ ਹੋ ਸਕਦਾ ਹੈ।
ਫਲੋਰੀਡਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਅਨੋਖੇ ਸੁਪਰਕੈਪੇਸਿਟਰ ਨੂੰ ਬਣਾਉਣ ਲਈ ਨਵੀਂ ਪ੍ਰਕਿਰਿਆ ਵਿਕਸਿਤ ਕੀਤੀ ਹੈ। ਇਹ ਵਿਧੀ ਮੋਬਾਈਲ ਫੋਨ ਅਤੇ ਇਲੈਕਟ੍ਰੋਨਿਕ ਵਾਹਨਾਂ ਦੇ ਖੇਤਰ ''ਚ ਕ੍ਰਾਂਤੀਕਾਰੀ ਤਕਨੀਕ ਸਾਬਤ ਹੋ ਸਕਦੀ ਹੈ। ਇਸ ਖੋਜ ਨਾਲ ਜੁੜੇ ਭਾਰਤੀ ਮੂਲ ਦੇ ਖੋਜਕਾਰ ਨਿਤਿਨ ਚੌਧਰੀ ਨੇ ਕਿਹਾ ਕਿ ਜੇ ਅਸੀਂ ਬੈਟਰੀ ਦੀ ਥਾਂ ਸੁਪਰਕੈਪੇਸਿਟਰ ਲਗਾ ਦਈਏ ਤਾਂ ਤੁਹਾਡਾ ਆਪਣਾ ਸਮਾਰਟਫੋਨ ਸਕਿੰਟਾਂ ''ਚ ਹੀ ਚਾਰਜ ਹੋ ਸਕੇਗਾ। ਫਿਰ ਤੁਹਾਨੂੰ ਇਸ ਨੂੰ ਘੱਟੋ-ਘੱਟ ਪੂਰੇ ਹਫ਼ਤੇ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
ਇਸ ਸੁਪਰਕੈਪੇਸਿਟਰ ਲਈ ਨਵੇਂ ਖੋਜੇ ਗਏ 2ਡੀ ਮਟੀਰੀਅਲ ਦੀ ਵਰਤੋਂ ਕੀਤੀ ਹੈ। ਹਾਲਾਂਕਿ ਦੂਜੇ ਨੇ ਵੀ ਗ੍ਰੈਫੀਨ ਅਤੇ ਖੋਜਕਾਰਾਂ ਨੇ ਹੋਰ 2ਡੀ ਮਟੀਰੀਅਲ ਨਾਲ ਇਸ ਨੂੰ ਬਣਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਨੂੰ ਇਸ ਨਾਲ ਸੀਮਤ ਸਫਲਤਾ ਮਿਲੀ। ਚੌਧਰੀ ਨੇ ਕਿਹਾ ਕਿ ਅਸੀਂ ਇਕ ਸੌਖਾ ਰਸਾਇਣਿਕ ਸੰਯੋਗ ਨਾਲ ਇਸ ਵਿਧੀ ਨੂੰ ਵਿਕਸਿਤ ਕੀਤਾ ਹੈ।