ਵਟਸਐਪ ''ਚ ਜਲਦ ਸ਼ਾਮਲ ਹੋਵੇਗਾ ਇਹ ਨਵਾਂ ਫੀਚਰ

11/08/2018 8:09:52 PM

ਗੈਜੇਟ ਡੈਸਕ—ਵਟਸਐਪ ਲਗਾਤਾਰ ਆਪਣੇ ਐਪ 'ਚ ਨਵੇਂ ਫੀਚਰਸ ਲਿਆਉਣ ਲਈ ਕੰਮ ਕਰ ਰਿਹਾ ਹੈ। ਕੁਝ ਫੀਚਰਸ ਦੀ ਟੈਸਟਿੰਗ ਬੀਟਾ ਐਪਸ 'ਤੇ ਕੀਤੀ ਜਾ ਰਹੀ ਹੈ। ਇਨ੍ਹਾਂ 'ਚ ਵਕੇਸ਼ਨ ਮੋਡ ਅਤੇ ਪ੍ਰਾਈਵੇਟ ਰਿਪਲਾਈ ਵਰਗੇ ਫੀਚਰਸ ਸ਼ਾਮਲ ਹਨ। ਹੁਣ ਇੰਸਟੈਂਟ ਮੈਸੇਜਿੰਗ ਐਪ ਇਕ ਨਵੇਂ ਫੀਚਰ ਨੂੰ ਟੈਸਟ ਕਰ ਰਿਹਾ ਹੈ, ਜਿਸ ਰਾਹੀਂ ਯੂਜ਼ਰਸ ਕਿਸੇ ਮੈਸੇਜ ਨੂੰ ਭੇਜਣ ਤੋਂ ਪਹਿਲਾਂ ਉਸ ਦੇ ਪ੍ਰੀਵਿਊ ਫਾਰਵਰਡ ਨੂੰ ਦੇਖ ਸਕਣਗੇ। ਇਸ ਦਾ ਮਤਲਬ ਇਹ ਹੈ ਕਿ ਯੂਜ਼ਰਸ ਨੂੰ ਕਿਸੇ ਟੈਕਸਟ, ਤਸਵੀਰ, ਜਿਫ, ਵੀਡੀਓ ਜਾਂ ਕੋਈ ਦੂਜਾ ਕੰਟੈਂਟ ਭੇਜਣ ਲਈ ਇਕ ਹੋਰ ਸਟੈਪ ਫਾਲੋਅ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਯੂਜ਼ਰਸ ਕਿਸੇ ਮੈਸੇਜ ਨੂੰ ਫਾਰਵਰਡ ਕਰਨ ਤੋਂ ਪਹਿਲਾਂ, ਉਸ ਨੂੰ ਭੇਜਣ ਜਾਂ ਫਿਰ ਲਿਸਟ 'ਚ ਹੋਰ ਲੋਕਾਂ ਨੂੰ ਜੋੜਨ ਵਰਗੀਆਂ ਗੱਲਾਂ ਦੇ ਬਾਰੇ 'ਚ ਸੋਚ ਸਕਣਗੇ। ਵਟਸਐਪ ਨਾਲ ਜੁੜੀ ਜਾਣਕਾਰੀ ਨੂੰ ਪਹਿਲ ਦੇਣ ਵਾਲੇ WABetaInfo ਨੇ ਐਂਡ੍ਰਾਇਡ ਬੀਟਾ ਵਰਜ਼ਨ 2.18.325 'ਚ ਇਸ ਫੀਚਰ ਨੂੰ ਦੇਖਿਆ। ਟਿਪਸਟਰ ਨੇ ਦੱਸਿਆ ਕਿ ਵਟਸਐਪ ਇਕ ਫਾਰਵਰਡ ਪ੍ਰੀਵਿਊ ਫੀਚਰ ਨੂੰ ਟੈਸਟ ਕਰ ਰਿਹਾ ਹੈ, ਜਿਸ ਨਾਲ ਕਿਸੇ ਮੈਸੇਜ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਤੁਹਾਨੂੰ ਇਕ ਪਾਪ-ਅਪ ਮਿਲੇਗਾ, ਤਾਂ ਕਿ ਯੂਜ਼ਰਸ ਉਸ ਨੂੰ ਕੰਫਰਮ ਜਾਂ ਕੈਂਸਲ ਕਰਨ ਦਾ ਵਿਕਲਪ ਚੁਣ ਸਕਣ। ਇਥੇ ਪ੍ਰੀਵਿਊ ਉਸ ਵੇਲੇ ਦਿਖੇਗਾ ਜਦਕਿ ਤੁਸੀਂ ਕਿਸੇ ਮੈਸੇਜ ਜਾਂ ਮੀਡੀਆ ਫਾਇਲ ਨੂੰ ਦੋ ਜਾਂ ਉਸ ਤੋਂ ਜ਼ਿਆਦਾ ਕੰਟੈਂਟ ਨੂੰ ਭੇਜੋ। ਟਿਪਸਟਰ ਦਾ ਕਹਿਣਾ ਹੈ ਕਿ ਫਿਰ ਆਉਣ ਵਾਲੇ ਸਮੇਂ 'ਚ ਉਪਲੱਬਧ ਹੋਵੇਗਾ ਅਤੇ ਹੋ ਸਕਦਾ ਹੈ ਕਿ ਲੇਟੈਸਟ ਬੀਟਾ ਵਰਜ਼ਨ 'ਚ ਹੋਣ 'ਤੇ ਵੀ ਇਹ ਅਜੇ ਕੁਝ ਯੂਜ਼ਰਸ ਨੂੰ ਨਹੀਂ ਦਿਖੇਗਾ।

ਦੱਸ ਦਈਏ ਕਿ ਵਟਸਐਪ ਨੇ ਹਾਲ ਹੀ 'ਚ ਪ੍ਰਾਈਵੇਟ ਰਿਪਲਾਈ ਫੀਚਰ ਦੀ ਟੈਸਟਿੰਗ ਸ਼ੁਰੂ ਕੀਤੀ ਸੀ। ਪ੍ਰਾਈਵੇਟ ਰਿਪਲਾਈ ਫੀਚਰ ਰਾਹੀਂ ਵਟਸਐਪ ਯੂਜ਼ਰਸ ਗਰੁੱਪ ਚੈਟ ਦੌਰਾਨ ਹੀ ਕਿਸੇ ਇਕ ਵਿਅਕਤੀ ਨੂੰ ਵੱਖ ਤੋਂ ਮੈਸੇਜ, ਵੌਇਸ ਕਾਲ ਜਾਂ ਵੀਡੀਓ ਕਾਲ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਗਰੁੱਪ ਤੋਂ ਬਾਹਰ ਆਉਣ ਦੀ ਜ਼ਰੂਰਤ ਨਹੀਂ ਹੈ। ਇਸ ਫੀਚਰ ਰਾਹੀਂ ਭੇਜੇ ਗਏ ਮੈਸੇਜ ਨੂੰ ਸਿਰਫ ਭੇਜਣ ਵਾਲੇ ਅਤੇ ਰਿਸੀਵ ਕਰਨ ਵਾਲਾ ਹੀ ਦੇਖ ਸਕਦਾ ਹੈ। ਗਰੁੱਪ ਦੇ ਬਾਕੀ ਲੋਕਾਂ ਨੂੰ ਇਹ ਨਹੀਂ ਦੇਖੇਗਾ।

ਪ੍ਰਾਈਵੇਟ ਮੈਸੇਜ ਭੇਜਣ ਲਈ ਤੁਹਾਨੂੰ ਪਹਿਲੇ ਉਸ ਮੈਸੇਜ ਨੂੰ ਸਲੈਕਟ ਕਰਨਾ ਹੈ ਜਿਸ ਦਾ ਰਿਪਲਾਈ ਤੁਸੀਂ ਪ੍ਰਈਵੇਟਲੀ ਕਰਨਾ ਚਾਹੁੰਦੇ ਹੋ। ਮੈਸੇਜ ਸਲੈਕਟ ਕਰਨ ਤੋਂ ਬਾਅਦ ਤੁਹਾਨੂੰ ਗਰੁੱਪ ਚੈਟ 'ਚ ਉੱਤੇ ਮੌਜੂਦ ਤਿੰਨ ਡਾਟਸ 'ਤੇ ਟੈਪ ਕਰਨਾ ਹੈ। ਟੈਪ ਕਰਨ ਦੇ ਨਾਲ ਹੀ ਤੁਹਾਨੂੰ ਇਥੇ ਚਾਰ ਵਿਕਲਪ ਕਾਪੀ, ਮੈਸੇਜ, ਵੌਇਸ ਕਾਲ ਅਤੇ ਵੀਡੀਓ ਕਾਲ ਦਿਖਣਗੇ। ਇਨ੍ਹਾਂ 'ਚੋਂ ਤੁਸੀਂ ਆਪਣੀ ਜ਼ਰੂਰਤ ਦਾ ਵਿਕਲਪ ਚੁਣ ਸਕਦੇ ਹੋ। ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਮੈਸੇਜ ਨੂੰ ਚੋਣਦੇ ਹੋ ਤਾਂ ਤੁਸੀਂ ਗਰੁੱਪ ਚੈਟ ਤੋਂ ਬਾਹਰ ਆ ਕੇ ਆਟੋਮੈਟਿਕਲੀ ਉਸ ਵਿਅਕਤੀ ਦੇ ਚੈਟ ਬਾਕਸ 'ਚ ਪਹੁੰਚ ਜਾਓਗੇ ਜਿਸ ਨਾਲ ਤੁਸੀਂ ਚੈਟ ਕਰਨਾ ਚਾਹੁੰਦੇ ਹੋ।


Related News