ਇਹ ਮੋਬਾਇਲ ਕੇਸ ਤੁਹਾਡੇ ਸਮਾਰਟਫੋਨ ਨੂੰ ਬਣਾ ਦਵੇਗਾ ਗੇਮਿੰਗ ਕੰਸੋਲ
Friday, Jun 17, 2016 - 02:42 PM (IST)

ਜਲੰਧਰ : ਸਮਾਰਟਫੋਨ ਕੇਸਿਜ਼ ਦੀ ਮਾਰਕੀਟ ''ਚ ਇਨੋਵੇਸ਼ਨ ਦਿਖਾਉਣ ਵਾਲੇ ਕੁਝ ਨਾ ਕੁਝ ਹੱਟ ਕੇ ਕਰਦੇ ਹੀ ਰਹਿੰਦੇ ਹਨ। ਈ3 ਇਵੈਂਟ ''ਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ, ਜਿਥੇ ਹਾਈਪਰਕਿੰਸ ਵੱਲੋਂ ਸਮਾਰਟ ਬੁਆਏ ਮੋਬਾਈਲ ਕੇਸ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸੇ ਕਾਂਸੈਪਟ ਨੂੰ ਹਾਈਪਰਕਿੰਸ ਵੱਲੋਂ ਐਪ੍ਰਲ ਫੂਲ ਦੇ ਨਾਂ ''ਤੇ ਪਿੱਛਲੇ ਸਾਲ ਪੇਸ਼ ਕੀਤਾ ਗਿਆ ਸੀ ਪਰ ਇਸ ਵਾਰ ਆਪਣੇ ਅਪਡੇਟਿਡ ਵਰਜ਼ਨ ''ਚ ਸਮਾਰਟ ਬੁਆਏ ਮੋਬਾਈਲ ਕੇਸ ਸੱਚਮੁਚ ਹੀ ਗੇਮ ਬੁਆਏ ਗੇਮਿੰਗ ਕੰਸੋਲ ''ਚ ਬਦਲ ਜਾਂਦਾ ਹੈ। ਇਸ ਮੋਬਾਇਲ ਕੇਸ ਨੂੰ ਦਿਸੰਬਰ ਤੱਕ ਲਾਂਚ ਕਰ ਦਿੱਤਾ ਜਾਵੇਗਾ।
ਸਮਾਰਟ ਬੁਆਏ ਨਾਂ ਦਾ ਇਹ ਕੇਸ ਸੱਚਮੁਚ ਹੀ ਗੇਮ ਬੁਆਏ ਦਾ ਰੂਪ ਲੈ ਲੈਂਦਾ ਤੇ ਜਦੋਂ ਤੁਸੀਂ ਇਸ ''ਚ ਆਪਣੇ ਸਮਾਰਟਫੋਨ ਨੂੰ ਰੱਖਦੇ ਹੋ ਤਾਂ ਇਹ ਸਮਾਰਟਫੋਨ ਦੀ ਡਿਸਪਲੇ ਨੂੰ ਗੇਮ ਬੁਆਏ ਦੀ ਡਿਸਪਲੇ ਦੀ ਤਰ੍ਹਾਂ ਯੂਜ਼ ਕਰਦਾ ਹੈ। ਇਸ ਮੋਬਾਇਲ ਕੇਸ ਦੇ ਉੱਪਰ ਫਿਜ਼ੀਕਲ ਕੀਜ਼ ਬਣੀਆਂ ਹਨ ਤੇ ਆਖਿਰ ''ਚ ਜੋ ਇਸ ਨੂੰ ਸਭ ਤੋਂ ਅਲੱਗ ਬਣਾਉਂਦਾ ਹੈ, ਉਹ ਹੈ ਇਸ ਕੇਸ ਦੇ ਪਿੱਛੇ ਦਿੱਤਾ ਕਾਰਟਰੇਜ ਸਲਾਟ। ਇਸ ਕਾਰਟਰੇਜ ਸਲਾਟ ''ਚ ਤੁਸੀਂ ਅਸਲੀ ਗੇਮ ਬੁਆਏ ਕਾਰਟਰੇਜ ਲਗਾ ਕੇ ਗੇਮ ਖੇਡ ਸਕਦੇ ਹੋ।