ਲਗਭਗ 3 ਮਿਲੀਅਨ ਮੀਲ ਚੱਲਣ ਤੋ ਬਾਅਦ ਵੀ ਹੁਣ ਤੱਕ ਬਰਕਰਾਰ ਹੈ ਇਹ ਵਿੰਟੇਜ ਕਾਰ

Tuesday, Mar 01, 2016 - 06:13 PM (IST)

ਲਗਭਗ 3 ਮਿਲੀਅਨ ਮੀਲ ਚੱਲਣ ਤੋ ਬਾਅਦ ਵੀ ਹੁਣ ਤੱਕ ਬਰਕਰਾਰ ਹੈ ਇਹ ਵਿੰਟੇਜ ਕਾਰ

ਜਲੰਧਰ:  Irv Gordons ਇਕ 73 ਸਾਲ ਦਾ ਵਿਗਿਆਨ ਦੇ ਰਿਟਾਇਰਡ ਟੀਚਰ ਹਨ ਜੋ ਹਾਲ ਹੀ ''ਚ ਆਪਣੀ ਕਾਰ ਨੂੰ ਲੈ ਕੇ ਦੁਨੀਆ ਭਰ ''ਚ ਕਾਫ਼ੀ ਮਸ਼ਹੂਰ ਹੁੰਦੇ ਜਾ ਰਹੇ ਹਨ। ਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਇਹ ਕਾਰ ਵਿੰਟੇਜ  Volvo P1800S ਹੈ ਜਿਨੂੰ ਉਨ੍ਹਾਂ ਨੇ 1966 ''ਚ ਖਰੀਦਿਆ ਸੀ।  ਹਾਲ ਹੀ ''ਚ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਕਾਰ ਨੇ 3 ਮਿਲੀਅਨ ਮਾਇਲਸ ਨੂੰ ਪੂਰਾ ਕਰ ਲਿਆ ਹੈ।

ਇਸ ਕਾਰ ਨੂੰ ਲੈ ਕੇ ਇਸ ਦੇ ਮਾਲਿਕ Irvin Gordon ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੋ ਦਰਵਾਜੇ ਵਾਲੀ ਕਾਰ ਨੂੰ ਗਰਮੀ ਅਤੇ ਸਰਦੀ ਦੇ ਮੌਸਮ ''ਚ ਲਗਾਤਾਰ ਚਲਾਇਆ ਹੈ ਅਤੇ 885 ਵਾਰ ਆਇਲ ਚੇਂਜ ਕਰਨ ਦੇ ਨਾਲ-ਨਾਲ 124 ਵਾਰ ਟਰਾਂਸਮਿਸ਼ਨ fluid ਚੇਂਜ ਕੀਤਾ ਹੈ ਜਿਸ ਨਾਲ ਹੁਣ ਉਨ੍ਹਾਂ ਨੇ 273,895 ਮੀਲ ਦੀ ਯਾਤਰਾ ਨੂੰ ਪੂਰਾ ਕਰ ਲਿਆ ਹੈ ਅਤੇ ਇੰਨੀ ਚੱਲਣ ਦੇ ਬਾਅਦ ਵੀ ਇਹ ਕਾਰ ਹੋਰ ਮੀਲ ਚੱਲਣ ਲਈ ਤਿਆਰ ਹੈ।

ਇਸ ਵਿਸ਼ੇ ਨੂੰ ਲੈ ਕੇ Irv Gordons ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਕਾਰ ਨੂੰ ਖਰੀਦਣ ਤੋਂ ਬਾਅਦ owners manual ''ਤੇ ਪੂਰਾ ਧਿਆਨ ਦਿੱਤਾ ਸੀ ਅਤੇ ਆਪਣੀ ਕਾਰ ਦੀ ਪੂਰੀ ਦੇਖਭਾਲ ਵੀ ਕੀਤੀ ਸੀ ਜਿਸ ਕਰਕੇ ਇਹ ਅੱਜ ਵੀ ਨਵੀਂ ਕਾਰ ਦੀ ਤਰ੍ਹਾਂ ਹੀ ਚੱਲਦੀ ਹੈ।


Related News