ਇਸ ਬੈਕਪੈਕ ''ਚ ਸੋਲਰਬੈਂਕ ਤੋਂ ਇਲਾਵਾ ਵੀ ਹਨ ਕਈ ਹੋਰ ਫੀਚਰਸ (ਵੀਡੀਓ)

Thursday, May 05, 2016 - 01:19 PM (IST)

ਜਲੰਧਰ- ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ''ਚੋਂ ਇਕ ਹੋ ਜੋ ਕੰਮ ਕਰਨ ਲਈ ਆਪਣਾ ਜ਼ਿਆਦਾਤਰ ਸਮਾਂ ਆਫਿਸ ਦੀ ਬਜਾਏ ਕਿਸੇ ਕੈਫੇ ''ਚ ਬਿਤਾਉਂਦੇ ਹਨ ਤਾਂ ਇੰਡੀਗੋਗੋ ਦਾ ਇਹ ਪ੍ਰਾਜੈਕਟ ਤੁਹਾਡੇ ਕੰਮ ਆ ਸਕਦਾ ਹੈ। ਲਾਈਫਪੈਕ ਇਕ ਵਿਸ਼ਾਲ ਦਿੱਖ ਵਾਲਾ ਬੈਕਪੈਕ ਹੈ ਜਿਸ ''ਚ ਦੋ ਖਾਸ ਫੀਚਰਸ ਦਿੱਤੇ ਗਏ ਹਨ। ਇਨ੍ਹਾਂ ''ਚੋਂ ਇਕ ਫੀਚਰ ''ਚ ਦਿੱਤਾ ਗਿਆ ਰਿਮੂਵੇਬਲ ਸੋਲਰਬੈਂਕ ਯੂ.ਐੱਸ.ਬੀ. ਚਾਰਜਰ ਹੈ ਜੋ ਤੁਹਾਡੇ ਆਈਫੋਨ 6ਐੱਸ ਪਲੱਸ ਨੂੰ 12 ਵਾਰ ਚਾਰਜ ਕਰ ਸਕਦਾ ਹੈ ਅਤੇ ਦੂਜਾ ਫੀਚਰ ਇਸ ਦਾ ਇੰਟਰਗ੍ਰੇਟਡ ਲਾਕ ਹੈ ਜੋ ਚੋਰੀ ਹੋਣ ਤੋਂ ਰੋਕਦਾ ਹੈ। 
 
ਇਸ ਦਾ ਸੋਲਰਬੈਂਕ ਚਾਰਜਰ ਦੋ ਤਰ੍ਹਾਂ ਨਾਲ ਕੰਮ ਕਰਦਾ ਹੈ ਜਿਸ ''ਚ ਇਹ ਆਈਫੋਨ ਚਾਰਜ ਕਰਨ ਤੋਂ ਇਲਾਵਾ ਇਕ ਤਰ੍ਹਾਂ ਦੇ ਬਲੂਟੂਥ ਸਪੀਕਰ ਦੇ ਤੌਰ ''ਤੇ ਵੀ ਕੰਮ ਕਰਦਾ ਹੈ। ਇਸੇ ਤਰ੍ਹਾਂ ਇਸ ਦਾ ਲਾਕ ਬੋਤਲ ਨੂੰ ਓਪਨ ਕਰਨ ਦੇ ਕੰਮ ਵੀ ਆਉਂਦਾ ਹੈ। ਇਹ ਬੈਕਪੈਕ ਦੋ ਵੱਖਰੇ ਡਿਜ਼ਾਇਨ ਵਰਕ ਜ਼ੋਨ ਅਤੇ ਲਾਈਫ ਜ਼ੋਨ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਇਸ ''ਚ ਇਕ ਹਿਡਨ ਪਾਕਿਟ ਵੀ ਦਿੱਤੀ ਗਈ ਹੈ ਜਿਸ ''ਚ ਇਅਰਫੋਨਜ਼, ਪਾਸਪੋਰਟ, ਸਮਾਰਟਫੋਨ ਅਤੇ ਹੋਰਨਾਂ ਜ਼ਰੂਰੀ ਚੀਜ਼ਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਦੀ ਪ੍ਰੀ-ਬੁਕਿੰਗ ਦੌਰਾਨ ਤੁਸੀਂ ਇਸ ਨੂੰ 169 ਡਾਲਰ (AU $225, £115) ''ਚ ਖਰੀਦ ਸਕਦੇ ਹੋ ਅਤੇ ਰਿਟੇਲ ''ਚ ਵਿਕਰੀ ਦੌਰਾਨ ਇਸ ਦੀ ਕੀਮਤ 250 ਡਾਲਰ ਹੋ ਜਾਵੇਗੀ। ਇਸ ਦੇ ਫੀਚਰਸ ਨੂੰ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।

Related News