ਇਹ ਹੈ ਪੋਰਸ਼ੇ ਦੀ 718 Boxster
Friday, Jan 29, 2016 - 11:14 AM (IST)
4 ਸਿਲੰਡਰਾਂ ''ਚ ਹੈ ਬੇਹੱਦ ਪਾਵਰ
ਜਲੰਧਰ— ਛੇ ਸਿਲੰਡਰਾਂ ਨਾਲ 20 ਸਾਲ, ਨੈਚੁਰਲੀ-ਐਸਪਿਰੇਟਿਡ ਪਾਵਰ ਤੋਂ ਬਾਅਦ ਹੁਣ ਪੋਰਸ਼ੇ ਨੇ 2017 ਬਾਕਸਟਰ ''ਚ ਵੱਡਾ ਬਦਲਾਅ ਕੀਤਾ ਹੈ। ਹੁਣ ਪੋਰਸ਼ੇ ਦੀ ਇਸ ਕਾਰ ਦਾ ਨਾਂ ਸਿਰਫ ਬਾਕਸਟਰ ਨਹੀਂ ਹੋਵੇਗਾ, ਇਹ 718 ਬਾਕਸਟਰ ਹੋਵੇਗਾ। ਪੋਰਸ਼ੇ ਨੇ ਚਾਰ ਸਿਲੰਡਰਾਂ ਵਾਲੇ ਰੇਸਰ ਇੰਜਣ ਨੂੰ 1950 ''ਚ ਬਣਾਉਣਾ ਸ਼ੁਰੂ ਕੀਤਾ ਸੀ। ਇਸੇ ਦੇ ਆਧਾਰ ''ਤੇ ਹੀ ਅਸੀਂ ਬਾਕਸਟਰ ਦੀ ਗੱਲ ਕਰ ਰਹੇ ਹਾਂ, ਜਿਸ ਵਿਚ ਟਰਬੋਚਾਰਜਡ ਫਲੈਟ-4 ਇੰਜਣ ਹੋਵੇਗਾ।
ਬਾਕਸਟਰ ਦੇ ਬੇਸ ਮਾਡਲ ਨੂੰ ਗ੍ਰੇਅ ਰੰਗ ''ਚ ਪੇਸ਼ ਕੀਤਾ ਗਿਆ ਹੈ। ਇਸ ਵਿਚ 2.0 ਲੀਟਰ ਫਲੈਟ 4 ਟਰਬੋ ਦੀ ਵਰਤੋਂ ਕੀਤੀ ਗਈ ਹੈ, ਜੋ 300 ਹਾਰਸਪਾਵਰ ਦੀ ਵਰਤੋਂ ਕਰਦਾ ਹੈ ਅਤੇ ਇਹ ਇੰਜਣ 280 ਐਲ.ਬੀ.-ਫੁੱਟ ਦਾ ਟਾਰਕ ਪੈਦਾ ਕਰਦਾ ਹੈ। ਬਾਕਸਟਰ ਐੱਸ ਨੂੰ ਸੰਤਰੀ ਰੰਗ ''ਚ ਪੇਸ਼ ਕੀਤਾ ਗਿਆ ਹੈ। ਇਹ 350 ਹਾਰਸਪਾਵਰ ਅਤੇ 309 ਐੱਲ.ਬੀ.-ਫੁੱਟ ਦਾ ਟਾਰਕ ਪੈਦਾ ਕਰਦੀ ਹੈ। ਬਾਕਸਟਰ ਦੀ ਤੁਲਨਾ ''ਚ ਬਾਕਸਟਰ ਐੱਸ ''ਚ 35 ਹਾਰਸਪਾਵਰ ਅਤੇ 43 ਐੱਲ.ਬੀ.-ਫੁੱਟ ਦਾ ਵਾਧਾ ਕੀਤਾ ਗਿਆ ਹੈ।
ਇਸ ਪਾਵਰ ਦਾ ਅਰਥ ਹੈ ਕਿ ਇਸ ਦਾ ਇੰਜਣ ਪਾਵਰਫੁਲ ਹੈ। ਪੋਰਸ਼ੇ ਮੁਤਾਬਕ ਪੀ. ਡੀ. ਦੇ ਗਿਅਰਬਾਕਸ ਨਾਲ ਸਜੀ ਬਾਕਸਟਰ ਨਾਲ ਸਪੋਰਟਸ ਕ੍ਰੋਨੋ ਪੈਕੇਜ ਨਾਲ ਇਹ 0-60 ਮੀਲ (96.5 ਕਿ.ਮੀ) ਪ੍ਰਤੀ ਘੰਟਾ ਦੀ ਰਫਤਾਰ 4.5 ਸੈਕੰਡ ''ਚ ਫੜ ਲਵੇਗੀ, ਜਦਕਿ ਇਸੇ ਗਿਅਰਬਾਕਸ ਵਾਲੀ ਬਾਕਸਟਰ ਐੱਸ 0 ਤੋਂ 60 ਮੀਲ ਪ੍ਰਤੀ ਘੰਟਾ ਦੀ ਰਫਤਾਰ 4.0 ਸੈਕਿੰਡ ''ਚ ਫੜੇਗੀ। ਸਿਰਫ ਰਫਤਾਰ ਫੜਨ ''ਚ ਹੀ ਨਹੀਂ ਬਾਕਸਟਰ ਐੱਸ ਟੌਪ ਸਪੀਡ ''ਚ ਵੀ ਸਾਧਾਰਨ ਬਾਕਸਟਰ ਤੋਂ ਤੇਜ਼ ਹੈ। ਜਿਥੇ ਬਾਕਸਟਰ ਐੱਸ 177 ਮੀਲ ਪ੍ਰਤੀ ਘੰਟਾ (285 ਕਿਲੋਮੀਟਰ ਪ੍ਰਤੀ ਘੰਟਾ) ''ਤੇ ਦੌੜ ਸਕੇਗੀ, ਉਥੇ ਹੀ ਬਾਕਸਟਰ ਦਾ ਬੇਸ ਮਾਡਲ 170 ਮੀਲ ਪ੍ਰਤੀ ਘੰਟਾ 273 ਕਿ.ਮੀ. ਪ੍ਰਤੀ ਘੰਟਾ) ਦੀ ਰਫਤਾਰ ਤੱਕ ਹੀ ਦੌੜ ਸਕੇਗਾ।
ਜਿਥੋਂ ਤੱਕ ਸਟਾਈਲਿੰਗ ਦੀ ਗੱਲ ਹੈ ਤਾਂ ਨਵੀਂ ਬਾਕਸਟਰ ਪੁਰਾਣੀ ਵਾਲੀ ਦੀ ਤਰ੍ਹਾਂ ਹੀ ਹੈ ਅਤੇ ਸੜਕਾਂ ''ਤੇ ਦੌੜਦੇ ਹੋਏ ਪਛਾਣੀ ਜਾ ਸਕਦੀ ਹੈ ਕਿ ਇਹ ਬਾਕਸਟਰ ਹੀ ਹੈ। ਹਾਲਾਂਕਿ ਨਵੀਂ ਬਾਕਸਟਰ ਦੀ ਸਾਈਡ ਅਤੇ ਪਿੱਛੇ ਦੀ ਸਟਾਈਲਿੰਗ ''ਚ ਬਦਲਾਅ ਕੀਤਾ ਗਿਆ ਹੈ, ਜੋ ਦੇਖਣ ''ਚ ਬਾਕਸਟਰ ਨੂੰ ਪਹਿਲਾਂ ਨਾਲੋਂ ਵੀ ਬਿਹਤਰ ਬਣਾਉਂਦਾ ਹੈ। ਪੋਰਸ਼ੇ ਮੁਤਾਬਕ ਅੱਗਿਓਂ ਲੈ ਕੇ ਪਿੱਛੇ ਤੱਕ ਵਿੰਡਸ਼ੀਟ (ਅੱਗੇ ਵਾਲਾ ਸ਼ੀਸ਼ਾ) ਅਤੇ ਕਨਵਰਟੇਬਲ ਟੌਪ ਤੱਕ ਬਾਕਸਟਰ ਦਾ ਹਰ ਇਕ ਪਾਰਟ ਨਵਾਂ ਹੈ। ਫਰੰਟ ''ਤੇ ਵੱਡੇ ਏਅਰ ਇੰਟੈਕਸ ਦੀ ਵਰਤੋਂ ਕੀਤੀ ਗਈ ਹੈ। ਐੱਲ. ਈ. ਡੀ. ਲਾਈਟਸ ਤੋਂ ਇਲਾਵਾ ਪੋਰਸ਼ੇ ਦੀ ਡੇ-ਟਾਈਮ ਰਨਿੰਗ ਲਾਈਟਸ ਆਪਸ਼ਨ ਦੇ ਤੌਰ ''ਤੇ ਮੁਹੱਈਆ ਹੋਣਗੀਆਂ।
ਪੋਰਸ਼ੇ ਨੇ ਬਾਕਸਟਰ ਨਾਲ 718 ਨੂੰ ਜੋੜਦੇ ਹੋਏ ਪੂਰਨ ਰੂਪ ਨਾਲ ਨਵੇਂ ਸਸਪੈਨਸ਼ਨਸ ਅਤੇ ਰੀਡਿਜ਼ਾਇੰਡ ਇਲੈਕਟ੍ਰਿਕ ਅਸਿਸਟ ਸਟੇਅਰਿੰਗ ਦੀ ਵਰਤੋਂ ਕੀਤੀ ਗਈ ਹੈ ਅਤੇ ਪੋਰਸ਼ੇ ਦਾ ਦਾਅਵਾ ਹੈ ਕਿ ਇਹ ਪਹਿਲਾਂ ਵਾਲੀ ਬਾਕਸਟਰ ਤੋਂ 10 ਫੀਸਦੀ ਜ਼ਿਆਦਾ ਬਿਹਤਰ ਹੈ। ਪੋਰਸ਼ੇ ਬਾਕਸਟਰ ''ਚ ਦੋ ਤਰ੍ਹਾਂ ਨਾਲ ਪੋਰਸ਼ੇ ਐਕਟਿਵ ਸਸਪੈਨਸ਼ਨ ਮੈਨੇਜਮੈਂਟ ਦਾ ਆਪਸ਼ਨ ਮਿਲਦਾ ਹੈ। ਇਸ ਵਿਚੋਂ ਇਕ 10 ਐੱਮ.ਐੱਮ. ਤੱਕ ਕਾਰ ਨੂੰ ਹੇਠਾਂ ਕਰ ਦਿੰਦੇ ਹਨ, ਜੋ ਬਾਕਸਟਰ ਐੱਸ ''ਚ ਮਿਲਣਗੇ।
ਬਾਕਸਟਰ ਦੇ ਦੋਵੇਂ ਮਾਡਲਸ ਬੇਸ ਅਤੇ ਐੱਸ ਮਾਡਲ ਸਟੈਂਡਰਡ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਆਉਂਦੇ ਹਨ। ਇਸ ਤੋਂ ਇਲਾਵਾ ਇਹ ਖਰੀਦਦਾਰ ''ਤੇ ਨਿਰਭਰ ਕਰਦਾ ਹੈ ਕਿ ਉਹ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਆਪਣੀ ਬਾਕਸਟਰ ''ਚ ਚਾਹੁੰਦਾ ਹੈ ਜਾਂ ਆਪਸ਼ਨ ਦੇ ਤੌਰ ''ਤੇ ਆਉਣ ਵਾਲੇ ਪੀ. ਡੀ. ਕੇ. 7 ਸਪੀਡ ਗਿਅਰਬਾਕਸ ਨੂੰ ਚੁਣਨਾ ਚਾਹੁੰਦਾ ਹੈ। ਆਪਸ਼ਨਲ ਸੁਪੋਰਟ ਕ੍ਰੋਨੋ ਪੈਕੇਜ ''ਚ ਤਿੰਨ ਡ੍ਰਾਈਵ ਸੈਟਿੰਗਸ (ਨਾਰਮਲ, ਸੁਪੋਰਟ ਅਤੇ ਸੁਪੋਰਟ ਪਲੱਸ) ਦਾ ਬਦਲ ਮਿਲੇਗਾ, ਜਦਕਿ ਪੀ. ਡੀ. ਕੇ. ਮਾਡਲ ''ਚ ਸੁਪੋਰਟ ਰਿਸਪਾਂਸ ਦਾ ਆਪਸ਼ਨ ਵੀ ਹੋਵੇਗਾ।
ਪੋਰਸ਼ੇ 718 ਬਾਕਸਟਰ ਅਤੇ ਬਾਕਸਟਰ ਐੱਸ ਜੂਨ ਦੇ ਅਖੀਰ ਤੱਕ ਅਮਰੀਕੀ ਸੜਕਾਂ ''ਤੇ ਦੇਖਣ ਨੂੰ ਮਿਲਣਗੀਆਂ। ਹਾਲਾਂਕਿ ਭਾਰਤ ''ਚ ਇਨ੍ਹਾਂ ਦੇ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਅਗਲੇ ਮਹੀਨੇ ਭਾਰਤ ''ਚ ਹੋਣ ਵਾਲੇ ਆਟੋ ਐਕਸਪੋ ''ਚ ਪੋਰਸ਼ੇ ਦੀ 718 ਬਾਕਸਟਰ ਨੂੰ ਪੇਸ਼ ਕੀਤਾ ਜਾ ਸਕਦਾ ਹੈ ਅਤੇ ਹੋ ਸਕਦਾ ਹੈ ਇਥੇ 718 ਬਾਕਸਟਰ ਦੇ ਭਾਰਤ ''ਚ ਲਾਂਚ ਦੀ ਜਾਣਕਾਰੀ ਵੀ ਮਿਲ ਜਾਵੇ। ਇਸ ਦੀ ਕੀਮਤ 56,000 ਡਾਲਰ (38,18,360 ਰੁਪਏ) ਅਤੇ 718 ਬਾਕਸਟਰ ਐੱਸ ਦੀ ਸ਼ੁਰੂਆਤੀ ਕੀਮਤ 68,400 ਡਾਲਰ (46,63,854 ਰੁਪਏ) ਹੋਵੇਗੀ।
