ਇਸ ਸਾਲ ਦਾ ਬੈਸਟ ਪ੍ਰੋਡਕਟ ਹੈ ਪੈਬਲ ਦਾ ਇਹ ਨਵਾਂ ਡਿਵਾਈਸ

Friday, May 27, 2016 - 10:22 AM (IST)

ਇਸ ਸਾਲ ਦਾ ਬੈਸਟ ਪ੍ਰੋਡਕਟ ਹੈ ਪੈਬਲ ਦਾ ਇਹ ਨਵਾਂ ਡਿਵਾਈਸ

ਐਮਰਜੈਂਸੀ ਡਿਵਾਈਸ, ਫਿੱਟਨੈੱਸ ਟ੍ਰੈਕਰ ਅਤੇ ਮਿਊਜ਼ਿਕ ਪਲੇਅਰ ਹੈ ਪੈਬਲ ਕੋਰ

ਜਲੰਧਰ : ਅਮਰੀਕੀ ਸਮਾਰਟਵਾਚ ਬਣਾਉਣ ਵਾਲੀ ਮਸ਼ਹੂਰ ਕੰਪਨੀ ਪੈਬਲ ਨੇ ਇਸ ਵਾਰ ਇਕ ਅਜਿਹੇ ਡਿਵਾਈਸ ਨੂੰ ਲਾਂਚ ਕੀਤਾ ਹੈ, ਜੋ ਇਕ ਨਾਨ-ਸਮਾਰਟਵਾਚ ਡਿਵਾਈਸ ਹੈ। ਪੈਬਲ ਨੇ ਇਸ ਡਿਵਾਈਸ ਦਾ ਨਾਂ ''ਕੋਰ'' (core) ਰੱਖਿਆ ਹੈ, ਜਿਸ ਨੂੰ ਕੰਪਨੀ ਦਾ ਹੁਣ ਤੱਕ ਦਾ ਬੈਸਟ ਪ੍ਰੋਡਕਟ ਕਿਹਾ ਗਿਆ ਹੈ।

ਕਿਉਂ ਹੈ ਬੈਸਟ

ਪੈਬਲ ਕੋਰ ਇਸ ਲਈ ਇਕ ਬੈਸਟ ਡਿਵਾਈਸ ਹੈ, ਕਿਉਂਕਿ ਜੋ ਲੋਕ ਮਿਊਜ਼ਿਕ ਪਸੰਦ ਕਰਦੇ ਹਨ, ਉਹ ਮਿਊਜ਼ਿਕ ਸੁਣ ਸਕਦੇ ਹਨ ਅਤੇ ਵਰਕਆਊਟ ਐਕਟੀਵਿਟੀ ਨੂੰ ਟ੍ਰੈਕ ਕਰ ਸਕਦੇ ਹਨ। ਹੁਣ ਬੈਸਟ ਇਸ ਲਈ ਹੈ ਕਿਉਂਕਿ ਇਨ੍ਹਾਂ ਕੰਮਾਂ ਲਈ ਕੋਰ ਨਾਲ ਸਮਾਰਟਫੋਨ ਦਾ ਹੋਣਾ ਜ਼ਰੂਰੀ ਨਹੀਂ ਹੈ। ਇਸ ਤੋਂ ਇਲਾਵਾ ਇਸ ਦੀ ਕੀ-ਰਿੰਗ ਵਾਂਗ ਵੀ ਵਰਤੋਂ ਕੀਤੀ ਜਾ ਸਕਦੀ ਹੈ।

ਕੋਰ ਇਕ ਛੋਟਾ ਜਿਹਾ ਡਿਵਾਈਸ ਹੈ, ਜੋ ਸਮਾਰਟਫੋਨ ਦੀ ਮਦਦ ਤੋਂ ਬਿਨਾਂ ਕੰਮ ਕਰਦਾ ਹੈ ਅਤੇ ਇਸ ਨੂੰ ਜੇਬ ਵਿਚ ਰੱਖਣ ''ਤੇ ਸ਼ਾਇਦ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਡੀ ਜੇਬ ਵਿਚ ਕੋਈ ਡਿਵਾਈਸ ਹੈ। ਇਸਦੇ ਨਾਲ ਹੀ ਇਸ ਵਿਚ ਲੱਗੇ ਮੈਗਨੈਟਿਕ ਕਲਿਪ ਦੀ ਮਦਦ ਨਾਲ ਯੂਜ਼ਰ ਆਪਣੀ ਪੈਂਟ ਨਾਲ ਵੀ ਅਟੈਚ ਕਰ ਸਕਦਾ ਹੈ। ਇਸ ਵਿਚ ਬਿਲਟ-ਇਨ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ. ਪੀ. ਐੱਸ.) ਵੀ ਲੱਗਾ ਹੈ, ਜਿਸ ਵਿਚ ਦੂਰੀ, ਰਫਤਾਰ ਅਤੇ ਕਦਮਾਂ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ।

ਮਨੋਰੰਜਨ ਦੇ ਰੂਪ ਵਿਚ ਅਜਿਹਾ ਹੈ ਕੋਰ

ਇਹ ਇਕ ਫਿੱਟਨੈੱਸ ਟ੍ਰੈਕਰ ਵੀ ਹੈ ਪਰ ਇਸ ਦੇ ਨਾਲ ਹੀ ਕੋਰ ਇਕ ਮਿਊਜ਼ਿਕ ਪਲੇਅਰ ਵੀ ਹੈ। ਕੋਰ ਵਿਚ 4 ਜੀ. ਬੀ. ਦੀ ਆਨ-ਬੋਰਡ ਸਟੋਰੇਜ ਦਿੱਤੀ ਗਈ ਹੈ ਅਤੇ ਯੂਜ਼ਰ 500 ਤੋਂ 1000 ਸਪੋਰਟੀਫਾਈ ਗਾਣਿਆਂ ਪਲੇਲਿਸਟਸ ਅਤੇ ਵਾਇਰ ਵਾਲੇ ਹੈੱਡਫੋਨਸ (3.5 ਐੱਮ. ਐੱਮ. ਆਡਿਓ ਜੈੱਕ) ਅਤੇ ਵਾਇਰਲੈੱਸ ਹੈੱਡਫੋਨਸ ਨੂੰ ਬਲੂਟੁਥ ਨਾਲ ਅਟੈਚ ਕਰਕੇ ਗਾਣੇ ਸੁਣ ਸਕਦੇ ਹੋ।

ਕੋਰ ਦੇ ਹੋਰ ਫੀਚਰਸ

ਕੋਰ ਨੂੰ ਚਾਰਜ ਕਰਨ ਲਈ ਵਾਇਰਲੈੱਸ ਚਾਰਜਿੰਗ ਫੀਚਰ ਦਿੱਤਾ ਗਿਆ ਹੈ ਅਤੇ ਇਸ ਨੂੰ 3ਜੀ ਨੈੱਟਵਰਕ ਨਾਲ ਕਨੈਕਟ ਕਰ ਸਕਦੇ ਹਾਂ। ਦਿ ਵਰਜ ਦੀ ਰਿਪੋਰਟ ਮੁਤਾਬਕ ਇਸ ਨੂੰ ਇਕ ਵਾਰ ਚਾਰਜ ਕਰਕੇ ਲਗਾਤਾਰ 9 ਘੰਟੇ ਤੱਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਐਪ ਰਾਹੀਂ ਸਧਾਰਨ ਕੰਮ ਜਿਵੇਂ ਓਬੇਰ ਟੈਕਸੀ ਸੇਵਾ ਨੂੰ ਵਰਤੋਂ ਵਿਚ ਲਿਆ ਸਕਦੇ ਹਾਂ ਅਤੇ ਲੋੜ ਦੇ ਸਮੇਂ ਐੱਮ. ਓ. ਐੱਸ. ਬਟਨ ਦੀ ਵਰਤੋਂ ਕਰਕੇ ਲੋਕੇਸ਼ਨ ਦੀ ਜਾਣਕਾਰੀ ਵੀ ਸੈਂਡ ਕਰ ਸਕਦੇ ਹਾਂ।

ਕੀਮਤ, ਉਪਲਬਧਤਾ

ਪੈਬਲ ਕੋਰ ਦੀ ਕੀਮਤ 69 ਡਾਲਰ (ਲੱਗਭਗ 4636 ਰੁਪਏ) ਹੈ ਅਤੇ ਇਹ  ਕਿਕਸਟਾਰਟਰਸ ਮੁਹਿੰਮ ਦਾ ਹਿੱਸਾ ਹੈ, ਜਿਸ ਨੂੰ ਖਰੀਦਣ ਲਈ ਵੈੱਬਸਾਈਟ ਤੋਂ ਪ੍ਰੀ ਆਰਡਰ ਕੀਤਾ ਜਾ ਸਕਦਾ ਹੈ। ਪੈਬਲ ਮੁਤਾਬਕ ਇਸ ਦੀ ਸ਼ਿਪਿੰਗ 2017 ਦੀ ਸ਼ੁਰੂਆਤ ਤੋਂ ਕੀਤੀ ਜਾਵੇਗੀ।

ਫਿੱਟਨੈੱਸ ਡਿਵਾਈਸ ਦੇ ਤੌਰ ''ਤੇ 

ਜਿਥੋਂ ਤੱਕ ਫਿਟਨੈੱਸ ਦੀ ਗੱਲ ਹੈ ਤਾਂ ਸਮਾਰਟਫੋਨ ਨੂੰ ਜੇਬ ਵਿਚ ਰੱਖ ਕੇ ਸੈਰ ਕਰਨਾ, ਦੌੜ ਲਗਾਉਣਾ ਜਾਂ ਵਰਕਆਊਟ ਕਰਨਾ ਥੋੜ੍ਹਾ ਔਖਾ ਲੱਗਦਾ ਹੈ ਅਤੇ ਵਰਕਆਊਟ ਦੇ ਸਮੇਂ ਸਮਾਰਟਫੋਨ ਦੇ ਸਾਰੇ ਫੀਚਰਸ ਦੀ ਲੋੜ ਨਹੀਂ ਹੁੰਦੀ। ਜਿਆਦਾਤਰ ਵਰਕਆਊਟ ਦੇ ਸਮੇਂ ਫਿੱਟਨੈੱਸ ਟ੍ਰੈਕ ਅਤੇ ਮਿਊਜ਼ਿਕ ਵਰਗੇ ਫੀਚਰ ਹੀ ਚਾਹੀਦੇ ਹੁੰਦੇ ਹਨ ਅਤੇ ਇਹ ਦੋਵੇਂ ਹੀ ਕੋਰ ਵਿਚ ਦਿੱਤੇ ਗਏ ਹਨ।

ਕੁਝ ਕਮੀਆਂ ਨੂੰ ਨਹੀਂ ਕੀਤਾ ਜਾ ਸਕਦਾ ਨਜ਼ਰ-ਅੰਦਾਜ਼

ਅਜਿਹਾ ਨਹੀਂ ਹੈ ਕਿ ਕੋਰ ਵਿਚ ਕਮੀਆਂ ਨਹੀਂ ਹਨ। ਪਹਿਲੀ ਕਮੀ ਇਹ ਹੈ ਕਿ ਇਸ ਵਿਚ ਹਾਰਡ ਰੇਟ ਸੈਂਸਰ ਨਹੀਂ ਲੱਗਾ ਹੈ ਅਤੇ ਛੋਟੇ ਜਿਹੇ ਡਿਵਾਈਸ ਵਿਚ ਡਿਸਪਲੇ ਵੀ ਨਹੀਂ ਹੈ ਤਾਂ ਕਿ ਰਿਅਰ ਟਾਈਮ ਵਿਚ ਡਾਟਾ ਨੂੰ ਦੇਖਿਆ ਜਾ ਸਕੇ।

ਹੋਰ ਬਦਲ

ਜੋ ਲੋਕ ਰਿਅਲ ਟਾਈਮ ਵਿਚ ਹਾਰਟ ਰੇਟ ਮਾਨੀਟਰਿੰਗ ਅਤੇ ਡਾਟਾ ਅਤੇ ਜੀ. ਪੀ. ਐੱਸ. ਵਰਗੇ ਫੀਚਰਸ ਚਾਹੁੰਦੇ ਹਨ, ਉਹ ਹੋਰ ਬਦਲ ਦੀ ਚੋਣ ਕਰ ਸਕਦੇ ਹਨ, ਜਿਵੇਂ ਟਾਮ ਟਾਮ ਸਪਾਰਕ, ਐਡੀਡਾਸ ਮੀਕੋਚ ਅਤੇ ਟਾਈਮੈਕਸ ਆਇਰਨਮੈਨ ਵਨ ਜੀ. ਪੀ. ਐੱਸ.+ ਚੰਗਾ ਬਦਲ ਹੈ। ਇਸ ਡਿਵਾਈਸ ਵਿਚ ਆਨ-ਬੋਰਡ ਸਟੋਰੇਜ ਵੀ ਹੈ।

 


Related News