Twitter ਨੂੰ ਟੱਕਰ ਦੇਵੇਗੀ ਇਹ ਭਾਰਤੀ ਐਪ ''Koo'' , 10 ਲੱਖ ਤੋਂ ਜ਼ਿਆਦਾ ਨਾਗਰਿਕ ਕਰ ਚੁੱਕੇ ਹਨ ਡਾਊਨਲੋਡ

Thursday, Feb 11, 2021 - 10:55 AM (IST)

ਨਵੀਂ ਦਿੱਲੀ - Twitter ਨੂੰ ਟੱਕਰ ਦੇਣ ਲਈ ਭਾਰਤੀ ਡਵੈਲਪਰਸ ਨੇ Koo ਐਪ ਬਣਾਇਆ ਹੈ। ਇਸ ਨੂੰ ਕਈ ਭਾਰਤੀ ਮੰਤਰੀਆਂ ਅਤੇ ਸੈਲੇਬ੍ਰਿਟੀਜ਼ ਨੇ ਡਾਊਨਲੋਡ ਕਰ ਲਿਆ ਹੈ। ਹੁਣ ਤੱਕ ਇਸ ਨੂੰ 10 ਲੱਖ ਤੋਂ ਵੱਧ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਆਓ ਜਾਣਦੇ ਹਾਂ ਕੀ ਹੈ ਇਸ ਵਿਚ ਖ਼ਾਸੀਅਤ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਨੂੰ ਝਟਕਾ,  ਹਰਦੀਪ ਸਿੰਘ ਪੁਰੀ ਨੇ ਫਲਾਈਟ ਦੇ ਕਿਰਾਏ ਨੂੰ ਲੈ ਕੇ ਦਿੱਤਾ ਇਹ ਬਿਆਨ

ਟਵਿੱਟਰ ਦਾ ਭਾਰਤੀ ਵਿਕਲਪ Koo ਹੁਣ ਆ ਚੁੱਕਾ ਹੈ। ਇਹ ਭਾਰਤੀ ਮਾਈਕਰੋ-ਬਲੌਗਿੰਗ ਵੈਬਸਾਈਟ ਮਈ 2020 ਵਿਚ ਅਪਰਮਿਆ ਰਾਧਾਕ੍ਰਿਸ਼ਨ ਅਤੇ ਮਯੰਕ ਬਿਦਾਵਤਕਾ ਦੁਆਰਾ ਵਿਕਸਤ ਕੀਤੀ ਗਈ ਸੀ। ਇਹ ਮੁੱਖ ਤੌਰ ਤੇ ਟਵਿੱਟਰ ਵਰਗਾ ਇੱਕ ਮਾਈਕਰੋ ਬਲੌਗਿੰਗ ਪਲੇਟਫਾਰਮ ਹੈ ਜਿਸ ਦੀ ਵਰਤੋਂ ਵੱਖ ਵੱਖ ਮੁੱਦਿਆਂ 'ਤੇ ਆਪਣੀ ਰਾਏ ਦੇਣ ਲਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਜਿਸ ਕੰਪਨੀ ਨੂੰ ਵੇਚਣ ਵਾਲੀ ਹੈ ਮੋਦੀ ਸਰਕਾਰ, ਉਸ ਨੂੰ ਹੋਇਆ 2,777.6 ਕਰੋੜ ਰੁਪਏ ਦਾ ਮੁਨਾਫਾ

11 ਭਾਸ਼ਾਵਾਂ ਵਿਚ ਉਪਲੱਬਧ ਹੋਵੇਗੀ ਇਹ ਭਾਰਤੀ ਐਪ 

ਅਗਸਤ 2020 ਵਿਚ ਸਰਕਾਰ ਦੁਆਰਾ ਦਿੱਤੀ ਗਈ ਆਤਮਨਿਰਭਰ ਐਪ ਇਨੋਵੇਸ਼ਨ ਚੈਲੇਂਜ ਦੇ ਤਹਿਤ ਇਹ ਐਪ ਬਣਾਈ ਗਈ ਹੈ। ਇਹ ਐਪ ਹਿੰਦੀ, ਤੇਲਗੂ, ਕੰਨੜ, ਬੰਗਾਲੀ, ਤਾਮਿਲ, ਮਲਿਆਲਮ, ਗੁਜਰਾਤੀ, ਮਰਾਠੀ, ਪੰਜਾਬੀ, ਉੜੀਆ ਅਤੇ ਅਸਾਮੀ ਭਾਸ਼ਾਵਾਂ ਦਾ ਸਮਰਥਨ ਕਰਦੀ ਹੈ। ਉਪਯੋਗਕਰਤਾ ਇਸ ਐਪ ਰਾਹੀਂ ਫੋਟੋਆਂ, ਆਡੀਓ, ਵੀਡੀਓ ਅਤੇ ਲਿਖਤੀ ਸਮੱਗਰੀ ਨੂੰ ਸਾਂਝਾ ਕਰ ਸਕਦੇ ਹਨ। ਟਵਿੱਟਰ ਦੀ ਤਰ੍ਹਾਂ ਇਹ ਐਪ ਵੀ ਆਪਣੇ ਉਪਭੋਗਤਾਵਾਂ ਨੂੰ ਸਿੱਧੇ ਸੰਦੇਸ਼ਾਂ ਰਾਹੀਂ ਗੱਲਬਾਤ ਕਰਨ ਦੀ ਆਗਿਆ ਵੀ ਦਿੰਦਾ ਹੈ। ਸਿਰਫ ਇੰਨਾ ਹੀ ਨਹੀਂ ਉਪਭੋਗਤਾ ਇਸ ਮਾਈਕਰੋ ਬਲੌਗਿੰਗ ਵੈਬਸਾਈਟ 'ਤੇ ਸਮੱਗਰੀ ਵੀ ਸਾਂਝਾ ਕਰ ਸਕਦੇ ਹਨ।

ਇਹ ਵੀ ਪੜ੍ਹੋ : 3 ਲੱਖ ਰੁਪਏ ਤੋਂ ਵੀ ਸਸਤੀਆਂ ਹਨ ਇਹ ਕਾਰਾਂ, ਦੇਸ਼ ਵਿਚ ਕੀਤੀਆਂ ਜਾ ਰਹੀਆਂ ਹਨ ਬੇਹੱਦ ਪਸੰਦ

Koo ਨੂੰ ਕਿਵੇਂ ਡਾਊਨਲੋਡ ਕਰਨਾ ਹੈ?

ਜੇ ਤੁਸੀਂ ਵੀ ਇਸ ਮੇਡ ਇਨ ਇੰਡੀਆ ਐਪ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਸਾਨੀ ਨਾਲ ਕੂ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਇਹ ਦੋਵੇਂ ਆਈਫੋਨ ਅਤੇ ਐਂਡਰਾਇਡ ਡਿਵਾਈਸਿਸ 'ਤੇ ਡਾਊਨਲੋਡ ਕੀਤੇ ਜਾ ਸਕਦੇ ਹਨ। ਐਂਡਰਾਇਡ ਉਪਭੋਗਤਾ ਐਪ ਨੂੰ ਗੂਗਲ ਪਲੇ ਸਟੋਰ ਅਤੇ ਆਈਓਐਸ ਉਪਭੋਗਤਾ ਇਸ ਨੂੰ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਗੂਗਲ ਪਲੇ ਸਟੋਰ 'ਤੇ ਇਸ ਦੀ ਔਸਤਨ ਰੇਟਿੰਗ 4.7 ਸਟਾਰ ਹੈ। ਆਈਓਐਸ ਐਪ 'ਤੇ, ਇਸ ਦੀ ਰੇਟਿੰਗ 4.1 ਹੈ। ਐਪ ਨੂੰ ਐਂਡਰਾਇਡ 'ਤੇ ਹੁਣ ਤੱਕ 49,400 ਤੋਂ ਵੱਧ ਰੀਵਿਊ ਮਿਲ ਚੁੱਕੇ ਹਨ। 

ਇਹ ਵੀ ਪੜ੍ਹੋ : GST ਦੇ ਵਿਰੋਧ 'ਚ 26 ਫਰਵਰੀ ਨੂੰ ਭਾਰਤ ਬੰਦ ਕਰਨਗੇ ਕਾਰੋਬਾਰੀ, CIAT ਨੇ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ  ਵਿਚ ਜ਼ਰੂਰ ਲਿਖੋ।


Harinder Kaur

Content Editor

Related News